ਲੁਧਿਆਣਾ:ਐੱਸਟੀਐੱਫ ਲੁਧਿਆਣਾ ਰੇਂਜ (STF Ludhiana Range) ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਨੇੜੇ ਦਫਤਰ ACP ਵੈਸਟ ਕੋਲ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਹੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਤਿੰਨ ਮੁਲਜ਼ਮ ਰਲ ਕੇ ਕਾਫੀ ਸਮੇਂ ਤੋਂ ਹੈਰੋਇਨ ਤਸਕਰੀ ਦਾ ਧੰਦਾ ਕਰਦੇ ਆ ਰਹੇ ਹਨ। ਜਿੰਨਾ ਨੇ ਹੈਰੋਇਨ ਦੀ ਸਪਲਾਈ ਲਈ ਇੱਕ ETIOS ਕਾਰ ਵੀ ਰੱਖੀ ਹੋਈ ਹੈ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਰ ਵਿੱਚ ਹੈਰੋਇਨ ਤਸਕਰੀ ਲਈ ਜਾਂਦੇ ਸਮੇਂ ਗ੍ਰਿਫ਼ਤਾਰ ਕਰ ਲਿਆ।
ਹੈਰੋਇਨ ਦੀ ਖੇਪ ਬਰਾਮਦ: ਪੁਲਿਸ ਮੁਤਾਬਿਕ ਮੁਲਜ਼ਮ ਵੰਦਨਾ ਇੱਕ ਮਿਲਟਰੀ ਡਿਸਪੈਂਸਰੀ ਵਿੱਚ ਕੰਮ ਕਰਦੀ ਸੀ। ਮੁਲਜ਼ਮ ਮਹਿਲਾ ਆਪਣੇ 2 ਹੋਰ ਸਾਥੀਆਂ ਨਾਲ ਨਿਰਮਲ ਨਗਰ ਇਲਾਕੇ ਵਿੱਚ ਡੇਢ ਕਿੱਲੋ ਹੈਰੋਇਨ ਦੀ ਖੇਪ ਸਪਲਾਈ (Supply consignment of heroin) ਕਰਨ ਆਈ ਸੀ ਪਰ ਇਸ ਦੌਰਾਨ ਪੁਲਿਸ ਨੇ ਇਨ੍ਹਾਂ ਨੂੰ ਕਾਰ ਸਮੇਤ ਰੋਕ ਕੇ ਤਲਾਸ਼ੀ ਲਈ ਤਾਂ ਡੇਢ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਸ਼ਨਾਖ਼ਤ ਅਸੀਸ ਉਰਫ ਆਸੂ, ਸੁਖਵਿੰਦਰ ਸਿੰਘ ਉਰਫ ਲਾਡੀ ਅਤੇ ਵੰਦਨਾ ਵਜੋਂ ਹੋਈ ਹੈ। ਇਨ੍ਹਾਂ ਦੇ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਐੱਸਟੀਐੱਫ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਕਾਰ ਵਿੱਚ ਇੱਕ ਬੈਗ ਅੰਦਰ ਲੁਕਾਈ ਗਈ ਇਹ 1 ਕਿੱਲੋ 500 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ।
- Bollworm Attack on Crop: ਨਰਮੇ ਤੋਂ ਬਾਅਦ ਹੁਣ ਕਣਕ ਦੀ ਫ਼ਸਲ ’ਤੇ ਸੁੰਡੀ ਦੀ ਮਾਰ, ਕਿਸਾਨਾਂ ਨੇ ਸੁਣਾਏ ਦੁੱਖੜੇ
- ਲੁਧਿਆਣਾ ਪੱਛਮੀ ਤੋਂ ਵਿਧਾਇਕ ਗੋਗੀ ਦੀ ਸਬਜ਼ੀ ਮੰਡੀ 'ਚ ਰੇਡ, ਰੇਹੜੀ ਵਾਲਿਆਂ ਤੋਂ ਗੈਰਕਾਨੂੰਨੀ ਵਸੂਲੀ ਦੀਆਂ ਮਿਲੀਆਂ ਸੀ ਸ਼ਿਕਾਇਤਾਂ
- Amritsar Police Encounter: ਜੰਡਿਆਲਾ ਗੁਰੂ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਗੈਂਗਸਟਰ ਅਮਰੀ ਦੀ ਮੌਤ, ਇੱਕ ਪੁਲਿਸ ਅਧਿਕਾਰੀ ਜ਼ਖਮੀ