ਲੁਧਿਆਣਾ:ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮ੍ਰਿਕਤ ਦੇਹ ਦਾ ਲੁਧਿਆਣਾ ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਸਸਕਾਰ ਦੌਰਾਨ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਸਕਾਰ ਮੌਕੇ ਸ਼ਾਮਿਲ ਹੋਏ ਹਨ ਅਤੇ ਦੀਪ ਸਿੱਧੂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਹੈ।
ਸਰਕਾਰ ਦੌਰਾਨ ਕਈ ਧਾਰਮਿਕ ਤੋਂ ਇਲਾਵਾ ਰਾਜਨੀਤਿਕ ਆਗੂ ਵੀ ਮੌਜੂਦ ਰਹੇ ਹਨ। ਦੀਪ ਸਿੱਧੂ ਦੇ ਸਸਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਹੁੰਚੇ ਹਨ। ਸਿਮਰਨਜੀਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਕੂਮਤ ਵੱਲੋਂ ਉਨ੍ਹਾਂ ਨੂੰ ਸ਼ਹੀਦ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਬੇਇਨਸਾਫੀ ਹੋਈ ਹੈ। ਮਾਨ ਨੇ ਕਿਹਾ ਦੀਪ ਸਿੱਧੂ ਲੰਡਨ ਵਿੱਚ ਪੜ੍ਹਿਆ ਹੋਇਆ ਵਕੀਲ ਸੀ ਜਿਸਨੂੰ ਹਕੂਮਤ ਵੱਲੋਂ ਸ਼ਹੀਦ ਕਰਵਾਇਆ ਗਿਆ ਹੈ।
ਨਾਲ ਹੀ ਇਸ ਮੌਕੇ ਸਿਮਰਨਜੀਤ ਮਾਨ ਨੇ ਦੀਪ ਸਿੱਧੂ ਵੱਲੋਂ ਚੋਣ ਸਮਾਮਗ ਵਿੱਚ ਫੜ੍ਹੀ ਉਨ੍ਹਾਂ ਕਿਰਪਾਨ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾੰ ਕਿਹਾ ਕਿ ਇਹ ਕਿਰਪਾਨ ਅਫਗਾਨਿਸਤਾਨ ਵੀ ਗਈ ਹੈ ਜਦੋਂ ਸਿੱਖਾਂ ਨੇ ਅਫਗਾਨਿਸਤਾਨ ਫਤਿਹ ਕੀਤਾ ਸੀ।