ਲੁਧਿਆਣਾ: ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਨੂੰ ਸਾਲ 2016 ਵਿੱਚ ਹਰੀ ਝੰਡੀ ਮਿਲੀ ਸੀ। ਇਸ ਦੀਆਂ ਕਈ ਡੈਡਲਾਈਨ ਨਿਕਲ ਚੁੱਕੀਆਂ ਨੇ। ਹੁਣ 15 ਅਗਸਤ ਤੱਕ ਏਅਰਪੋਰਟ ਨੂੰ ਸੁਚਾਰੂ ਢੰਗ ਨਾਲ ਚੱਲਣ ਦੀ ਆਸ ਜਤਾਈ ਜਾ ਰਹੀ ਹੈ। 163 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕਰਨ ਤੋਂ ਬਾਅਦ ਪੰਜਾਬ ਅਤੇ ਕੇਂਦਰ ਸਰਕਾਰ ਦੀ ਹਿੱਸੇਦਾਰੀ ਦੇ ਨਾਲ ਇਹ ਏਅਰਪੋਰਟ ਤਿਆਰ ਹੋਣਾ ਸੀ ਪਰ ਸਰਕਾਰ ਬਦਲਣ ਤੋਂ ਬਾਅਦ ਇਸ ਦਾ ਕੰਮ ਠੰਢੇ ਬਸਤੇ ਪੈ ਗਿਆ ਸੀ। ਹੁਣ ਮੌਜੂਦਾ ਸਰਕਾਰ ਨੇ ਕੰਮ ਵਿੱਚ ਤੇਜ਼ੀ ਲਿਆਉਣ ਦਾ ਦਾਅਵਾ ਕਰਦਿਆਂ ਇਸ ਨੂੰ ਜਲਦ ਮੁਕੰਮਲ ਕਰਨ ਦੀ ਗੱਲ ਕਹੀ ਹੈ।
ਦੋ ਮਹੀਨੇ ਦੇ ਅੰਦਰ ਕੰਮ ਮੁਕੰਮਲ: ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਕਿਹਾ ਹੈ ਕਿ ਏਅਰਪੋਰਟ ਟਰਮੀਨਲ ਦਾ ਕੰਮ 80 ਫੀਸਦੀ ਦੇ ਕਰੀਬ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਫੰਡ ਦੀ ਕੋਈ ਕਮੀ ਨਹੀਂ ਹੈ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ ਹੈ। ਸਾਨੂੰ ਉਮੀਦ ਹੈ ਕਿ ਇੱਕ ਦੋ ਮਹੀਨੇ ਦੇ ਅੰਦਰ ਕੰਮ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਘਰੇਲੂ ਉਡਾਨਾਂ ਦੀ ਸ਼ੁਰੂਆਤ ਹੋਵੇਗੀ ਉਸ ਤੋਂ ਬਾਅਦ ਹੀ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀ ਜਾਣਗੀਆਂ। ਉਹਨਾਂ ਦੱਸਿਆ ਕਿ ਹਲਵਾਰਾ ਏਅਰ ਫੋਰਸ ਸਟੇਸ਼ਨ ਦੇ ਰਨਵੇ ਦੀ ਹੀ ਵਰਤੋਂ ਕੀਤੀ ਜਾਵੇਗੀ। ਸਿਰਫ ਟਰਮੀਨਲ ਦਾ ਕੰਮ ਕਰਨਾ ਸੀ ਜੋ ਕਾਫੀ ਹੱਦ ਤੱਕ ਮੁਕੰਮਲ ਹੋ ਚੁੱਕਾ ਹੈ।
