ਪੰਜਾਬ

punjab

ETV Bharat / state

ਹਜ਼ਾਰਾਂ ਦੀ ਤਦਾਦ 'ਚ ਇਕੱਠੇ ਹੋਏ ਪ੍ਰਵਾਸੀ ਮਜ਼ਦੂਰ, ਘਰ ਪਰਤਣ ਦੀ ਕਰ ਰਹੇ ਉਡੀਕ - ਲੁਧਿਆਣਾ

ਲੁਧਿਆਣਾ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਤਦਾਦ 'ਚ ਪ੍ਰਵਾਸੀ ਲੇਬਰ ਇਕੱਠੀ ਹੋ ਗਈ। ਇਸ ਦੌਰਾਨ ਸੋਸ਼ਲ ਡਿਸਟਸਿੰਗ ਦੀਆਂ ਵੀ ਧੱਜੀਆਂ ਉੱਡਦੀਆਂ ਵਿਖਾਈ ਦਿੱਤੀਆਂ। ਸਰਕਾਰ ਅਤੇ ਪ੍ਰਸ਼ਾਸਨ ਖ਼ੁਦ ਮੁਫਤ ਟਰੇਨਾਂ ਚਲਾ ਕੇ ਲੇਬਰ ਨੂੰ ਯੂਪੀ ਅਤੇ ਬਿਹਾਰ ਭੇਜ ਰਹੀਆਂ ਹਨ।

ਘਰ ਪਰਤਣ ਦੀ ਤੱਕ ਰਹੇ ਰਾਹ
ਘਰ ਪਰਤਣ ਦੀ ਤੱਕ ਰਹੇ ਰਾਹ

By

Published : May 30, 2020, 8:49 PM IST

ਲੁਧਿਆਣਾ: ਪੰਜਾਬ ਸਰਕਾਰ ਇੱਕ ਪਾਸੇ ਜਿੱਥੇ ਫੈਕਟਰੀਆਂ ਖੋਲ੍ਹ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਲੇਬਰ ਲਗਾਤਾਰ ਆਪਣੇ ਸੂਬਿਆਂ ਵੱਲ ਨੂੰ ਰੁਖ ਕਰ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਖ਼ੁਦ ਮੁਫਤ ਟਰੇਨਾਂ ਚਲਾ ਕੇ ਲੇਬਰ ਨੂੰ ਯੂਪੀ ਅਤੇ ਬਿਹਾਰ ਭੇਜ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੱਦਾ ਦੇ ਕੇ ਵੱਡੀ ਤਦਾਦ 'ਚ ਇਕੱਠਾ ਕੀਤਾ ਜਾ ਰਿਹਾ ਹੈ।

ਹਜ਼ਾਰਾਂ ਦੀ ਤਦਾਦ 'ਚ ਇਕੱਠੇ ਹੋਏ ਪ੍ਰਵਾਸੀ ਮਜ਼ਦੂਰ

ਲੁਧਿਆਣਾ ਵਿੱਚ ਅੱਜ ਪੰਜਾਬ ਭਰ ਤੋਂ ਹਜ਼ਾਰਾਂ ਦੀ ਤਦਾਦ 'ਚ ਪ੍ਰਵਾਸੀ ਲੇਬਰ ਇਕੱਠੀ ਹੋ ਗਈ ਹੈ। ਇਸ ਦੌਰਾਨ ਸੋਸ਼ਲ ਡਿਸਟਸਿੰਗ ਦੀਆਂ ਵੀ ਧੱਜੀਆਂ ਉੱਡਦੀਆਂ ਵਿਖਾਈ ਦਿੱਤੀਆਂ। ਸਾਡੀ ਟੀਮ ਵੱਲੋਂ ਜਦੋਂ ਜਾਇਜ਼ਾ ਲਿਆ ਗਿਆ ਤਾਂ ਹਜ਼ਾਰਾਂ ਦੀ ਤਦਾਦ 'ਚ ਕਤਾਰਾਂ ਲਗਾ ਕੇ ਲੇਬਰ ਗੁਰੂ ਨਾਨਕ ਸਟੇਡੀਅਮ ਜਾ ਰਹੇ ਸਨ, ਜਿੱਥੋਂ ਉਨ੍ਹਾਂ ਨੂੰ ਲੁਧਿਆਣਾ ਦੇ ਰੇਲਵੇ ਸਟੇਸ਼ਨ ਭੇਜਿਆ ਜਾ ਰਿਹਾ ਸੀ।

ਘਰ ਪਰਤਣ ਦੀ ਤੱਕ ਰਹੇ ਰਾਹ

ਜਦੋਂ ਅਸੀਂ ਲੇਬਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ। ਇਥੋਂ ਤੱਕ ਕਿ ਉਹ ਆਪਣੇ ਕੋਲੋਂ ਦੀ ਖ਼ਰਚ ਕਰਕੇ ਇੱਥੇ ਰਹਿ ਰਹੇ ਸਨ। ਨਾ ਤਾਂ ਮਕਾਨ ਮਾਲਿਕ ਨੇ ਕਿਰਾਇਆ ਮੁਆਫ਼ ਕੀਤਾ ਅਤੇ ਨਾ ਹੀ ਜਿਨ੍ਹਾਂ ਫੈਕਟਰੀਆਂ ਵਿੱਚ ਉਹ ਕੰਮ ਕਰਦੇ ਸਨ ਉਨ੍ਹਾਂ ਫ਼ੈਕਟਰੀਆਂ ਮਾਲਕਾਂ ਨੇ ਉਨ੍ਹਾਂ ਦੀ ਕੋਈ ਸਾਰ ਲਈ। ਇਥੋਂ ਤੱਕ ਕਿ ਉਨ੍ਹਾਂ ਨੂੰ ਕੋਈ ਤਨਖਾਹ ਤੱਕ ਨਹੀਂ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਮਜਬੂਰੀ ਵੱਸ ਉਨ੍ਹਾਂ ਨੂੰ ਪੰਜਾਬ ਛੱਡ ਕੇ ਜਾਣਾ ਪੈ ਰਿਹਾ ਹੈ। ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਪ੍ਰੇਸ਼ਾਨ ਹਨ ਅਤੇ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ। ਜਦੋਂ ਉਨ੍ਹਾਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਬਾਰੇ ਪੁੱਛਿਆ ਗਿਆ ਤਾਂ ਲੇਬਰ ਨੇ ਕਿਹਾ ਕਿ ਫੈਕਟਰੀਆਂ ਨਹੀਂ ਖੁੱਲ੍ਹ ਰਹੀਆਂ ਇਸ ਕਰਕੇ ਉਹ ਵਾਪਸ ਜਾ ਰਹੇ ਹਨ।

ABOUT THE AUTHOR

...view details