ਪੰਜਾਬ

punjab

ETV Bharat / state

ਹਥਿਆਰਾਂ ਦੀ ਨੋਕ ਤੇ ਲੁੱਟ ਕਰਨ ਆਏ ਚੋਰ ਲੋਕਾਂ ਨੇ ਦਬੋਚੇ, ਕੀਤੀ ਛਿੱਤਰ ਪਰੇਡ - ਮਾਮਲਾ ਦਰਜ

ਸੂਬੇ ਦੇ ਵਿੱਚ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾ ਵਧਦੀਆਂ ਜਾ ਰਹੀਆਂ ਹਨ।ਲੁਧਿਆਣਾ ਦੇ ਵਿੱਚ ਹਥਿਆਰਬੰਦ ਲੁਟੇਰਿਆਂ ਦੇ ਵੱਲੋਂ ਇੱਕ ਮਹਿਲਾ ਤੋਂ ਹਥਿਆਰਾਂ ਦੀ ਨੋਕ ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਮਹਿਲਾ ਦੇ ਸ਼ੋਰ ਮਚਾਉਣ ਤੇ ਲੋਕਾਂ ਨੂੰ ਲੁਟੇਰਿਆਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਦਾ ਜੰਮਕੇ ਕੁੱਟਾਪਾ ਚਾੜ੍ਹਿਆ ਗਿਆ।

ਹਥਿਆਰਾਂ ਦੀ ਨੋਕ ਤੇ ਲੁੱਟ ਕਰਨ ਆਏ ਚੋਰ ਲੋਕਾਂ ਨੇ ਦਬੋਚੇ
ਹਥਿਆਰਾਂ ਦੀ ਨੋਕ ਤੇ ਲੁੱਟ ਕਰਨ ਆਏ ਚੋਰ ਲੋਕਾਂ ਨੇ ਦਬੋਚੇ

By

Published : Jun 24, 2021, 2:32 PM IST

ਲੁਧਿਆਣਾ:ਬੀਤੇ ਦਿਨ ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਆਉਂਦੇ ਤਰਕੋਨੀ ਪਾਰਕ ਕੋਲ ਬਾਇਕ ਸਵਾਰ ਦੋ ਲੁਟੇਰਿਆਂ ਨੂੰ ਲੋਕਾਂ ਵੱਲੋਂ ਕਾਬੂ ਕੀਤਾ ਗਿਆ। ਲੋਕਾਂ ਨੇ ਦੱਸਿਆ ਕਿ ਇਹ ਚੋਰਾਂ ਨੇ ਚੰਡੀਗੜ੍ਹ ਰੋਡ ਸਕੂਲ ਦੇ ਨੇੜੇ ਇਕ ਔਰਤ ਕੋਲੋਂ ਪਰਸ ਖੋਹ ਭੱਜ ਰਹੇ ਸਨ ਪਰ ਔਰਤ ਵਲੋਂ ਜਦੋਂ ਸ਼ੋਰ ਮਚਾਇਆ ਗਿਆ, ਸ਼ੋਰ ਸੁਣ ਕੇ ਲੋਕਾਂ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਇਸ ਦੌਰਾਨ ਇਲਾਕਾਵਾਸੀਆਂ ਦੇ ਵੱਲੋਂ ਚੋਰਾਂ ਦਾ ਜੰਮਕੇ ਕੁੱਟਾਪਾ ਵੀ ਚਾੜ੍ਹਿਆ ਗਿਆ। ਇਸ ਦੌਰਾਨ ਲੋਕਾਂ ਨੇ ਚੋਰਾਂ ਤੋਂ ਚੋਰੀ ਦਾ ਕੁਝ ਸਮਾਨ ਵੀ ਬਰਾਮਦ ਕੀਤਾ। ਸਥਾਨਕ ਲੋਕਾਂ ਨੇ ਇਨ੍ਹਾਂ ਕਾਬੂ ਕੀਤੇ ਚੋਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ।

ਹਥਿਆਰਾਂ ਦੀ ਨੋਕ ਤੇ ਲੁੱਟ ਕਰਨ ਆਏ ਚੋਰ ਲੋਕਾਂ ਨੇ ਦਬੋਚੇ

ਇਸ ਮੌਕੇ ਪੀੜਤ ਔਰਤ ਨੇ ਦੱਸਿਆ ਕਿ ਮੋਟਰਸਾਇਕਲ ਸਵਾਰ ਇਨ੍ਹਾਂ ਚੋਰਾਂ ਨੇ ਉਸਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਪਰਸ ਦੀ ਤਣੀ ਟੁੱਟ ਗਈ। ਮਹਿਲਾ ਨੇ ਦੱਸਿਆ ਕਿ ਮੁਲਜ਼ਮ ਉਸਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ ਸਨ ਜੋ ਕਿ ਅਜੇ ਵੀ ਨਹੀਂ ਮਿਲਿਆ। ਪੀੜਤਾ ਨੇ ਦੱਸਿਆ ਕਿ ਜੇ ਆਲੇ ਦੁਆਲੇ ਲੋਕ ਨਾ ਹੁੰਦੇ ਤਾਂ ਚੋਰਾਂ ਨੇ ਉਸਨੂੰ ਮਾਰ ਦੇਣਾ ਸੀ।

ਓਧਰ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪੁਲਿਸ ਪਹੁੰਚ ਗਈ। ਪੁਲਿਸ ਨੇ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਲੁਧਿਆਣਾ: ਜਿੰਮ ਬਾਹਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਮਾਮਲਾ ਦਰਜ

ABOUT THE AUTHOR

...view details