ਲੁਧਿਆਣਾ/ਖੰਨਾ: ਖੰਨਾ ਨਗਰ ਕੌਂਸਲ ਦੀ ਮੀਟਿੰਗ 'ਚ ਭਾਰੀ ਹੰਗਾਮਾ ਹੋਇਆ। ਇਸ ਹੰਗਾਮੇ ਕਾਰਨ ਸ਼ਹਿਰ ਦੇ 33 ਵਾਰਡਾਂ ਵਾਲੀ ਏ-ਸ਼੍ਰੇਣੀ ਦੀ ਨਗਰ ਕੌਂਸਲ ਦੀ ਮੀਟਿੰਗ ਮਹਿਜ਼ 5 ਮਿੰਟਾਂ ਵਿੱਚ ਹੀ ਖਤਮ ਹੋ ਗਈ। ਕਾਂਗਰਸ ਸ਼ਾਸਤ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਕੌਂਸਲਰਾਂ ਦੇ ਵਿਰੋਧ ਵਿਚਕਾਰ ਮੀਟਿੰਗ ਛੱਡ ਕੇ ਚਲੇ ਗਏ। ਜਿਸ ਤੋਂ ਬਾਅਦ ਕੌਂਸਲਰਾਂ ਨੇ ਪੱਖਪਾਤ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਮਹਿਲਾ ਕੌਂਸਲਰਾਂ ਨੇ ਵੀ ਰੋਸ ਪ੍ਰਗਟ ਕੀਤਾ। ਦਰਅਸਲ ਨਗਰ ਕੌਂਸਲ ਦੀ ਮੀਟਿੰਗ ਸ਼ੁਰੂ ਹੁੰਦੇ ਹੀ ਏਜੰਡਾ ਪੜ੍ਹਣ ਤੋਂ ਪਹਿਲਾਂ ਹੀ ਅਕਾਲੀ ਦਲ ਦੀ ਮਹਿਲਾ ਕੌਂਸਲਰ ਰੂਬੀ ਭਾਟੀਆ ਨੇ ਸਫਾਈ ਕਰਮਚਾਰੀਆਂ ਦੀ ਗਿਣਤੀ ’ਤੇ ਸਵਾਲ ਖੜ੍ਹੇ ਕਰ ਦਿੱਤੇ। ਜਦੋਂ ਕੌਂਸਲ ਪ੍ਰਧਾਨ ਨੇ ਏਜੰਡੇ ਤੋਂ ਬਾਅਦ ਗੱਲ ਕਰਨ ਲਈ ਕਿਹਾ ਤਾਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਸੁਖਮਨਜੀਤ ਸਿੰਘ ਅਤੇ ਜਤਿੰਦਰ ਪਾਠਕ ਨੇ ਕੌਂਸਲ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਏ। ਇਸ ਦੌਰਾਨ ਹੰਗਾਮਾ ਮਚ ਗਿਆ।
Khanna MC Meeting: ਖੰਨਾ ਨਗਰ ਕੌਂਸਲ ਦੀ ਮੀਟਿੰਗ ’ਚ ਹੰਗਾਮਾ, ਕੌਂਸਲਰਾਂ ਦੇ ਵਿਰੋਧ ਵਿਚਕਾਰ ਪ੍ਰਧਾਨ ਨੇ ਛੱਡੀ ਮੀਟਿੰਗ, ਪੱਖਪਾਤ ਤੇ ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ - hungama in MC meeting
ਖੰਨਾ ਵਿਖੇ ਹੋਈ ਨਗਰ ਕੌਂਸਲ ਦੀ ਮੀਟਿੰਗ 'ਚ ਭਾਰੀ ਹੰਗਾਮਾ ਹੋ ਗਿਆ। 33 ਵਾਰਡਾਂ ਵਾਲੀ ਏ-ਸ਼੍ਰੇਣੀ ਦੀ ਨਗਰ ਕੌਂਸਲ ਦੀ ਮੀਟਿੰਗ ਛੱਡ ਕੇ ਚਲੇ ਗਏ। ਜਿਸ ਕਾਰਨ ਰੋਸ ਹੋਰ ਵਧ ਗਿਆ। (Uproar in Khanna Municipal Council meeting)
