ਲੁਧਿਆਣਾ: ਇੱਕ ਪਾਸੇ ਪੰਜਾਬ ਵਿੱਚ ਘੱਲੂਘਾਰਾ ਹਫ਼ਤਾ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਚੌਕਸ ਹੈ। ਦੂਜੇ ਪਾਸੇ ਸ਼ਰਾਰਤੀ ਅਨਸਰਾਂ ਵੱਲੋਂ ਵੀ ਅਜਿਹੀਆਂ ਕਾਰਵਾਈਆਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਪੁਲਿਸ ਦੀ ਚਿੰਤਾ ਵੱਧ ਸਕਦੀ ਹੈ। ਦਰਅਸਲ ਦੋਰਾਹਾ ਪੁਲਿਸ ਦੇ ਹੱਥ ਦੋਰਾਹਾ ਦੀ ਸਰਹਿੰਦ ਨਹਿਰ ਵਿੱਚੋਂ ਭਾਰੀ ਮਾਤਰਾ ਵਿੱਚੋਂ ਭਾਰੀ ਅਸਲਾ ਬਰਾਮਦ ਹੋਇਆ ਹੈ। ਜਿਸ ਕਾਰਨ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦੇਖਣ ਨੂੰ ਇਹ ਕਾਰਤੂਸ ਬਹੁਤ ਪੁਰਾਣੇ ਲੱਗ ਰਹੇ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਕਿਸੇ ਨੇ ਇਹ ਕਾਰਤੂਸ ਇੱਥੇ ਲੁਕਾ ਕੇ ਰੱਖੇ ਹੋਣ। ਪਰ ਬੀਤੇ ਦਿਨ ਇਥੇ ਸਿੱਕਿਆਂ ਦੀ ਭਾਲ ਕਰਦੇ ਗੋਤਾਖੋਰਾਂ ਨੂੰ ਨਹਿਰ ਵਿੱਚੋਂ ਵੱਡੀ ਗਿਣਤੀ ਵਿੱਚ ਕਾਰਤੂਸ ਬਰਾਮਦ ਹੋਏ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਦੋਰਾਹਾ ਵਿਖੇ ਸਰਹਿੰਦ ਨਹਿਰ 'ਚ ਹਜ਼ਾਰਾਂ ਦੀ ਗਿਣਤੀ ਵਿਚ ਮਿਲੇ ਕਾਰਤੂਸ, ਪੁਲਿਸ ਦੀ ਵਧੀ ਚਿੰਤਾ - Crime news
ਦੋਰਾਹਾ ਤੋਂ ਲੰਘਦੀ ਸਰਹਿੰਦ ਨਹਿਰ 'ਤੇ ਪੁਲ ਨੇੜੇ ਪੁਲਿਸ ਨੇ ਵਰਤੇ ਗਏ 3 ਨਾਟ 3 ਐੱਸਐੱਲਆਰ ਦੇ 1000 ਕਾਰਤੂਸ ਬਰਾਮਦ ਕੀਤੇ ਹਨ, ਜਿਸ ਤੋਂ ਬਾਅਦ ਹੜਕੰਪ ਮਚ ਗਿਆ। ਕਾਰਤੂਸਾਂ ਦੀ ਖੇਪ ਨੂੰ ਕਿਸੇ ਨੇ ਬੋਰੀ 'ਚ ਪਾ ਕੇ ਨਹਿਰ 'ਚ ਸੁੱਟ ਦਿੱਤਾ ਸੀ।ਪੁਲਿਸ ਆਪਣੇ ਪੱਧਰ 'ਤੇ ਜਾਂਚ ਕਰ ਰਹੀ ਹੈ
ਪੁਲਿਸ ਨੇ ਸ਼ੁਰੂ ਕੀਤੀ ਪੂਰੀ ਨਹਿਰ ਦੀ ਤਲਾਸ਼ੀ:ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੇਖਣ ਨੂੰ ਇਹ ਕਾਰਤੂਸ ਏ.ਕੇ.