ਲੁਧਿਆਣਾ: ਨੌਜਵਾਨਾਂ 'ਚ ਸੋਸ਼ਲ ਮੀਡੀਆ ਦੇ ਜ਼ਿਆਦਾ ਪ੍ਰਚੱਲਣ ਨਾਲ ਸਾਈਬਰ ਕਰਾਈਮ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ। ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਹਰ ਮਹੀਨੇ 300 ਦੇ ਕਰੀਬ ਸਾਈਬਰ ਕਰਾਈਮ ਦੇ ਮਾਮਲੇ ਸਾਹਮਣੇ ਆ ਰਹੇ ਨੇ ਲੁਧਿਆਣਾ ਵਿੱਚ ਸਾਈਬਰ ਸੈੱਲ ਵਨ ਅਤੇ ਸਾਈਬਰ ਸੈੱਲ ਟੂ ਇਨ੍ਹਾਂ ਮਾਮਲਿਆਂ ਦੇ ਨਾਲ ਨਜਿੱਠ ਰਹੇ ਹਨ। ਇਨੀ ਦਿਨੀਂ ਜ਼ਿਆਦਾਤਰ ਇੱਕੋ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਵਿੱਚ ਫੇਸਬੁੱਕ ਤੇ ਸੋਹਣੀਆਂ ਕੁੜੀਆਂ ਵੱਲੋਂ ਲੜਕੀਆਂ ਨੂੰ ਫ੍ਰੈਂਡ ਬਣਾਉਣ ਤੋਂ ਬਾਅਦ ਉਨ੍ਹਾਂ ਨਾਲ ਵੀਡੀਓ ਚੈਟ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਮਾਮਲੇ ਅਤੇ ਆਨਲਾਈਨ ਪੁਰਾਣੀਆਂ ਚੀਜ਼ਾਂ ਵੇਚਣ ਵਾਲੀਆਂ ਸਾਈਟਾਂ ਤੇ ਸਾਬਕਾ ਆਰਮੀ ਅਫਸਰ ਦਾ ਟੈਗ ਲਗਾ ਕੇ ਸਸਤੀਆਂ ਚੀਜ਼ਾਂ ਮਹਿੰਗੀਆਂ ਚ ਵੇਚਣ ਦੇ ਮਾਮਲੇ ਵਧ ਰਹੇ ਹਨ।ਜਿਨ੍ਹਾਂ ਤੋਂ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਬੇਹੱਦ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਜੇਕਰ ਨਹੀਂ ਹੋਏ ਤਾਂ ਤੁਸੀਂ ਵੀ ਇਸ ਦੇ ਸ਼ਿਕਾਰ ਬਣ ਸਕਦੇ ਹੋ।
ਲੁਧਿਆਣਾ ਸਾਈਬਰ ਸੈੱਲ ਕਰਾਈਮ 2 ਦੇ ਇੰਚਾਰਜ ਜਤਿੰਦਰ ਸਿੰਘ ਨੇ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹੀਂ ਦਿਨੀਂ ਫੇਸਬੁੱਕ ਤੇ ਫੇਕ ਫਰੈਂਡ ਰਿਕਵੈਸਟ ਨੌਜਵਾਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ। ਕਿਉਂਕਿ ਇਸ ਨਾਲ ਲੜਕੀਆਂ ਨੌਜਵਾਨਾਂ ਨੂੰ ਫ੍ਰੈਂਡ ਬਣਾਉਣ ਤੋਂ ਬਾਅਦ ਵੀਡੀਓ ਚੈਟ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਦੀਆਂ ਹਨ। ਨੌਜਵਾਨ ਡਰਦੇ ਅਤੇ ਸ਼ਰਮ ਦੇ ਮਾਰੇ ਇਹ ਗੱਲ ਪਰਿਵਾਰ ਤੋਂ ਲੁਕਾਉਂਣ ਕਾਰਨ ਇਸ ਦਲਦਲ ਚ ਫਸਦੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਖਾਸ ਕਰਕੇ ਤੁਹਾਨੂੰ ਜੇਕਰ ਕੋਈ ਫੋਨ ਆਉਂਦਾ ਹੈ ਕਿ ਤੁਹਾਡਾ ਪਿਨ ਲੋਕ ਹੋ ਗਿਆ ਹੈ ਜਾਂ ਸਿਮ ਲੋਕ ਹੋ ਗਿਆ ਹੈ ਤਾਂ ਉਸ ਨੂੰ ਆਪਣੇ ਪਾਸਵਰਡ ਜਾਂ ਕੋਈ ਵੀ ਪਰਸਨਲ ਜਾਣਕਾਰੀ ਨਾਲ ਸਾਂਝਾ ਕੀਤਾ ਜਾਵੇ।