ਲੁਧਿਆਣਾ: ਲੁਧਿਆਣਾ ਦੇ ਲਾਡੋਵਾਲ ਬਾਈਪਾਸ (Ladowal Bypass of Ludhiana) ਨੇੜੇ ਉਸ ਨੇ ਵੱਡਾ ਹਾਦਸਾ ਵਾਪਰ ਗਿਆ। ਜਦੋਂ ਇੱਕ ਕਾਰ ਪਲਟ ਗਈ, ਜਿਸ ਵਿਚ ਇਕ ਹੀ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ।
Three killed in car overturned near Ludhiana Ladowal toll plaza
ਜਦਕਿ ਕਾਰ ਵਿੱਚੋਂ ਚਾਰ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਬਜ਼ੁਰਗ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਉਹ ਮੋਗਾ ਵਿੱਚ ਜੇਰੇ ਇਲਾਜ ਹੈ। ਤੇਜ਼ ਰਫਤਾਰ ਹੋਣ ਕਾਰਨ ਕਾਰ ਪੁਲ ਤੋਂ ਹੇਠਾਂ ਖੇਤਾਂ ਵਿੱਚ ਜਾ ਡਿੱਗੀ।
ਹਾਦਸੇ ਦੀ ਜਾਣਕਾਰੀ ਮਿਲਦੇ ਐਂਬੂਲੈਂਸ ਤੇ ਪੁਲਿਸ ਮੌਕੇ ਤੇ ਪਹੁੰਚੀ। ਤਿੰਨ ਮ੍ਰਿਤਕਾਂ ਵਿੱਚ 2 ਮਹਿਲਾਵਾਂ ਅਤੇ 1 ਵਿਅਕਤੀ ਸੀ। ਮ੍ਰਿਤਕਾਂ ਦੀ ਸ਼ਨਾਖਤ ਪ੍ਰੀਤ ਸਿੰਘ, ਕੁਲਵਿੰਦਰ ਕੌਰ ਅਤੇ ਰਣਜੀਤ ਕੌਰ ਵੱਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੇਟੇ ਦਾ ਸ਼ਗਨ ਪਾਉਣ ਲਈ ਪਰਿਵਾਰ ਮੋਗਾ ਤੋਂ ਨਵਾਂ ਸ਼ਹਿਰ ਜਾ ਰਿਹਾ ਸੀ।
ਮੋਗਾ ਦੇ ਭਿੰਡਰ ਕਲਾ ਦਾ ਪਰਿਵਾਰ ਰਹਿਣ ਵਾਲਾ ਹੈ, ਲਾਸ਼ਾਂ ਨੂੰ ਲੁਧਿਆਣਾ ਸਿਵਲ ਹਸਪਤਾਲ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਜਿਸ ਕਰ ਦਾ ਹਾਦਸਾ ਹੋਇਆ ਉਸ ਵਿੱਚ ਦਾਦਾ ਦਾਦੀ, ਮਾਤਾ ਅਤੇ ਲੜਕੇ ਦਾ ਦੋਸਤ ਬੈਠੇ ਸਨ ਜਦੋਂ ਕੇ ਸ਼ਗਨ ਵਾਲਾ ਲੜਕਾ ਪਿੱਛੇ ਦੂਜੀ ਕਾਰ ਵਿਚ ਸੀ।
ਇਹ ਵੀ ਪੜ੍ਹੋ:ਬਲਾਤਕਾਰ ਮਾਮਲੇ ਵਿਚ ਸਿਮਰਜੀਤ ਬੈਂਸ ਦੀ ਜ਼ਮਾਨਤ ਅਰਜ਼ੀ ਰੱਦ