-47 ਅਤੇ ਥ੍ਰੀ ਨਟ ਥ੍ਰੀ ਵਰਗੇ ਹਥਿਆਰਾਂ ਦੇ ਜਾਪਦੇ ਹਨ। ਪੁਲਿਸ ਇਸ ਸਬੰਧੀ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੀ, ਇਸੇ ਲਈ ਪੁਲਿਸ ਨੇ ਪੂਰੀ ਨਹਿਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਦੋਰਾਹਾ ਦੇ ਗੁਰਥਲੀ ਨਹਿਰ ਦੇ ਪੁਲ ਕੋਲ ਨਹਿਰ ਵਿੱਚ ਗੋਤਾਖੋਰ ਰੋਜ਼ਾਨਾ ਦੀ ਤਰ੍ਹਾਂ ਅਭਿਆਸ ਕਰ ਰਹੇ ਸਨ ਕਿ ਇਸ ਦੌਰਾਨ ਗੋਤਾਖੋਰਾਂ ਨੇ ਨਹਿਰ ਦੇ ਵਿਚਕਾਰ ਵੱਡੀ ਗਿਣਤੀ ਚ ਕਾਰਤੂਸ ਦੇਖੇ। ਇਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਗੋਤਾਖੋਰ ਕਨ੍ਹੱਈਆ ਕੁਮਾਰ ਨੇ ਦੱਸਿਆ ਕਿ ਉਸ ਦੇ ਸਾਥੀ ਨਹਿਰ ਵਿੱਚ ਆਪਣੀ ਪ੍ਰੈਕਟਿਸ ਕਰ ਰਹੇ ਸਨ। ਇਸ ਦੌਰਾਨ ਨਹਿਰ ਦੇ ਹੇਠਾਂ ਭਾਰੀ ਮਾਤਰਾ ਵਿੱਚ ਅਸਲਾ ਦੇਖਿਆ ਗਿਆ। ਇਸ ਤੋਂ ਬਾਅਦ ਮੌਕੇ 'ਤੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਹੁਣ ਪੁਲਿਸ ਆਪਣੀ ਜਾਂਚ ਕਰ ਰਹੀ ਹੈ। ਨਹਿਰ ਦੀ ਤਲਾਸ਼ੀ ਲਈ ਜਾ ਰਹੀ ਹੈ। ਇੱਕ ਹੋਰ ਗੋਤਾਖੋੋਰ ਨੇ ਵੀ ਇਸ ਦੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਭਾਰੀ ਮਾਤਰਾ ਵਿਚ ਮਿਲੇ ਕਾਰਤੂਸ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ। ਉਥੇ ਹੀ ਇਸ ਮਾਮਲੇ ਵਿੱਚ ਐਸ ਪੀ ਡਾਕਟਰ ਪ੍ਰਗਿਆ ਜੈਨ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਪਾਇਲ ਦੇ ਡੀਐਸਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਨਹਿਰ ਵਿੱਚੋਂ ਬਰਾਮਦ ਹੋਏ ਅਸਲੇ ਨੂੰ ਕਬਜ਼ੇ ਵਿੱਚ ਲੈ ਲਿਆ। ਇਹ ਕਾਰਤੂਸ ਬਹੁਤ ਪੁਰਾਣੇ ਲੱਗਦੇ ਹਨ। ਇਹ ਥ੍ਰੀ ਨਟ ਥਰੀ ਹਥਿਆਰਾਂ ਦੇ ਲੱਗਦੇ ਹਨ। ਜੋ ਬਹੁਤ ਸਮਾਂ ਪਹਿਲਾਂ ਬੰਦ ਹੋ ਗਏ ਸਨ। ਪੁਲਿਸ ਆਪਣੇ ਪੱਧਰ 'ਤੇ ਜਾਂਚ ਕਰ ਰਹੀ ਹੈ। ਗੋਤਾਖੋਰਾਂ ਦੀ ਮਦਦ ਨਾਲ ਨਹਿਰ ਦੀ ਭਾਲ ਕੀਤੀ ਜਾ ਰਹੀ ਹੈ ਤਾਂਜੋ ਇੱਥੇ ਹੋਰ ਕੋਈ ਧਮਾਕਾਖੇਜ ਸਮੱਗਰੀ ਨਾ ਹੋਵੇ।