ਲੁਧਿਆਣਾ:ਗੁਰਦਾਸਪੁਰ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ 'ਤੇ ਬੀ.ਐਸ.ਐਫ (BSF) ਦੇ ਨਾਲ ਡਿਊਟੀ ਨਿਭਾਉਣ ਵਾਲੇ 4 ਸਾਲ ਦੇ ਕੁੱਤੇ ਟਾਈਸਨ (Tyson) ਨੂੰ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ (Guru Angad Dev Veterinary University) ਵੱਲੋਂ ਇਕ ਨਵੀਂ ਜ਼ਿੰਦਗੀ ਦਿੱਤੀ ਗਈ ਹੈ।
ਬੀਤੇ ਦਿਨੀਂ ਟਾਈਸਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ ਡਾਕਟਰਾਂ ਨੇ ਉਸ ਦਾ ਤੁਰੰਤ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਯੂਨੀਵਰਸਿਟੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ 4 ਦਿਨ ਬੀ.ਐਸ.ਐਫ਼ (BSF) ਦੇ ਡਾਕਟਰ ਉਸ ਦਾ ਇਲਾਜ ਕਰਦੇ ਰਹੇ।
ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਟਾਇਸਨ ਨੂੰ ਏਕਿਯੂਟ ਕਿਡਨੀ ਇੰਜਰੀ ਹੈ। ਜਿਸ ਨਾਲ ਉਸ ਦੇ ਸਰੀਰ ਵਿੱਚ ਯੂਰੀਆ ਦੀ ਮਾਤਰਾ ਇੱਕ ਕਦਮ ਵੱਧ ਜਾਂਦੀ ਹੈ ਅਤੇ ਫਾਸਫੋਰਸ ਵੀ ਅਸਥਿੱਰ ਰਹਿੰਦਾ ਹੈ, ਟਾਇਸਨ ਕੁੱਤੇ ਦੀ ਹਾਲਤ ਨੂੰ ਵੇਖਦਿਆਂ ਗੜਵਾਸੁ ਦੇ ਡਾਕਟਰਾਂ ਵੱਲੋਂ ਤੁਰੰਤ ਉਸ ਦਾ ਡਾਇਲਸਿਸ ਸ਼ੁਰੂ ਕੀਤੀ ਗਿਆ ਅਤੇ ਉਸ ਦੀ ਜਾਨ ਬਚਾਈ ਗਈ।
BSF ਦੇ ਟਰੈਕਰ ਕੁੱਤੇ 'ਟਾਈਸਨ' ਦੀ ਇਸ ਤਰ੍ਹਾਂ ਬਚੀ ਜਾਨ ਟਾਇਸਨ (Tyson) ਲੈਬਰਾ ਬਰੀਡ ਕੁੱਤਾ ਹੈ ਅਤੇ ਉਸ ਨੇ ਬੀਤੇ ਦਿਨੀਂ ਟ੍ਰੈਕਿੰਗ ਕਰ ਕੇ ਘੁਸਪੈਠੀਆਂ ਨੂੰ ਗ੍ਰਿਫ਼ਤਾਰ ਕਰਵਾਇਆ ਸੀ। ਉਹ ਪਹਿਲਾਂ 170ਵੀ ਬਟਾਲੀਅਨ ਵਿੱਚ ਸਰਹੱਦ ਕੋਲ ਡਿਊਟੀ ਨਿਭਾਉਂਦਾ ਸੀ ਅਤੇ ਫਿਰ 2019 ਤੋਂ 58ਵੀਂ ਬਟਾਲੀਅਨ ਨਾਲ ਜੁੜਿਆ ਹੋਇਆ ਸੀ ਟਾਇਸਨ ਦੀ ਹਾਲੇ 4 ਸਾਲ ਦੇ ਕਰੀਬ ਹੋਰ ਡਿਊਟੀ ਹੈ ਅਤੇ ਉਸ ਦੀ ਇਸ ਹਾਲਤ ਨੂੰ ਵੇਖਦਿਆਂ ਲੁਧਿਆਣਾ ਗੜਵਾਸੁ ਦੇ ਡਾਕਟਰ ਰਣਧੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਜਦੋਂ ਲਿਆਂਦਾ ਗਿਆ ਤਾਂ ਹਾਲਤ ਕਾਫ਼ੀ ਖ਼ਰਾਬ ਸੀ।
ਪਰ ਹੁਣ ਉਸ ਦੀ ਹਾਲਤ ਵਿੱਚ ਕਾਫ਼ੀ ਸੁਧਾਰ ਹੈ, ਉਨ੍ਹਾਂ ਕਿਹਾ ਕਿ ਟਾਇਸਨ (Tyson) ਬੀ.ਐਸ.ਐਫ (BSF) ਦੇ ਟਾਪ 24 ਕੁੱਤਿਆਂ ਵਿੱਚੋਂ ਇੱਕ ਹੈ, ਅਤੇ ਉਸ ਦਾ ਫੌਜ ਅੰਦਰ ਖੋਜੀ ਕੁੱਤੇ ਤੌਰ 'ਤੇ ਕਾਫ਼ੀ ਉੱਚਾ ਦਰਜਾ ਹੈ, ਉਨ੍ਹਾਂ ਕਿਹਾ ਕਿ ਇਸ ਦੀ ਜਾਨ ਬਚਾਂਉਣ ਵਿੱਚ ਉਨ੍ਹਾਂ ਨੂੰ ਕਾਫ਼ੀ ਮਾਣ ਮਹਿਸੂਸ ਹੋਇਆ ਹੈ, ਉਨ੍ਹਾਂ ਕਿਹਾ ਕਿ ਡਾਇਲਸਿਸ ਦੀ ਸੁਵਿਧਾ ਦੇਸ਼ ਭਰ ਦੇ ਕੁੱਝ ਗਿਣਤੀ ਦੇ ਹੀ ਹਸਪਤਾਲਾਂ ਵਿੱਚ ਹੈ। ਜਿਸ ਕਰਕੇ ਉਸ ਨੂੰ ਗੜਵਾਸੁ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ:- ਕਿਸਾਨਾਂ ਦਾ ਇੱਕ ਹੋਰ ਵੱਡਾ ਧਮਾਕਾ, ਮੁੜ ਲੱਗੇਗੀ ਕਿਸਾਨ ਸੰਸਦ