ਲੁਧਿਆਣਾ: ਅਫ਼ਗਾਨਿਸਤਾਨ ਵਿੱਚ ਅਮਰੀਕਾ ਵੱਲੋਂ ਆਪਣੀ ਫੋਰਸ ਵਾਪਸ ਬੁਲਾਏ ਜਾਣ ਤੋਂ ਬਾਅਦ ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ 'ਤੇ ਕਬਜ਼ਾ ਕਰ ਲਿਆ। ਜਿਸ ਤੋਂ ਬਾਅਦ ਭਾਰਤ ਵੱਲੋਂ ਹਿੰਦੁਸਤਾਨੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ।
ਬੀਤੇ ਦਿਨੀਂ ਕਾਬੁਲ ਤੋਂ ਪਰਤੇ ਸਿੱਖ ਪਿਉ ਪੁੱਤ ਨੇ ਸਾਡੀ ਟੀਮ ਨਾਲ ਆਪਣਾ ਦਰਦ ਸਾਂਝਾ ਕਰਦਿਆਂ। ਉੱਥੋਂ ਦੇ ਹਾਲਾਤ 'ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਉੱਥੇ ਹੁਣ ਮਾਹੌਲ ਦਹਿਸ਼ਤ ਭਰਿਆ ਹੋ ਗਿਆ ਸੀ। ਜਿਸ ਕਰਕੇ ਉਨ੍ਹਾਂ ਨੂੰ ਵਾਪਿਸ ਪਰਤਣਾ ਪਿਆ। ਉਨ੍ਹਾਂ ਨੇ ਕਿਹਾ ਕਿ ਹਾਲੇ ਵੀ 100 ਦੇ ਕਰੀਬ ਸਿੱਖ ਫਸੇ ਹੋਏ ਹਨ। ਇਸ ਕਰਕੇ ਉਨ੍ਹਾਂ ਨੂੰ ਸਰਕਾਰ ਜਲਦ ਤੋਂ ਜਲਦ ਭਾਰਤ ਲੈ ਆਵੇ।
ਅਫ਼ਗਾਨ ਤੋਂ ਪਰਤੇ ਸਿੱਖਾਂ ਨੇ ਦੱਸੀ ਇਹ ਦਾਸਤਾਂ ! ਅਫ਼ਗ਼ਾਨਿਸਤਾਨ ਤੋਂ ਪਰਤੇ ਗੁਰਦਿੱਤ ਸਿੰਘ ਪੰਸਾਰੀ ਦਾ ਕੰਮ ਕਰਦੇ ਸਨ, 15 ਅਗਸਤ ਤੱਕ ਮਾਹੌਲ ਠੀਕ ਰਿਹਾ। ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਤਾਲੀਬਾਨ ਨੇ ਕਾਬੁਲ 'ਤੇ ਕਬਜ਼ਾ ਕਰ ਲਿਆ ਅਤੇ ਅਸ਼ਰਫ ਗਨੀ ਦੇਸ਼ ਛੱਡ ਚੁੱਕਾ ਹੈ। ਜਿਸ ਤੋਂ ਬਾਅਦ ਉਹ ਸਭ ਗੁਰੂਦੁਆਰਾ ਸਾਹਿਬਾਨ ਵਿੱਚ ਸ਼ਰਨ ਲਈ ਪੁੱਜੇ। ਉਨ੍ਹਾਂ ਨੇ ਕਿਹਾ ਕਿ ਤਾਲੀਬਾਨ ਨੇ ਉਨ੍ਹਾਂ ਉੱਤੇ ਕੋਈ ਹਮਲਾ ਨਹੀਂ ਕੀਤਾ। ਪਰ ਹਾਲਾਤ ਜਰੂਰ ਦਹਿਸ਼ਤ ਭਰੇ ਬਣ ਗਏ ਸਨ।
ਉਨ੍ਹਾਂ ਕਿਹਾ ਕਿ ਉਹ ਲੋਕ ਹਵਾਈ ਫਾਇਰ ਕਰਦੇ ਸਨ। ਸਾਡੀ ਕਾਈ ਵਾਰ ਤਲਾਸ਼ੀ ਵੀ ਲਈ ਗਈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਯਤਨਾਂ ਸਦਕਾ ਹੀ ਉਹ ਸਹੀ ਸਲਾਮਤ ਏਥੇ ਪੱਜੇ ਸਕੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਸੁਰੱਖਿਅਤ ਹਨ। ਪਰ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਜਰੂਰ ਹੋਇਆ। ਉਨ੍ਹਾਂ ਦਾ ਵਪਾਰ, ਬੈਕਾਂ ਵਿੱਚ ਪਿਆ ਪੈਸਾ ਹੁਣ ਹੱਥੋਂ ਨਿਕਲ ਸਕਦਾ। ਪਰ ਨਾਲ ਉਨ੍ਹਾਂ ਨੇ ਕਿਹਾ ਕਿ ਉਸ ਮੁਲਕ ਨੇ ਸਾਨੂੰ ਬਹੁਤ ਕੁੱਝ ਦਿੱਤਾ ਵੀ ਸੀ। ਜੇਕਰ ਓਥੇ ਹਾਲਾਤ ਠੀਕ ਹੁੰਦੇ ਹਨ ਤਾਂ ਉਹ ਫਿਰ ਵਾਪਿਸ ਅਫ਼ਗਾਨਿਸਤਾਨ ਜਾਣਗੇ।
ਇਹ ਵੀ ਪੜ੍ਹੋ:- ਪਟਿਆਲਾ 'ਚ ਅਧਿਆਪਕਾਂ ਨੇ ਨਹਿਰ 'ਚ ਮਾਰੀ ਛਾਲ, ਜਾਣੋ ਕਿਉਂ ?