ਲੁਧਿਆਣਾ: ਭਾਜਪਾ ਵੱਲੋਂ ਲਗਾਤਾਰ ਬੀਤੇ ਦਿਨੀਂ ਕੇਂਦਰ ਵੱਲੋਂ ਭੇਜੇ ਜਾ ਰਹੇ ਰਾਸ਼ਨ ਘੁਟਾਲੇ ਦੇ ਇਲਜ਼ਾਮ ਲਗਾਤਾਰ ਸੱਤਾ ਧਿਰ ਉੱਤੇ ਲਾਏ ਜਾ ਰਹੇ ਹਨ। ਜਿਸ ਦਾ ਵੱਡਾ ਖੁਲਾਸਾ ਉਦੋਂ ਹੋਇਆ ਜਦੋਂ ਕਾਂਗਰਸ ਦੇ ਉੱਤਰੀ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਹਲਕੇ ਵਿੱਚ ਇੱਕ ਨਿੱਜੀ ਸਕੂਲ ਤੋਂ ਹਜ਼ਾਰਾਂ ਥੈਲੇ ਰਾਸ਼ਨ ਬਰਾਮਦ ਹੋਏ।
ਭਾਜਪਾ ਦੇ ਆਗੂਆਂ ਵੱਲੋਂ ਇਸ ਸਕੂਲ ਉੱਤੇ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਇਸ ਜ਼ਖੀਰੇ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਕੌਂਸਲਰ ਦੇ ਪਤੀ ਸਫ਼ਾਈਆਂ ਦਿੰਦੇ ਵਿਖਾਈ ਦਿੱਤੇ। ਜਦੋਂ ਕਿ ਹਲਕੇ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਉਹ ਦੋ ਦਿਨ ਲਈ ਬਾਹਰ ਨੇ ਉਸ ਤੋਂ ਬਾਅਦ ਆ ਕੇ ਹੀ ਸਥਿਤੀ ਸਾਫ਼ ਕਰਨਗੇ।
ਬਲਜਿੰਦਰ ਸੰਧੂ, ਕੌਂਸਲਰ ਦੇ ਪਤੀ ਪ੍ਰਵੀਨ ਬਾਂਸਲ ਨੇ ਕਿਹਾ ਕਿ ਸਰਕਾਰ ਵੱਲੋਂ ਗ਼ਰੀਬ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ, ਪਰ ਕਾਂਗਰਸੀ ਕੌਂਸਲਰ ਇਸ ਦੀ ਕਾਲਾਬਾਜ਼ਾਰੀ ਕਰ ਰਹੇ ਹਨ, ਇਸ ਨੂੰ ਸਟੋਰ ਕਰ ਰਹੇ ਹਨ, ਗਰੀਬਾਂ ਤੱਕ ਨਹੀਂ ਪਹੁੰਚਾ ਰਹੇ, ਆਪਣੀ ਮਰਜ਼ੀ ਨਾਲ ਲੋਕਾਂ ਵਿੱਚ ਵੰਡਦੇ ਹਨ ਜਾਂ ਨਹੀਂ ਇਹ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਆਪਣੇ ਚਹੇਤਿਆਂ ਨੂੰ ਇਹ ਰਾਸ਼ਨ ਬਲਕ ਵਿੱਚ ਵੰਡਿਆ ਜਾ ਰਿਹਾ ਹੈ ਜਿਸ ਦਾ ਕੋਈ ਹਿਸਾਬ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਸੰਦੀਪ ਸੰਧੂ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।
ਸੀਨੀਅਰ ਭਾਜਪਾ ਆਗੂ ਪ੍ਰਵੀਨ ਬਾਂਸਲ ਉੱਧਰ ਦੂਜੇ ਪਾਸੇ ਜਦੋਂ ਭਾਜਪਾ ਆਗੂ ਸਕੂਲ ਪਹੁੰਚੇ ਤਾਂ ਇਲਾਕੇ ਦੇ ਕੌਂਸਲਰ ਵੀ ਮੌਕੇ ਉੱਤੇ ਆ ਪਹੁੰਚੇ। ਜਿਨ੍ਹਾਂ ਨੇ ਮੀਡੀਆ ਕਰਮੀਆਂ ਨੂੰ ਪਰਚੀਆਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਵਿਧਾਇਕ ਰਾਕੇਸ਼ ਪਾਂਡੇ ਦੇ ਕਹਿਣ ਮੁਤਾਬਕ ਹੀ ਲੋਕਾਂ ਚ ਰਾਸ਼ਨ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾ ਰਹੇ ਨੇ ਮਦਦ ਕਰ ਰਹੇ ਨੇ ਲੋੜਵੰਦਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਜਿਸ ਦਾ ਉਨ੍ਹਾਂ ਕੋਲ ਰਿਕਾਰਡ ਵੀ ਹੈ।
ਸੋ ਜ਼ਾਹਿਰ ਹੈ ਕਿ ਇੱਕ ਪਾਸੇ ਜਿੱਥੇ ਗਰੀਬ ਲੋਕਾਂ ਤੱਕ ਕੋਰੋਨਾ ਮਹਾਂਮਾਰੀ ਦੌਰਾਨ ਰਾਸ਼ਨ ਨਾ ਪਹੁੰਚਣ ਕਰ ਕੇ ਉਨ੍ਹਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਹਨ ਤੇ ਉੱਥੇ ਹੀ ਦੂਜੇ ਪਾਸੇ ਇੰਨੀ ਵੱਡੀ ਤਦਾਦ ਵਿੱਚ ਰਾਸ਼ਨ ਦੇ ਥੈਲੇ ਮਿਲਣਾ ਆਪਣੇ ਆਪ ਵਿੱਚ ਸੱਤਾ ਧਿਰ ਦੇ ਵਿਧਾਇਕ ਉੱਤੇ ਸਵਾਲ ਖੜ੍ਹੇ ਕਰ ਰਿਹਾ ਹੈ।