ਲੁਧਿਆਣਾ :ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਨੇ ਅੰਗਰੇਜ਼ੀ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜੋ ਰੋਲ ਨਿਭਾਇਆ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਪਰ ਸ਼ਾਇਦ ਸਮੇਂ ਦੀਆਂ ਸਰਕਾਰਾਂ ਤੇ ਦੇਸ਼ ਵਾਸੀ ਇਨ੍ਹਾਂ ਦੀ ਕੁਰਬਾਨੀ ਨੂੰ ਭੁੱਲਦੇ ਨਜ਼ਰ ਆ ਰਹੇ ਨੇ। ਲੁਧਿਆਣਾ ਵਿੱਚ ਸ਼ਹੀਦ ਸੁਖਦੇਵ ਥਾਪਰ ਦੀ0 ਇਹ ਜੱਦੀ ਰਿਹਾਇਸ਼ ਕਾਫੀ ਖਸਤਾ ਹਾਲਤ ਵਿੱਚ ਹੈ। ਥਾਂ-ਥਾਂ ਤੋਂ ਤਰੇੜਾਂ ਆ ਚੁੱਕੀਆਂ ਨੇ ਅਤੇ ਸੀਮਿੰਟ ਝੜਨਾ ਸ਼ੁਰੂ ਹੋ ਗਿਆ। ਹਾਲਾਂਕਿ ਪੁਰਾਤੱਤਵ ਵਿਭਾਗ ਇਸ ਦੀ ਸਾਂਭ-ਸੰਭਾਲ ਕਰਦਾ ਹੈ ਪਰ ਉਹ ਵੀ ਨਾ ਮਾਤਰ।
ਉਨ੍ਹਾਂ ਕਿਹਾ ਕਿ ਇਮਾਰਤ ਦੀ ਖਸਤਾ ਹਾਲਤ ਹੋ ਚੁੱਕੀ ਹੈ ਇਸ ਨੂੰ ਆਉਣ ਲਈ ਉਹ ਚੌੜੇ ਰਸਤੇ ਦੀ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਨੇ ਪਰ ਹਾਲੇ ਤੱਕ ਚਾਲੀ ਗਜ਼ ਥਾਂ ਸਰਕਾਰ ਤੋਂ ਇਕਵਾਇਰ ਤੱਕ ਨਹੀਂ ਹੋ ਸਕੀ। ਉਨ੍ਹਾਂ ਨੇ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਨੇ ਗ੍ਰਾਂਟ ਜਾਰੀ ਕਰਨੀ ਸੀ ਪਰ ਉਹ ਗਰਾਂਟ ਕਿੱਥੇ ਲੱਗੀ ਉਨ੍ਹਾਂ ਨੂੰ ਕਿਤੇ ਨਜ਼ਰ ਨਹੀਂ ਆਈ। ਉਨ੍ਹਾਂ ਕਿਹਾ ਕਿ ਇਮਾਰਤ ਬਹੁਤ ਖਸਤਾ ਹਾਲਤ ਵਿੱਚ ਹੈ ਅਤੇ ਜੇਕਰ ਇਸ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਆਜ਼ਾਦੀ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਦਾ ਉਹ ਬਾਈਕਾਟ ਕਰਨਗੇ।