ਪੰਜਾਬ

punjab

ETV Bharat / state

ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਰ ’ਚ ਹਜ਼ਾਰਾਂ ਸ਼ਰਧਾਲੂ ਹੋਏ ਨਤਮਸਤਕ - ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਰ

ਮਹੰਤ ਨਰਾਇਣ ਦਾਸ ਨੇ ਦੱਸਿਆ ਕਿ ਉਹ ਬੀਤੇ ਕਈ ਸਾਲਾਂ ਤੋਂ ਮੰਦਰ ਦੇ ਵਿੱਚ ਸੇਵਾ ਕਰ ਰਹੇ ਹਨ ਅਤੇ ਸਨਾਤਨ ਧਰਮ ਦੇ ਮੁਤਾਬਿਕ ਹਰ ਤਿਉਹਾਰ ਮੰਦਰ ਦੇ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲਗਭਗ 500 ਤੋਂ ਵੱਧ ਸਾਲ ਪੁਰਾਣਾ ਇਸ ਮੰਦਰ ਦਾ ਇਤਿਹਾਸ ਹੈ ਅਤੇ ਲੋਕੀਂ ਸੰਗਲਾ ਵਜਾ ਕੇ ਇੱਥੇ ਦਰਸ਼ਨ ਕਰਦੇ ਹਨ। ਕਿਉਂਕਿ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।

ਤਸਵੀਰ
ਤਸਵੀਰ

By

Published : Mar 11, 2021, 7:26 PM IST

ਲੁਧਿਆਣਾ: ਵਿਸ਼ਵ ਭਰ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਲੁਧਿਆਣਾ ਦੇ ਸੰਗਲਾ ਸ਼ਿਵਾਲਾ ਮੰਦਰ ਦੇ ਵਿੱਚ ਸਵੇਰ ਤੋਂ ਹੀ ਵੱਡੀ ਗਿਣੀਤ ਚ ਸ਼ਰਧਾਲੂ ਮੰਦਰ ਚ ਨਤਮਸਤਕ ਹੋਏ। ਜੇਕਰ ਮੰਦਰ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ 500 ਤੋਂ ਵੱਧ ਸਾਲ ਇਹ ਸ਼ਿਵ ਜੀ ਦਾ ਮੰਦਿਰ ਹੈ ਅਤੇ ਸ਼ਿਵ ਲਿੰਗ ਇੱਥੇ ਆਪਣੇ ਆਪ ਹੀ ਪ੍ਰਗਟ ਹੋਇਆ ਸੀ ਜਿਸ ਕਰਕੇ ਇਸ ਦੀ ਮਾਨਤਾ ਦੂਰ-ਦੂਰ ਤੱਕ ਪ੍ਰਚਲਿਤ ਹੈ।

ਕਈ ਸਾਲਾਂ ਤੋਂ ਮਹੰਤ ਕਰ ਰਹੇ ਹਨ ਇੱਥੇ ਸੇਵਾ

ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਰ ’ਚ ਹਜ਼ਾਰਾਂ ਸ਼ਰਧਾਲੂ ਹੋਏ ਨਤਮਸਤਕ

ਮੰਦਰ ਦੇ ਮਹੰਤ ਨਰਾਇਣ ਦਾਸ ਨੇ ਦੱਸਿਆ ਕਿ ਉਹ ਬੀਤੇ ਕਈ ਸਾਲਾਂ ਤੋਂ ਮੰਦਰ ਦੇ ਵਿੱਚ ਸੇਵਾ ਕਰ ਰਹੇ ਹਨ ਅਤੇ ਸਨਾਤਨ ਧਰਮ ਦੇ ਮੁਤਾਬਿਕ ਹਰ ਤਿਉਹਾਰ ਮੰਦਰ ਦੇ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲਗਭਗ 500 ਤੋਂ ਵੱਧ ਸਾਲ ਪੁਰਾਣਾ ਇਸ ਮੰਦਰ ਦਾ ਇਤਿਹਾਸ ਹੈ ਅਤੇ ਲੋਕੀਂ ਸੰਗਲਾ ਵਜਾ ਕੇ ਇੱਥੇ ਦਰਸ਼ਨ ਕਰਦੇ ਹਨ। ਕਿਉਂਕਿ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।

ਇਹ ਵੀ ਪੜੋ: ਮਹਾਂਸ਼ਿਵਰਾਤਰੀ ਮੌਕੇ ਮੰਦਰਾਂ ’ਚ ਲੱਗਿਆ ਸ਼ਰਧਾਲੂਆਂ ਦਾ ਜਮਾਵੜਾ

ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਥੇ ਸੰਗਲਾਂ ਵਾਲੇ ਮਹੰਤ ਰਹਿੰਦੇ ਸਨ। ਇਸ ਮੰਦਰ ਨੂੰ ਪਹਿਲਾਂ ਸੰਗਲਾਂ ਨਾਲ ਚਾਰੇ ਪਾਸੇ ਕਵਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਦਾ ਨਾਂ ਸੰਗਲਾ ਵਾਲਾ ਸ਼ਿਵਾਲਾ ਮੰਦਰ ਪੈ ਗਿਆ।

ਉਧਰ ਸ਼ਰਧਾਲੂਆਂ ਨੇ ਵੀ ਦੱਸਿਆ ਕਿ ਉਹ ਕਈ ਸਾਲਾਂ ਤੋਂ ਇਸ ਮੰਦਰ ਵਿੱਚ ਨਤਮਸਤਕ ਹੋਣ ਲਈ ਆਉਂਦੇ ਹਨ। ਕਿਉਂਕਿ ਮੰਦਰ ਬਹੁਤ ਹੀ ਪ੍ਰਾਚੀਨ ਹੈ। ਇਸ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਅਰਦਾਸ ਵੀ ਕੀਤੀ ਹੈ ਕਿ ਕੋਰੋਨਾ ਮਹਾਮਾਰੀ ਤੋਂ ਭਗਵਾਨ ਭੋਲੇ ਨਾਥ ਉਨ੍ਹਾਂ ਨੂੰ ਨਿਜਾਤ ਦਿਵਾ ਦੇਣ।

For All Latest Updates

TAGGED:

ABOUT THE AUTHOR

...view details