ਪੰਜਾਬ

punjab

ETV Bharat / state

ਅੱਜ ਸਾਵਣ ਦਾ ਪਹਿਲਾ ਸ਼ਨੀਵਾਰ, ਭਗਵਾਨ ਸ਼ਿਵ ਅਤੇ ਸ਼ਨਿਦੇਵ ਦੀ ਅੱਜ ਹੋ ਰਹੀ ਪੂਜਾ

ਅੱਜ ਸਾਵਣ ਦਾ ਪਹਿਲਾ ਸ਼ਨੀਵਾਰ ਹੈ ਤੇ ਅੱਜ ਭਗਵਾਨ ਸ਼ਿਵ ਅਤੇ ਸ਼ਨਿਦੇਵ ਦੀ ਪੂਜਾ ਹੋ ਰਹੀ ਹੈ। ਇਸ ਮੌਕੇ ਮੰਦਿਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋ ਰਹੇ ਹਨ।

Ludhiana News : The worship of Lord Shiva and Shanidev has started from today in Sangalan temple in Savan month.
Ludhiana News : ਸਾਵਣ ਮਹੀਨੇ ਸੰਗਲਾਂ ਮੰਦਿਰ 'ਚ ਅੱਜ ਤੋਂ ਸ਼ੁਰੂ ਹੋਈ ਭਗਵਾਨ ਸ਼ਿਵ ਅਤੇ ਸ਼ਨੀਦੇਵ ਦੀ ਹੋ ਰਹੀ ਪੂਜਾ

By

Published : Jul 8, 2023, 1:54 PM IST

ਸਾਵਣ ਦਾ ਪਹਿਲਾ ਸ਼ਨੀਵਾਰ

ਲੁਧਿਆਣਾ :ਅੱਜ ਸਾਵਣ ਦਾ ਪਹਿਲਾ ਸ਼ਨੀਵਾਰ ਹੈ ਅਤੇ ਅੱਜ ਦੇ ਦਿਨ ਸਾਵਣ ਮਹੀਨੇ ਦੀ ਪਹਿਲੀ ਸ਼ਨੀ ਪੂਜਾ ਸ਼ੁਰੂ ਹੋ ਗਈ ਹੈ। ਲੁਧਿਆਣਾ ਦੇ ਪ੍ਰਾਚੀਨ ਮੰਦਿਰ ਵਿਚ ਭਗਵਾਨ ਸ਼ਿਵ ਅਤੇ ਸ਼ਨੀਦੇਵ ਦੀ ਖਾਸ ਪੂਜਾ ਹੁੰਦੀ ਹੈ ਜਿਥੇ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ। ਦੇਸ਼ ਭਾਰਤ ਵਿੱਚ ਅੱਜ ਸਾਵਣ ਦਾ ਪਹਿਲਾਂ ਸ਼ਨੀਵਾਰ ਹੈ ਅਤੇ ਸਾਵਨ ਦੇ ਮਹੀਨੇ ਨੂੰ ਪਵਿੱਤਰ ਅਤੇ ਧਾਰਮਿਕ ਰੂਪ ਤੋਂ ਕਾਫ਼ੀ ਅਹਿਮੀਅਤ ਹੈ,ਸਾਵਨ ਦੇ ਮਹੀਨੇ ਵਿੱਚ ਵਿਸ਼ੇਸ਼ ਰੂਪ ਅੰਦਰ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਹਿੰਦੂ ਧਰਮ ਦੇ ਮੁਤਾਬਕ ਸਾਵਣ ਮਹੀਨੇ ਦੇ ਵਿੱਚ ਵਰਤ ਵੀ ਰੱਖੇ ਜਾਂਦੇ ਹਨ।

ਸੰਗਲਾ ਮੰਦਿਰ ਵਿੱਚ ਹੁੰਦੀਆਂ ਹਨ ਮਨੋਕਾਮਨਾਵਾਂ ਪੂਰੀਆਂ: ਵਿਸ਼ੇਸ਼ ਰੂਪ ਵਿੱਚ ਸ਼ਰਧਾਲੂ ਸ਼ਿਵ ਮੰਦਰਾਂ ਵਿੱਚ ਪਹੁੰਚ ਕੇ ਚੌਂਕੀਆਂ ਭਰਦੇ ਨੇ, 40 ਦਿਨ ਲਗਾਤਾਰ ਸ਼ਿਵ ਮੰਦਿਰ ਵਿੱਚ ਜਾਨ ਨਾਲ ਮਨੋਕਾਮਨਾ ਪੂਰੀ ਹੁੰਦੀ ਹੈ,ਲੁਧਿਆਣਾ ਦੇ ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਰ ਦੇ ਵਿੱਚ ਵੀ ਅੱਜ ਸਵੇਰ ਤੋਂ ਹੀ ਸ਼ਰਧਾਲੂ ਵੱਡੀ ਗਿਣਤੀ ਵਿੱਚ ਪਹੁੰਚ ਗਈ ਹੈ। ਇਕ ਪਾਸੇ ਜਿਥੇ ਸ਼ਰਧਾਲੂਆਂ ਨੇ ਸਾਵਣ ਦੇ ਮਹੀਨੇ ਦੀ ਮਹੱਤਤਾ ਦੱਸੀ ਹੈ ਉਥੇ ਹੀ ਮੰਦਰ ਦੇ ਮਹੰਤ ਨੇ ਵੀ ਕਿਹਾ ਕਿ ਇਸ ਮੰਦਿਰ ਵਿਚ ਹਾਜ਼ਰੀ ਭਰਨ ਨਾਲ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਲੁਧਿਆਣਾ ਦਾ ਸੰਗਲਾ ਵਾਲਾ ਮੰਦਿਰ ਦੇ ਵਿੱਚ ਨਤਮਸਤਕ ਹੋਣ ਆਏ ਸ਼ਰਧਾਲੂਆਂ ਨੇ ਕਿਹਾ ਕਿ ਇਸ ਪ੍ਰਚੀਨ ਮੰਦਿਰ ਵਿਸ਼ੇਸ਼ ਮਹੱਤਤਾ ਹੈ ਅਤੇ ਇਥੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ।

