ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਆਊਟਸੋਰਸ ਉੱਤੇ ਕੀਤੀਆਂ ਗਈਆਂ ਭਰਤੀਆਂ (Dissatisfied with outsourced recruitment) ਦਾ ਲਗਾਤਾਰ ਪਨਬੱਸ ਦੇ ਕੱਚੇ ਕਾਮਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅੱਜ ਹੜਤਾਲ ਦਾ ਚੌਥਾ ਦਿਨ ਹੈ। ਅੱਜ ਪੀ ਆਰ ਟੀ ਸੀ ਕੱਚੇ ਕਾਮਿਆਂ ਵੱਲੋਂ ਪਨਬੱਸ ਦੇ ਕਾਮਿਆਂ ਦਾ ਸਮਰਥਨ ਕੀਤਾ ਜਾ ਰਿਹਾ (Support of Panbus workers by PRTC) ਹੈ ਅਤੇ ਗੇਟ ਰੈਲੀ ਕੀਤੀ ਜਾ ਰਹੀ ਹੈ ਸੂਬੇ ਭਰ ਦੀਆਂ ਲਗਭੱਗ 1900 ਦੇ ਕਰੀਬ ਬੱਸਾਂ ਦਾ ਚੱਕਾ ਜਾਮ ਹੈ। ਇਨ੍ਹਾਂ ਬੱਸਾਂ ਨੂੰ ਬੰਦ ਹੋਏ ਅੱਜ ਚੌਥਾ ਦਿਨ ਹੈ ਅਤੇ ਹਾਲੇ ਤੱਕ ਯੁਨੀਅਨ ਦੇ ਆਗੂਆਂ ਦੀ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਹੋਈ ਮੀਟਿੰਗ ਦੇ ਵਿਚ ਕੋਈ ਵੀ ਸਿੱਟਾ ਨਹੀਂ ਨਿਕਲਿਆ। ਜਿਸ ਕਰਕੇ ਹੜਤਾਲ ਲਗਾਤਾਰ ਜਾਰੀ ਹੈ। ਕੱਚੇ ਕਾਮਿਆਂ ਵੱਲੋਂ ਆਊਟਸੋਰਸਿੰਗ ਕੀਤੀਆਂ ਗਈਆਂ ਭਾਰਤੀਆਂ ਦੇ ਨਾਲ ਉਨ੍ਹਾਂ ਦੀਆਂ ਤਨਖਾਹਾਂ ਦਾ ਮੁੱਦਾ ਵੀ ਚੁੱਕਿਆ ਜਾ ਰਿਹਾ ਹੈ।
ਸਵਾਰੀਆਂ ਨੂੰ ਮੁਸ਼ਕਲਾਂ:ਪਨਬੱਸ ਦੀਆਂ ਬੱਸਾਂ ਬੰਦ ਹੋਣ ਕਰਕੇ ਜਿੱਥੇ ਆਮ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ (Passengers face problems due to bus closure) ਕਰਨਾ ਪੈ ਰਿਹਾ ਹੈ ਉਥੇ ਹੀ ਦੂਜੇ ਪਾਸੇ ਜ਼ਿਆਦਾਤਰ ਬੱਸਾਂ ਉਹ ਬੰਦ ਪਈਆਂ ਨੇ ਜਿਹੜੀਆਂ ਲੰਮੇ ਰੂਟਾਂ ਉੱਤੇ ਚਲਦੀਆਂ ਹਨ। ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਵੀ ਹਨ ਬੱਸਾਂ ਦੇ ਹੱਕ ਵਿੱਚ ਨਿਤਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਅੱਜ ਗੇਟ ਰੈਲੀ ਕੀਤੀ ਗਈ ਹੈ।
ਪੀਆਰਟੀਸੀ ਦੀਆਂ ਬੱਸਾਂ ਵੀ ਹੋਣਗੀਆਂ ਬੰਦ ?:ਪੀਆਰਟੀਸੀ ਮੁਲਾਜ਼ਮ ਯੁਨੀਅਨ (PRTC Employees Union) ਦੇ ਸੂਬਾ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਸਾਡੇ ਸਹਯੋਗੀ 4 ਦਿਨ ਤੋਂ ਹੜਤਾਲ ਤੇ ਨੇ ਉਨ੍ਹਾਂ ਕਿਹਾ ਕਿ ਸਾਡੀਆਂ ਕਈ ਮੰਗਾਂ ਨਹੀਂ ਜੋ ਸਰਕਾਰਾਂ ਬੀਤੇ ਲੰਮੇਂ ਸਮੇਂ ਤੋਂ ਅਣਗ਼ੌਲਦਿਆਂ ਆ ਰਹੀਆਂ ਨੇ ਉਨ੍ਹਾਂ ਕਿਹਾ ਕਿ 5 ਫੀਸਦੀ ਹਰ ਸਾਲ ਇੰਕਰੀਮੈਂਟ ਸਰਕਾਰ ਨੇ ਨਹੀਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਿਲੋਮੀਟਰ ਸਕੀਮ ਤੇ ਵੀ ਸਰਕਾਰ ਦਾ ਸਟੈਂਡ ਸਪਸ਼ਟ ਨਹੀਂ ਹੈ।