ਲੁਧਿਆਣਾ: ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਜਾਰੀ ਹੈ ਅਤੇ ਨਿੱਤ ਦਿਨ ਇਸ ਨਾਲ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਨੇ। ਜੇਕਰ ਗੱਲ ਇਕੱਲੇ ਲੁਧਿਆਣਾ ਦੀ ਕੀਤੀ ਜਾਵੇ ਤਾਂ ਬੀਤੇ 10 ਦਿਨਾਂ ਅੰਦਰ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਜਗਰਾਓਂ ਦਾ ਸੀ, ਦੂਜਾ ਨੌਜਵਾਨ ਮਾਲਕਪੁਰ ਨਾਲ ਸੰਬੰਧਤ ਸੀ ਜਦੋਂ ਕਿ ਤੀਜਾ ਨੌਜਵਾਨ ਪਮਾਲ ਪਿੰਡ ਦਾ ਸੀ ਜਿਸ ਦੀ ਉਮਰ ਮਹਿਜ਼ 16 ਸਾਲ ਦੀ ਸੀ ਅਤੇ ਉਹ ਕਬੱਡੀ ਦਾ ਉੱਭਰਦਾ ਸਿਤਾਰਾ ਸੀ। ਉਥੇ ਹੀ ਦੂਜੇ ਪਾਸੇ ਬੀਤੇ ਦਿਨੀਂ ਪੰਜਾਬ ਦੇ ਗਵਰਨਰ ਵੱਲੋਂ ਪੰਜਾਬ ਦੇ ਅੰਦਰ ਨਸ਼ੇ ਨੂੰ ਲੈ ਕੇ ਦਿੱਤੇ ਬਿਆਨ ਨੇ ਵੀ ਸਿਆਸਤ ਗਰਮਾ ਦਿਤੀ
550 ਬੱਚੇ ਨਸ਼ੇ ਦੀ ਆਦੀ: ਨਸ਼ੇ ਦੇ ਮਾੜੇ ਪ੍ਰਭਾਵਾਂ ਨੂੰ ਲੈਕੇ ਬੀਤੇ 30 ਸਾਲ ਤੋਂ ਕੰਮ ਕਰ ਰਹੇ ਡਾਕਟਰ ਇੰਦਰਜੀਤ ਢੀਂਗਰਾ ਨੇ ਦੱਸਿਆ ਕਿ ਬੀਤੇ ਦਿਨੀਂ ਸਾਡੇ ਵੱਲੋਂ ਇੱਕ ਸਰਵੇ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਦੇ ਵੀ ਸੈਂਪਲ ਲਏ ਕਦੇ ਉਸ ਵਿਚ ਹੈਰਾਨੀਜਨਕ ਖੁਲਾਸੇ ਹੋਏ, ਉਨ੍ਹਾਂ ਦੱਸਿਆ ਕਿ ਬਾਲ ਮਜ਼ਦੂਰੀ ਕਰਨ ਵਾਲੇ ਬੱਚੇ ਝੁੱਗੀ-ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚੇ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਨੇ ਉਨ੍ਹਾਂ ਦੱਸਿਆ ਕਿ 550 ਦੇ ਕਰੀਬ ਅਜਿਹੇ ਬੱਚੇ ਹਨ ਜੋ ਨਸ਼ੇ ਕਰ ਰਹੇ ਨੇ ਅਤੇ ਉਨਾਂ ਵਿਚੋ 35 ਬੱਚੇ ਜਿਨ੍ਹਾਂ ਦੀ ਉਮਰ 12 ਤੋਂ ਲੈ ਕੇ 16 ਸਾਲ ਤੱਕ ਦੀ ਹੈ ਨਾਬਾਲਿਗ ਨੇ ਉਹ ਨਸ਼ੇ ਨੂੰ ਇੰਜੈਕਸ਼ਨ ਰਾਹੀਂ ਲੈ ਰਹੇ ਨੇ ਜੋ ਕਿ ਬੇਹੱਦ ਖਤਰਨਾਕ ਹੈ ਅਤੇ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।
ਛੋਟੇ ਬੱਚਿਆਂ ਦਾ ਇਲਾਜ ਮੁਸ਼ਕਿਲ: ਡਾਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਇੱਕ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਬੱਚੇ ਨਾਬਾਲਿਗ ਹੁੰਦੇ ਹਨ। ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਅਤੇ ਨਾ ਹੀ ਉਨ੍ਹਾਂ ਨੂੰ ਉਹ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ ਜਿਹੜੀਆਂ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਇਸ ਕਰਕੇ ਉਹਨਾਂ ਕਿਹਾ ਕਿ ਸਿਰਫ ਚੰਡੀਗੜ੍ਹ ਦੇ ਵਿੱਚ ਹੀ ਇੱਕ ਅਜਿਹਾ ਕੇਂਦਰ ਹੈ ਜਿੱਥੇ ਨਸ਼ੇ ਦੇ ਆਦੀ ਨਾਬਾਲਿਗ ਬੱਚਿਆਂ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਤਹਿਤ ਸਭ ਤੋਂ ਪਹਿਲਾ ਕੇਂਦਰ ਲੁਧਿਆਣਾ ਦੇ ਵਿੱਚ ਬਣੇਗਾ ਜਿੱਥੇ ਹੋਮਿਓਪੈਥਿਕ ਦਵਾਈ ਦੇ ਨਾਲ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਕਿਉਂਕਿ ਆਮ ਨਸ਼ੇੜੀਆਂ ਵਾਲੀ ਦਵਾਈ ਉਨ੍ਹਾਂ ਨੂੰ ਦੇਣਾ ਸਾਡਾ ਕਾਨੂੰਨ ਆਗਿਆ ਨਹੀਂ ਦਿੰਦਾ।