Published : Sep 23, 2023, 6:09 PM IST
ਸਵਾਲ ਦਾ ਹਵਾਬ ਦੇ ਤੋਂ ਭੱਜ ਰਹੇ ਕੌਂਸਲਰ:ਕੌਂਸਲ ਪ੍ਰਧਾਨ ਆਪਣੀ ਸੀਟ ਤੋਂ ਉੱਠ ਕੇ ਮੀਟਿੰਗ ਚੋਂ ਬਾਹਰ ਚਲੇ ਗਏ। ਇਸ ਦੌਰਾਨ ਕੌਂਸਲਰ ਜਤਿੰਦਰ ਪਾਠਕ ਨੇ ਕਿਹਾ ਕਿ ਨਗਰ ਕੌਂਸਲ ਵਿੱਚ ਕੋਈ ਕੰਮ ਨਹੀਂ ਹੋ ਰਿਹਾ। ਵਿਕਾਸ ਦੇ ਟੈਂਡਰ ਨਹੀਂ ਲਾਏ ਜਾ ਰਹੇ ਹਨ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਨਗਰ ਕੌਂਸਲ ਪ੍ਰਧਾਨ ਹਰ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਮੀਟਿੰਗ ਵਿੱਚ ਕੌਂਸਲਰਾਂ ਨੇ ਜਵਾਬ ਮੰਗਿਆ ਤਾਂ ਪ੍ਰਧਾਨ ਮੀਟਿੰਗ ਛੱਡ ਕੇ ਭੱਜ ਗਏ। ਇਹ ਕਾਂਗਰਸ ਦੀ ਸਾਜ਼ਿਸ਼ ਹੈ ਅਤੇ ਸ਼ਹਿਰ ਨੂੰ ਬਰਬਾਦ ਕੀਤਾ ਜਾ ਰਿਹਾ ਹੈ, ਇੰਨਾਂ ਦਾ ਧਿਆਨ ਸਿਰਫ ਜੇਬਾਂ ਭਰਨ ਵੱਲ ਹੈ। ਕੌਂਸਲਰ ਸੁਖਮਨਜੀਤ ਸਿੰਘ ਨੇ ਕਿਹਾ ਕਿ ਕੌਂਸਲ ਵਿੱਚ ਕਿਸੇ ਵੀ ਕੌਂਸਲਰ ਦੀ ਸੁਣਵਾਈ ਨਹੀਂ ਹੋ ਰਹੀ। ਛੋਟੇ-ਛੋਟੇ ਕੰਮਾਂ ਲਈ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਕੌਂਸਲਰ ਦੇ ਕਹਿਣ ’ਤੇ ਸਫਾਈ ਕਰਮਚਾਰੀ ਵੀ ਤਾਇਨਾਤ ਨਹੀਂ ਕੀਤੇ ਜਾ ਰਹੇ ਹਨ। ਜਦੋਂ ਇਸ ਬਾਰੇ ਜਵਾਬ ਮੰਗਿਆ ਗਿਆ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ ਤਾਂ ਪ੍ਰਧਾਨ ਮੀਟਿੰਗ ਛੱਡ ਕੇ ਚਲੇ ਗਏ।
- Canada NDP 0n Hindu: ਖਾਲਿਸਤਾਨੀ ਪੰਨੂ ਵੱਲੋਂ ਹਿੰਦੂਆਂ ਨੂੰ ਦਿੱਤੀ ਗਈ ਧਮਕੀ ਤੋਂ ਬਾਅਦ ਕੈਨੇਡਾ 'ਚ NDP ਨੂੰ ਪਈ ਮਾਰ, ਹਿੰਦੂਆਂ ਦੇ ਹੱਕ 'ਚ ਬੋਲੇ ਜਗਮੀਤ ਸਿੰਘ
