ਲੁਧਿਆਣਾ: ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿੱਚ ਬੀਤੇ ਕਈ ਦਹਾਕਿਆਂ ਤੋਂ ਦਸਹਿਰਾ ਮਨਾਇਆ ਜਾਂਦਾ ਹੈ, ਇਸ ਵਾਰ ਇਹ ਦੁਸਹਿਰਾ ਇਸ ਕਰਕੇ ਵੀ ਖਾਸ ਹੈ ਕਿਉਂਕਿ ਦਸਹਿਰਾ ਕਮੇਟੀ ਵੱਲੋਂ ਇਸ ਵਾਰ ਆਪਣੇ ਹੀ ਪੁਰਾਣੇ ਰਿਕਾਰਡ ਤੋੜਦਿਆਂ 105 ਫੁੱਟ ਦਾ ਰਾਵਣ ਬਣਾਇਆ ਜਾ (Ravana of 105 in Ludhiana) ਰਿਹਾ ਹੈ, ਜੋ ਅੱਜ ਤੱਕ ਕਦੇ ਵੀ ਨਹੀਂ ਬਣਾਇਆ ਗਿਆ, ਰਾਵਣ ਦੇ ਪੁਤਲੇ ਨੂੰ ਤਿਆਰ ਕਰਨ ਲਈ ਵਿਸ਼ੇਸ਼ ਤੌਰ ਤੇ ਆਗਰਾ ਤੋਂ ਕਾਰੀਗਰ ਮੰਗਵਾਏ ਗਏ ਹਨ ਜੋ ਰਾਵਣ ਦੇ ਪੁਤਲੇ ਦੇ ਨਾਲ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਤਿਆਰ ਕਰ ਰਹੇ ਹਨ।
ਲੁਧਿਆਣਾ ਅਤੇ ਪੰਜਾਬ ਦੇ ਨਾਲ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਵੀ ਇਹ ਪੁਤਲੇ ਸਪਲਾਈ ਕੀਤੇ (Dussehra news in Ludhiana) ਜਾਂਦੇ ਹਨ। ਇਹ ਪਰਿਵਾਰ ਬੀਤੇ ਕਈ ਸਾਲਾਂ ਇਹ ਪੁਸ਼ਤੈਨੀ ਕੰਮ ਕਰ ਰਿਹਾ ਹੈ। ਉਥੇ ਹੀ ਮੁਹਾਲੀ ਹਾਦਸੇ ਤੋਂ ਬਾਅਦ ਝੂਲਿਆਂ ਨੂੰ ਲੈ ਕੇ ਵੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਤੇ ਨਿਗਰਾਨੀ ਰੱਖੇਗੀ।
105 ਫੁੱਟ ਦਾ ਰਾਵਣ:ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿਚ ਇਸ ਵਾਰ ਪੁਰਾਣੇ ਰਿਕਾਰਡ ਤੋੜ ਕੇ 105 ਫੁੱਟ ਦਾ ਰਾਵਣ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਇੱਕ ਮਹੀਨਾ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ। ਇਸ ਰਾਵਣ ਨੂੰ ਵਿਸ਼ੇਸ਼ ਤੌਰ ਤੇ ਲੜਾਕੂਆਂ ਵਾਲੇ ਕੱਪੜੇ ਪਾਏ ਜਾਣਗੇ ਇਸ ਤੋਂ ਇਲਾਵਾ ਰਾਵਣ ਬਣਾਉਣ ਲਈ ਜੋ ਕਾਗਜ਼ ਵਰਤਿਆ ਜਾਂਦਾ ਹੈ ਉਹ ਵੀ ਆਗਰਾ ਅਤੇ ਹੋਰਨਾਂ ਸੂਬਿਆਂ ਤੋਂ ਮੰਗਵਾਇਆ ਜਾਂਦਾ ਹੈ, ਰਾਵਣ ਦੇ ਨਾਲ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਬਣਾਏ ਜਾ ਰਹੇ ਨੇ ਦੁਸ਼ਹਿਰਾ ਕਮੇਟੀ ਦੇ ਮੁੱਖ ਮੈਂਬਰ ਨੇ ਦੱਸਿਆ ਕਿ ਪਹਿਲਾਂ 90 ਫੁੱਟ ਤੱਕ ਦਾ ਰਾਵਣ ਬਣਾਇਆ ਜਾਂਦਾ ਸੀ ਪਰ ਇਸ ਵਾਰ ਇਸ ਦਾ ਕੱਦ ਹੋਰ ਵਧਾਇਆ ਗਿਆ ਹੈ ਕਿਉਂਕਿ ਲੋਕਾਂ ਦੇ ਵਿਚ ਦਸਹਿਰੇ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਅਤੇ ਲੁਧਿਆਣਾ ਦੇ ਵਿੱਚ ਮਾਹੌਲ ਵੀ ਚੰਗਾ ਹੈ।
ਆਗਰਾ ਦੇ ਕਾਰੀਗਰ: ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿਚ ਕਈ ਸਾਲਾ ਤੋਂ ਆਗਰਾ ਤੋਂ ਅਲੀ ਅਸਗਰ ਦਾ ਪਰਿਵਾਰ ਆ ਕੇ ਰਾਵਣ ਅਤੇ ਕੁੰਭਕਰਨ ਦੇ ਨਾਲ ਮੇਘਨਾਥ ਦੇ ਪੁਤਲੇ ਬਣਾ ਰਿਹਾ ਹੈ। ਇਸ ਪਰਿਵਾਰ ਦਾ ਇਹ ਪੁਸ਼ਤੈਨੀ ਕੰਮ ਹੈ ਅਤੇ ਕਈ ਸਾਲਾਂ ਤੋ ਇਹ ਪਰਿਵਾਰ ਇਸ ਧੰਦੇ ਵਿਚ ਲੱਗਿਆ ਹੋਇਆ ਹੈ, ਰਾਵਣ ਦੇ ਪੁਤਲੇ ਬਣਾ ਰਹੇ ਕਾਰੀਗਰ ਨੇ ਦੱਸਿਆ ਕਿ ਅਸੀਂ ਦੂਰ ਜਾ ਕੇ ਪੁਤਲੇ ਵੀ ਬਣਾਉਂਦੇ ਹਾਂ ਹੁਣ ਸਾਡਾ ਮੁੱਖ ਠੇਕੇਦਾਰ ਅਲੀ ਅਸਗਰ ਮੁੱਲਾਂਪੁਰ ਗਿਆ ਹੈ। ਉਨ੍ਹਾਂ ਕਿਹਾ ਕਿ ਓਥੇ ਵੀ ਰਾਵਣ ਦੇ ਪੁਤਲੇ ਤਿਆਰ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਮੁਸਲਿਮ ਪਰਿਵਾਰ ਹੋਣ ਦੇ ਬਾਵਜੂਦ ਹਿੰਦੂ ਆਸਥਾ ਦੇ ਨਾਲ ਜੁੜੇ ਇਸ ਤਿਉਹਾਰ ਨੂੰ ਮਨਾਉਣ ਲਈ ਉਹ ਆਪਣਾ ਯੋਗਦਾਨ ਦੇ ਰਹੇ ਹਨ। ਰਾਵਣ ਦਾ ਪੁਤਲਾ ਵੀ ਰਿਮੋਟ ਵਾਲਾ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਰਿਮੋਟ ਦਾ ਬਟਨ ਦੁਰੋ ਹੀ ਦਬਾ ਕੇ ਇਸ ਪੁਤਲੇ ਨੂੰ ਫੂਕਿਆ ਜਾ ਸਕੇ। ਓਥੇ ਹੀ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ 50-50 ਫੁੱਟ ਦੇ ਤਿਆਰ ਕੀਤੇ ਜਾ ਰਹੇ ਹਨ।