ਇਥੇ ਸ਼ਿਵਜੀ ਖੁਦ ਪ੍ਰਗਟ ਹੋਣ ਉਹਨਾ ਨੂੰ ਸਥਾਪਿਤ ਨਹੀਂ ਕੀਤਾ ਗਿਆ ਹੈ ਸਗੋਂ ਇਸ ਥਾਂ ਤੇ ਦਰਵਾਜੇ ਦੇ ਬਾਹਰ ਲੱਗੇ ਸੰਗਲ ਵਜਾਉਂਦੇ ਨਾਲ ਵੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਇੱਥੇ ਕਈ ਸਾਲਾਂ ਤੋਂ ਇਸ ਮੰਦਿਰ 'ਚ ਆ ਰਹੇ ਨੇ। ਮੰਦਿਰ ਦੇ ਮਹੰਤ ਦਿਨੇਸ਼ ਪੁਰੀ ਨੇ ਕਿਹਾ ਕਿ ਇਹ ਇਸ ਮੰਦਿਰ ਦੇ ਵਿਚ ਗੁਰੂ ਚੇਲਾ ਪ੍ਰਥਾ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੀ ਹੈ। 500 ਤੋ ਵਧੇਰੇ ਪੁਰਾਣੇ ਇਸ ਮੰਦਰ ਦੇ ਵਿੱਚ ਸਾਵਣ ਦੇ ਮਹੀਨੇ ਚੌਕੀਆਂ ਭਰਨ ਦੇ ਨਾਲ ਸ਼ਿਵ ਜੀ ਪ੍ਰਸੰਨ ਹੁੰਦੇ ਹਨ ਉਨ੍ਹਾਂ ਨੂੰ ਬੇਲ ਪੱਤਰ,ਭੰਗ, ਦੁੱਧ ਦੇ ਨਾਲ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਵਣ ਦੇ ਮਹੀਨੇ ਦੇ ਵਿੱਚ ਭਗਤ ਵੱਡੀ ਤਦਾਦ ਅੰਦਰ ਆਉਂਦੇ ਹਨ।

ਸਾਵਣ 'ਚ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ :ਜ਼ਿਕਰਯੋਗ ਹੈ ਕਿ ਜਿਨ੍ਹਾਂ ਭਗਤਾਂ ਦਾ ਮਨ ਸਾਫ਼ ਹੁੰਦਾ ਹੈ, ਉਨ੍ਹਾਂ ਭਗਤਾਂ ਦੀ ਭਗਤੀ ਅਤੇ ਵਰਤ ਰੱਖਣ ਨਾਲ ਪਰਮਾਤਮਾ ਪ੍ਰਸੰਨ ਹੁੰਦਾ ਹੈ। ਇਸ ਲਈ ਸਾਵਣ ਵਿੱਚ ਆਪਣੇ ਅੰਦਰ ਕਿਸੇ ਕਿਸਮ ਦੇ ਮਾੜੇ ਵਿਚਾਰ ਨਾ ਰੱਖੋ ਅਤੇ ਕਿਸੇ ਨੂੰ ਮਾੜਾ ਸ਼ਬਦ ਨਾ ਕਹੋ। ਇਸ ਮਹੀਨੇ ਵੱਧ ਤੋਂ ਵੱਧ ਧਾਰਮਿਕ ਗ੍ਰੰਥਾਂ ਜਾਂ ਪੁਸਤਕਾਂ ਦਾ ਅਧਿਐਨ ਕਰੋ।ਸਾਵਣ ਵਿੱਚ ਬਜ਼ੁਰਗਾਂ, ਔਰਤਾਂ, ਬੇਸਹਾਰਾ,ਗਰੀਬ ਅਤੇ ਗਿਆਨਵਾਨ ਲੋਕਾਂ ਦਾ ਅਪਮਾਨ ਨਾ ਕਰੋ। ਇਸ ਤੋਂ ਸ਼ਿਵ ਨੂੰ ਗੁੱਸਾ ਆਉਂਦਾ ਹੈ।

ABOUT THE AUTHOR

...view details