- Harsimrat Badal favor singer Shubh: ਗਾਇਕ ਸ਼ੁਭਨੀਤ ਦੇ ਹੱਕ 'ਚ ਬੋਲੇ ਸਾਂਸਦ ਹਰਸਿਮਰਤ ਕੌਰ ਬਾਦਲ, ਕਿਹਾ- ਸ਼ੁਭ ਪੰਜਾਬ ਦਾ ਮਾਣਮੱਤਾ ਪੁੱਤ
- Janhvi Kapoor Photos: ਇੱਕ ਪਾਸੇ ਸਾੜੀ ਅਤੇ ਦੂਜੇ ਪਾਸੇ ਮਿੰਨੀ ਡਰੈੱਸ ਵਿੱਚ ਇੰਟਰਨੈੱਟ ਦਾ ਤਾਪਮਾਨ ਵਧਾ ਰਹੀ ਹੈ ਬੋਨੀ ਕਪੂਰ ਦੀ ਲਾਡਲੀ ਜਾਹਨਵੀ ਕਪੂਰ, ਦੇਖੋ ਤਸਵੀਰਾਂ
ਵਾਰਡਾਂ ਵਿੱਚ ਸਫ਼ਾਈ ਨਹੀਂ ਹੋ ਰਹੀ: ਮਹਿਲਾ ਕੌਂਸਲਰ ਰੂਬੀ ਭਾਟੀਆ ਅਤੇ ਰੀਟਾ ਰਾਣੀ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਔਖਾ ਹੋਇਆ ਪਿਆ ਹੈ। ਵਾਰਡਾਂ ਵਿੱਚ ਸਫ਼ਾਈ ਨਹੀਂ ਹੋ ਰਹੀ, ਸਟਰੀਟ ਲਾਈਟਾਂ ਬੰਦ ਹਨ, ਮੀਟਿੰਗ ਮਹੀਨੇ ਬਾਅਦ ਹੁੰਦੀ ਹੈ, ਜਿਸ ਵਿੱਚ ਮਹਿਲਾ ਕੌਂਸਲਰਾਂ ਨੂੰ ਚੁੱਪ ਕਰਾਇਆ ਜਾਂਦਾ ਹੈ। ਜੇਕਰ ਮੀਟਿੰਗ ਵਿੱਚ ਕੁਝ ਨਹੀਂ ਸੁਣਨਾ ਤਾਂ ਮੀਟਿੰਗ ਕਿਉਂ ਬੁਲਾਈ ਗਈ ? ਇੱਥੇ 50 ਫੀਸਦੀ ਕੌਂਸਲਰ ਔਰਤਾਂ ਹਨ ਪਰ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ।
ਪ੍ਰਧਾਨ ਨੇ ਰੱਖਿਆ ਆਪਣਾ ਪੱਖ: ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਿਹਾ ਕਿ ਮੀਟਿੰਗ ਵਿੱਚ ਏਜੰਡਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਜਿਸ ਤੋਂ ਬਾਅਦ ਮੀਟਿੰਗ ਸਮਾਪਤ ਹੋ ਗਈ। ਵਿਰੋਧੀ ਬੇਬੁਨਿਆਦ ਮੁੱਦਿਆਂ 'ਤੇ ਹੰਗਾਮਾ ਕਰ ਰਹੇ ਸਨ, ਜਿਸ ਦਾ ਕੋਈ ਮਤਲਬ ਨਹੀਂ ਬਣਦਾ। ਇਸ ਲਈ ਸਾਰੇ ਮੀਟਿੰਗ ਖਤਮ ਕਰਕੇ ਆ ਗਏ। ਵਿਤਕਰੇ ਅਤੇ ਭ੍ਰਿਸ਼ਟਾਚਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।