ਲੁਧਿਆਣਾ ਵਿੱਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਲੁਧਿਆਣਾ:ਜ਼ਿਲ੍ਹੇ ਦੇ ਥਾਣਾ ਲਾਡੋਵਾਲ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਬੇਟ ਦੇ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੇ ਵਿੱਚ ਕੁਲਦੀਪ ਸਿੰਘ ਜੋ ਕਿ 2019 ਵਿੱਚ ਬਤੌਰ ਐਸਆਈ ਪੰਜਾਬ ਪੁਲਿਸ ਤੋਂ ਸੇਵਾ-ਮੁਕਤ ਹੋਏ ਸਨ। ਉਨ੍ਹਾਂ ਦੀ ਪਤਨੀ ਅਤੇ ਬੇਟੇ ਦਾ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਬਾਰੇ ਪਰਿਵਾਰਕ ਮੈਂਬਰਾਂ ਨੂੰ ਉਦੋਂ ਪਤਾ ਲੱਗਾ ਜਦੋਂ ਕਿਸੇ ਨੇ ਘਰ ਫੋਨ ਨਹੀਂ ਚੁੱਕਿਆ, ਉਨ੍ਹਾਂ ਦੀ ਨੂੰਹ ਆਪਣੇ ਪੇਕੇ ਘਰ ਗਈ ਹੋਈ ਸੀ, ਜਦੋਂ ਇਹ ਵਾਰਦਾਤ ਹੋਈ। ਪੂਰੇ ਮਾਮਲੇ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਖੁਦ ਪੁਲਿਸ ਕਮਿਸ਼ਨਰ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ।
ਸਿਰ ਵਿੱਚ ਰਾਡ ਮਾਰ ਕੇ ਤਿੰਨਾਂ ਦਾ ਕੀਤਾ ਕਤਲ :ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੋਹੇ ਦੀ ਰਾਡ ਦੇ ਨਾਲ ਸਿਰ ਉਤੇ ਵਾਰ ਕਰ ਕੇ ਤਿੰਨਾਂ ਦਾ ਕਤਲ ਕੀਤਾ ਗਿਆ ਹੈ।ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਮੁਤਾਬਕ ਘਰ ਵਿੱਚ ਸੈਨੇਟਰੀ ਦਾ ਕੰਮ ਚੱਲ ਰਿਹਾ ਸੀ ਅਤੇ ਮਜ਼ਦੂਰ ਲੱਗੇ ਹੋਏ ਸਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਤੋਂ ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਸੱਤ ਵਜੇ ਤੋਂ ਬਾਅਦ ਕੁਲਦੀਪ ਸਿੰਘ ਦੇ ਨਾਲ ਕਿਸੇ ਦੀ ਗੱਲਬਾਤ ਨਹੀਂ ਹੋ ਪਾਈ ਹੈ। ਪੁਲਸ ਕਮਿਸ਼ਨਰ ਮੁਤਾਬਿਕ ਕਿਸੇ ਜਾਣ ਪਛਾਣ ਵਾਲੇ ਦਾ ਕੰਮ ਹੋ ਸਕਦਾ ਹੈ, ਪਰ ਅਸੀਂ ਹਰ ਪਹਿਲੂ ਦੀ ਜਾਂਚ ਕਰ ਰਹੇ ਹਾਂ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
- Accident News: ਟਰੱਕ ਤੇ ਸਕੂਟਰੀ ਵਿਚਕਾਰ ਭਿਆਨਕ ਟੱਕਰ, ਇਕ ਨੌਜਵਾਨ ਦੀ ਮੌਤ, ਦੋ ਬੱਚੇ ਗੰਭੀਰ
- ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਮਾਨ ਦਾ ਵੱਡਾ ਟਵੀਟ, ਕਿਹਾ-ਸਾਰੇ ਚੈਨਲਾਂ ਨੂੰ ਮਿਲੇ ਮੁਫਤ ਪ੍ਰਸਾਰਣ ਦਾ ਹੱਕ
- CM ਭਗਵੰਤ ਮਾਨ ਦੀ ਆਮਦ ਤੋਂ ਪਹਿਲਾਂ ਠੇਕਾ ਮੁਲਾਜ਼ਮਾਂ ਵੱਲੋਂ ਵਿਰੋਧ ਪ੍ਰਦਰਸ਼ਨ, ਪੁਲਿਸ ਨੇ ਹਿਰਾਸਤ 'ਚ ਲਏ ਪ੍ਰਦਸ਼ਨਕਾਰੀ
ਇਸ ਤਰ੍ਹਾਂ ਪ੍ਰਾਪਤ ਹੋਈ ਕਤਲ ਦੀ ਜਾਣਕਾਰੀ :ਪਰਿਵਾਰਕ ਮੈਂਬਰਾਂ ਮੁਤਾਬਿਕ ਕੁਲਦੀਪ ਸਿੰਘ ਅਤੇ ਉਸ ਦਾ ਪਰਿਵਾਰ ਪਿੰਡ ਦੇ ਵਿੱਚ ਹੀ ਰਹਿ ਰਿਹਾ ਸੀ। ਉਨ੍ਹਾਂ ਦੀ ਨੂੰਹ ਆਪਣੇ ਪੇਕੇ ਘਰ ਗਈ ਹੋਈ ਸੀ ਅਤੇ ਜਦੋਂ ਉਸ ਨੇ ਫੋਨ ਕਰ ਕੇ ਘਰ ਹਾਲ ਚਾਲ ਪੁੱਛਣ ਲਈ ਗੱਲ ਕਰਨੀ ਚਾਹੀ ਪਰ ਗੱਲ ਨਾ ਹੋਣ ਕਰਕੇ ਉਸ ਨੇ ਆਪਣੀ ਨਨਾਣ ਨੂੰ ਦੱਸਿਆ ਜਿਸ ਤੋਂ ਬਾਅਦ ਮੌਕੇ ਉਤੇ ਆ ਕੇ ਉਨ੍ਹਾਂ ਨੇ ਜਦੋਂ ਘਰ ਦਾ ਦਰਵਾਜ਼ਾ ਤੋੜਿਆ ਤਾਂ ਪਤਾ ਲੱਗਾ ਕਿ ਤਿੰਨਾਂ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਕਿਸੇ ਹਥਿਆਰ ਦੇ ਨਾਲ ਸਿਰ ਉਤੇ ਵਾਰ ਕਰ ਕੇ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ।
ਹਰ ਪਹਿਲੂ ਤੋਂ ਜਾਂਚ ਕਰੇਗੀ ਪੁਲਿਸ :ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਕਮਿਸ਼ਨਰ ਦੇ ਮੁਤਾਬਕ, ਕੁਲਦੀਪ ਸਿੰਘ ਦੇ ਸਿਰ, ਉਸ ਦੇ ਬੇਟੇ ਅਤੇ ਪਤਨੀ ਦੇ ਸਿਰ ਉਤੇ ਵਾਰ ਕੀਤਾ ਗਿਆ ਹੈ। ਉਨ੍ਹਾਂ ਦੇ ਬੇਟੇ ਦਾ ਕੁਝ ਸਮੇਂ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਵਾਰਦਾਤ ਵਿਚ ਉਹਨਾਂ ਦੀ ਨੂੰਹ ਜ਼ਰੂਰ ਬਚ ਗਈ ਹੈ, ਕਿਉਂਕਿ ਉਹ ਆਪਣੇ ਪੇਕੇ ਘਰ ਗਈ ਹੋਈ ਸੀ। ਪੁਲਿਸ ਨੇ ਕਿਹਾ ਹੈ ਕਿ ਇਹ ਕਿਸੇ ਜਾਣ ਪਛਾਣ ਵਾਲੇ ਦਾ ਕੰਮ ਵੀ ਹੋ ਸਕਦਾ ਹੈ। ਉਹ ਇਲਾਕੇ ਦੀ ਸੀਸੀਟੀਵੀ ਵੇਖ ਰਹੇ ਹਨ ਅਤੇ ਘਰ ਦੇ ਵਿੱਚ ਮਜ਼ਦੂਰ ਲੱਗੇ ਹੋਏ ਸਨ ਅਤੇ ਉਹ ਕਿੰਨੇ ਵਜੇ ਆਏ ਸਨ ਕਿੰਨੇ ਵਜੇ ਜਾਂਦੇ ਸਨ, ਇਸ ਦੀ ਵੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।