ਪੰਜਾਬ

punjab

ETV Bharat / state

ਲੁਧਿਆਣਾ ਵਿਖੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5 ਲੱਖ ਦੀ ਨਕਦੀ ਤੇ ਗਹਿਣੇ ਕੀਤੇ ਚੋਰੀ, ਪੁਲਿਸ ਨੇ ਕੀਤਾ ਕਾਬੂ

ਯੂਕਰੇਨ ਵਿੱਚ ਕੰਮ ਨਾ ਹੋਣ ਕਾਰਨ ਪਰਤੇ ਨੌਜਵਾਨ ਨੇ ਲੁਧਿਆਣਾ ਦੇ ਪਿੰਡ ਰਾਮਗੜ੍ਹ ਵਿਖੇ ਇਕ ਘਰ ਵਿੱਚ ਦੋ ਸਾਥੀਆਂ ਨਾਲ ਮਿਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦਰਅਸਲ ਪਰਿਵਾਰ ਸ਼ਿਮਲਾ ਘੁੰਮਣ ਲਈ ਗਿਆ ਸੀ, ਜਦੋਂ ਪਿੱਛਿਓਂ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

Thieves targeted a house in Ludhiana, stole cash and jewelery worth 5 lakhs, police arrested
ਲੁਧਿਆਣਾ ਵਿਖੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5 ਲੱਖ ਦੀ ਨਕਦੀ ਤੇ ਗਹਿਣੇ ਕੀਤੇ ਚੋਰੀ, ਪੁਲਿਸ ਨੇ ਕੀਤਾ ਕਾਬੂ

By

Published : Jul 1, 2023, 6:19 PM IST

ਲੁਧਿਆਣਾ ਵਿਖੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5 ਲੱਖ ਦੀ ਨਕਦੀ ਤੇ ਗਹਿਣੇ ਕੀਤੇ ਚੋਰੀ, ਪੁਲਿਸ ਨੇ ਕੀਤਾ ਕਾਬੂ

ਲੁਧਿਆਣਾ : ਪੰਜਾਬ ਵਿੱਚ ਬੇਰੁਜ਼ਗਾਰੀ ਇਕ ਵੱਡੀ ਸਮੱਸਿਆ ਹੈ। ਬੇਰੁਜ਼ਗਾਰੀ ਹੋਣ ਕਾਰਨ ਕੁਝ ਨੌਜਵਾਨ ਬਾਹਰ ਦਾ ਰੁੱਖ ਕਰ ਰਹੇ ਹਨ ਤੇ ਕੁਝ ਮਾੜੀ ਸੰਗਤ ਵਿੱਚ ਪੈ ਕੇ ਗਲਤ ਕੰਮ, ਜਿਵੇਂ ਚੋਰੀਆਂ, ਨਸ਼ੇ ਤੇ ਲੁੱਟਾਂ ਖੋਹਾਂ ਆਦਿ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਨੌਜਵਾਨ ਬੇਰੁਜ਼ਗਾਰੀ ਕਾਰਨ ਯੂਕਰੇਨ ਗਿਆ ਅੱਗਿਓਂ ਉਥੇ ਹੀ ਜੰਗ ਕਾਰਨ ਹਾਲਾਤ ਮਾੜੇ ਹੋਣ ਕਾਰਨ ਉਥੇ ਵੀ ਕੰਮ ਨਹੀਂ ਮਿਲਿਆ ਤਾਂ ਪੰਜਾਬ ਆ ਕੇ ਕੰਮ ਨਾ ਹੋਣ ਕਾਰਨ ਮਾੜੀ ਸੰਗਤ ਵਿੱਚ ਪੈ ਗਿਆ ਤੇ ਇਕ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪਿੰਡ ਰਾਮਗੜ੍ਹ ਵਿਖੇ ਸ਼ਿਮਲਾ ਘੁੰਮਣ ਗਏ ਪਰਿਵਾਰ ਦੇ ਘਰ ਵਿੱਚ ਚੋਰਾਂ ਵੱਲੋਂ ਹੱਥ ਸਾਫ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਢਾਈ ਲੱਖ ਰੁਪਏ ਦੀ ਨਕਦੀ, ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਅਤੇ ਚੋਰੀ ਕੀਤੇ ਗਏ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ, ਜਿਸ ਦਾ ਪੁਲਿਸ ਨੇ ਅੱਜ ਖੁਲਾਸਾ ਕੀਤਾ ਅਤੇ ਦੱਸਿਆ ਕੇ ਪਰਿਵਾਰ ਨੂੰ ਸ਼ਿਮਲਾ ਤੋਂ ਵਾਪਿਸ ਆਉਣ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਵਿੱਚ ਚੋਰੀ ਹੋ ਗਈ ਹੈ।

ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਪੁਲਿਸ :ਪੁਲਿਸ ਮੁਤਾਬਕ ਪਰਿਵਾਰ 7 ਜੂਨ ਨੂੰ ਸ਼ਿਮਲਾ ਘੁੰਮਣ ਲਈ ਗਿਆ ਸੀ ਅਤੇ 9 ਜੂਨ ਨੂੰ ਉਹ ਜਦੋਂ ਵਾਪਸ ਘਰ ਪਰਤੇ ਤਾਂ ਤਾਲੇ ਟੁੱਟੇ ਹੋਏ ਸਨ ਅਤੇ ਅੰਦਰੋਂ 5 ਲੱਖ ਰੁਪਏ ਦੀ ਨਕਦੀ ਤੇ ਗਹਿਣੇ ਗਾਇਬ ਸਨ। ਇਸ ਸਬੰਧ ਵਿਚ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਅਤੇ ਜਾਂਚ ਦੌਰਾਨ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ, ਢਾਈ ਲੱਖ ਦੀ ਨਕਦੀ ਅਤੇ ਗਹਿਣੇ ਬਰਾਮਦ ਕੀਤੇ। ਪੁਲਿਸ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਯੂਕਰੇਨ ਤੋਂ ਪਰਤੇ ਨੌਜਵਾਨ ਨੇ 2 ਸਾਥੀਆਂ ਨਾਲ ਬਣਾਈ ਚੋਰੀ ਦੀ ਵਿਓਂਤ :ਥਾਣਾ ਇੰਚਾਰਜ ਮੁਤਾਬਿਕ ਮਨਜਿੰਦਰ ਸਿੰਘ ਨੇ ਸਾਨੂੰ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹਰਜਿੰਦਰ ਸਿੰਘ ਜਿਸ ਨੂੰ ਇਸ ਘਟਨਾ ਦਾ ਕਿੰਗ ਪਿਨ ਮੰਨਿਆ ਜਾ ਰਿਹਾ ਹੈ ਉਸ ਦਾ ਕੋਈ ਕ੍ਰਿਮਿਨਲ ਰਿਕਾਰਡ ਤਾਂ ਨਹੀਂ ਹੈ, ਪਰ ਮੁਲਜ਼ਮ ਕੁਝ ਸਮੇਂ ਪਹਿਲ ਹੀ ਯੂਕਰੇਨ ਵਿੱਚ ਗਿਆ ਸੀ। ਉਥੇ ਕੰਮ ਕਾਰ ਨਾ ਹੋਣ ਕਰਕੇ ਜੰਗ ਹੋਣ ਕਰਕੇ ਇਹ ਵਾਪਿਸ ਆ ਗਿਆ ਅਤੇ ਵਿਹਲਾ ਰਹਿਣ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਕੇ ਉਸ ਦੇ ਬਾਕੀ 2 ਹੋਰ ਸਾਥੀ ਮੋਬਾਇਲ ਦੀ ਦੁਕਾਨ ਦਾ ਕੰਮ ਕਰਦੇ ਹਨ।

ABOUT THE AUTHOR

...view details