ਲੁਧਿਆਣਾ: ਬੀਤੇ ਦਿਨੀਂ ਟੀਟੂ ਬਾਣੀਆਂ ਨੇ ਲੁਧਿਆਣਾ ਦੇ ਪ੍ਰਦੂਸ਼ਣ ਦੇ ਸਭ ਤੋਂ ਵੱਡੇ ਕੇਂਦਰ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਸੈਂਪਲ ਲਏ ਸਨ, ਅੱਜ ਇਨ੍ਹਾਂ ਸੈਂਪਲਾਂ ਨੂੰ ਲੈ ਕੇ ਟੀਟੂ ਨੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ।
'ਬੁੱਢੇ ਨਾਲੇ ਨੂੰ ਸਾਫ਼ ਕਰਵਾਉਣ ਲਈ ਫੜ ਲਵਾਂਗੇ ਮੋਦੀ ਦੇ ਪੈਰ' - ਰਵਨੀਤ ਬਿੱਟੂ
ਲੁਧਿਆਣਾ ਦੇ ਪ੍ਰਦੂਸ਼ਣ ਦੇ ਸਭ ਤੋਂ ਵੱਡੇ ਕੇਂਦਰ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਸੈਂਪਲ ਲੈ ਕੇ ਟੀਟੂ ਬਾਣੀਆਂ ਨੇ ਡੀਸੀ ਦਫਤਰ ਅੱਗੇ ਧਰਨਾ ਲਗਾਇਆ।
'ਬੁੱਢੇ ਨਾਲੇ ਨੂੰ ਸਾਫ਼ ਕਰਵਾਉਣ ਲਈ ਫੜ ਲਵਾਂਗੇ ਮੋਦੀ ਦੇ ਪੈਰ'
ਇਸ ਸਬੰਧ ਵਿੱਚ ਟੀਟੂ ਬਾਣੀਆਂ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਗਈਆਂ ਪਰ ਬੁੱਢੇ ਨਾਲੇ ਦਾ ਅੱਜ ਤੱਕ ਕੋਈ ਹੱਲ ਨਹੀਂ ਹੋ ਸਕਿਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਰਕਾਰਾਂ ਨੂੰ ਜਗਾਉਣ ਲਈ, ਮੰਤਰੀਆਂ ਨੂੰ ਜਗਾਉਣ ਲਈ ਤੇ ਪਾਰਲੀਮੈਂਟ ਮੈਂਬਰਾਂ ਨੂੰ ਜਗਾਉਣ ਲਈ ਅੱਜ ਡੀ.ਸੀ ਦਫ਼ਤਰ ਸਾਹਮਣੇ ਧਰਨੇ ਦੇ ਰਹੇ ਹਨ।
ਇਹ ਵੀ ਪੜ੍ਹੋ:ਸੈਂਟਰ ਆਫ਼ ਐਕਸੀਲੈਂਸ ਵਿਭਾਗ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਰੋਬੋਟ ਸੇਵਕ