ਲੁਧਿਆਣਾ: ਪੰਜਾਬ ਅੰਦਰ ਰੇਲ ਸੇਵਾ 1 ਅਕਤੂਬਰ ਤੋਂ ਬੰਦ ਪਈ ਹੈ। ਨਵੇਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਾਫ਼ੀ ਦਿਨਾਂ ਤੱਕ ਟਰੈਕ ਜਾਮ ਰੱਖੇ। ਜਦੋਂ ਕਿਸਾਨਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਨੂੰ ਛੋਟ ਦਿੰਦਿਆਂ ਟਰੈਕ ਖਾਲੀ ਕਰਨ ਦਾ ਦਾਅਵਾ ਕੀਤਾ ਤਾਂ ਭਾਰਤੀ ਰੇਲਵੇ ਵਿਭਾਗ ਨੇ ਸੂਬੇ ਅੰਦਰ ਰੇਲ ਸੇਵਾ ਰੋਕ ਦਿੱਤੀ।
ਰੇਲਾਂ ਨਾ ਚੱਲਣ ਕਾਰਨ ਹਜ਼ਾਰਾਂ ਕੰਟੇਨਰ ਫਸੇ, ਲੁਧਿਆਣਾ ਦੇ ਸਨਅਤਕਾਰ ਪ੍ਰੇਸ਼ਾਨ - trains in Punjab
ਰੇਲਾਂ ਦੀ ਆਵਾਜਾਈ ਬੰਦ ਹੋਣ ਕਾਰਨ ਲੁਧਿਆਣਾ ਦੀ ਹੌਜ਼ਰੀ, ਮੰਡੀ ਗੋਬਿੰਦਗੜ੍ਹ ਦੀ ਸਟੀਲ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਕਈ ਲੋਕਾਂ ਦੀ ਨੌਕਰੀਆਂ ਜਾਣ ਦਾ ਵੀ ਖ਼ਤਰਾ ਹੈ। ਸਨਅਤਕਾਰਾਂ ਨੇ ਆਉਣ ਵਾਲੇ ਸਮੇਂ ਵਿੱਚ ਫੈਕਟਰੀਆਂ ਬੰਦ ਕਰਨ ਦੀ ਚਿੰਤਾ ਜ਼ਾਹਿਰ ਕੀਤੀ ਹੈ।
ਰੇਲ ਸੇਵਾ ਸਾਡੇ ਦੇਸ਼ ਦੇ ਅਰਥ-ਚਾਰੇ ਦਾ ਅਹਿਮ ਹਿੱਸਾ ਹੈ ਅਤੇ ਰੇਲ ਸੇਵਾ ਦਾ ਬੰਦ ਹੋਣਾ ਪੰਜਾਬ ਨੂੰ ਵੀ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰ ਰਿਹਾ ਹੈ। ਮਾਲ ਗੱਡੀਆਂ ਨਾ ਆਉਣ ਕਾਰਨ ਲੁਧਿਆਣਾ ਦੀ ਇੰਡਸਟਰੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਲੁਧਿਆਣਾ ਦੇ ਸਨਅਤਕਾਰ ਇਨੀਂ ਦਿਨੀਂ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਾ ਤਾਂ ਲੁਧਿਆਣਾ ਵਿਚ ਕੱਚਾ ਮਾਲ ਬਾਹਰੋਂ ਆ ਰਿਹਾ ਹੈ ਅਤੇ ਨਾ ਹੀ ਬਣਿਆ ਹੋਇਆ ਮਾਲ ਹੋਰਨਾ ਸੂਬਿਆਂ ਅਤੇ ਦੇਸ਼ਾਂ ਵਿੱਚ ਜਾ ਪਾ ਰਿਹਾ ਹੈ। ਸਨਅਤਕਾਰਾਂ ਨੇ ਆਉਣ ਵਾਲੇ ਸਮੇਂ ਵਿੱਚ ਫੈਕਟਰੀਆਂ ਬੰਦ ਕਰਨ ਦੀ ਵੀ ਚਿੰਤਾ ਜ਼ਾਹਿਰ ਕੀਤੀ ਹੈ।
ਰੇਲਾਂ ਦੀ ਆਵਾਜਾਈ ਬੰਦ ਹੋਣ ਕਾਰਨ ਲੁਧਿਆਣਾ ਦੀ ਹੌਜ਼ਰੀ, ਮੰਡੀ ਗੋਬਿੰਦਗੜ੍ਹ ਦੀ ਸਟੀਲ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਕਈ ਲੋਕਾਂ ਦੀ ਨੌਕਰੀਆਂ ਜਾਣ ਦਾ ਵੀ ਖ਼ਤਰਾ ਹੈ।
ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਕੇਂਦਰ ਦੇ ਸਖ਼ਤ ਰਵੱਈਏ ਕਰਕੇ ਟ੍ਰੇਨਾਂ ਨਾ ਚਲਾਉਣ ਕਰਕੇ ਹੁਣ ਤੱਕ 22 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੁਧਿਆਣਾ ਦੇ ਢੰਡਾਰੀ ਇਲਾਕੇ ਦੇ ਵਿੱਚ 13 ਹਜ਼ਾਰ ਤੋਂ ਵੱਧ ਕੰਟੇਨਰ ਫਸਿਆ ਹੋਇਆ ਹੈ। ਲੁਧਿਆਣਾ ਦੀ ਇੰਡਸਟਰੀ ਲਗਾਤਾਰ ਖ਼ਤਮ ਹੁੰਦੀ ਜਾ ਰਹੀ ਹੈ। ਉਨ੍ਹਾਂ ਕੇਂਦਰ ਨੂੰ ਮਾਲ ਗੱਡੀਆਂ ਚਲਾਉਣ ਦੀ ਅਪੀਲ ਕੀਤੀ।