ਹਲਵਾਰਾ ਏਅਰਪੋਰਟ ਤਿਆਰ ਕਰਨ ਦੀ ਲੰਘੀ ਇੱਕ ਹੋਰ ਡੈੱਡਲਾਈਨ, ਕਾਰੋਬਾਰੀਆਂ ਨੇ ਜਲਦ ਉਡਾਣਾਂ ਸ਼ੁਰੂ ਕਰਨ ਦੀ ਕੀਤੀ ਮੰਗ - ਲੁਧਿਆਣਾ ਦੀ ਖ਼ਬਰ ਪੰਜਾਬੀ ਵਿੱਚ
ਲੁਧਿਆਣਾ ਦਾ ਹਲਵਾਰਾ ਏਅਰਪੋਰਟ ਲੰਮੇਂ ਸਮੇਂ ਤੋਂ ਲਟਕਿਆ ਹੋਇਆ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਏਅਰਪੋਰਟ ਤਿਆਰ ਕਰਨ ਲਈ ਦਿੱਤੀ ਗਈ ਡੈੱਡਲਾਈਨ ਕਈ ਵਾਰ ਲੰਘ ਚੁੱਕੀ ਹੈ ਪਰ ਪ੍ਰਸ਼ਾਸਨ ਦੀ ਸੁਸਤ ਰਫਤਾਰੀ ਕਾਰਣ ਏਅਰਪੋਰਟ ਦਾ ਕੰਮ ਸਿਰੇ ਨਹੀਂ ਚੜ੍ਹ ਰਿਹਾ। ਦੂਜੇ ਪਾਸੇ ਆਪ ਦੇ ਰਾਜ ਸਭਾ ਮੈਂਬਰ ਦਾ ਕਹਿਣਾ ਹੈ ਕਿ ਕੰਮ ਤੇਜ਼ ਰਫ਼ਤਾਰ ਨਾਲ ਹੋ ਰਿਹਾ ਹੈ। ਪੜ੍ਹੋ ਪੂਰੀ ਖਬਰ...
ਜਲਦ ਏਅਰਪੋਰਟ ਸ਼ੁਰੂ ਕਰਨ ਦੀ ਮੰਗ:ਲੁਧਿਆਣਾ ਦੇ ਕਾਰੋਬਾਰੀਆਂ ਨੇ ਜਲਦ ਏਅਰਪੋਰਟ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਕਾਰੋਬਾਰੀਆਂ ਨੇ ਕਿਹਾ ਹੈ ਕਿ ਸਾਡੇ ਕੋਲ ਫਿਲਹਾਲ ਕੋਈ ਵਿਕਲਪ ਨਹੀਂ ਹੈ, ਜੇਕਰ ਅਸੀਂ ਵਪਾਰ ਜਾਣਾ ਹੋਵੇ ਜਾਂ ਫਿਰ ਕਿਸੇ ਨੇ ਆਉਣਾ ਹੋਵੇ ਤਾਂ ਉਸ ਨੂੰ ਅੰਮ੍ਰਿਤਸਰ ਜਾਂ ਮੁਹਾਲੀ ਏਅਰਪੋਰਟ ਦੀ ਵਰਤੋਂ ਕਰਨੀ ਪੈਂਦੀ ਹੈ। ਉੱਥੇ ਵੀ ਉਡਾਣਾਂ ਬਹੁਤ ਘੱਟ ਚੱਲਦੀਆਂ ਨੇ ਇਸ ਕਰਕੇ ਲੁਧਿਆਣਾ ਦੇ ਕੋਲ ਆਪਣਾ ਏਅਰਪੋਰਟ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਵਪਾਰ ਨੂੰ ਇਸ ਨਾਲ ਕਾਫੀ ਮਜ਼ਬੂਤੀ ਮਿਲੇਗੀ ਅਤੇ ਉਨ੍ਹਾਂ ਨੂੰ ਕਾਫੀ ਸੌਖਾ ਹੋਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸੂਬੇ ਨੂੰ ਜਲਦੀ ਤਰੱਕੀ ਵਿੱਚ ਲਿਆਉਣਾ ਹੈ ਤਾਂ ਲੁਧਿਆਣਾ ਵਿੱਚ ਏਅਰਪੋਰਟ ਦਾ ਹੋਣਾ ਬਹੁਤ ਜ਼ਰੂਰੀ ਹੈ,ਕਿਉਂਕਿ ਲੁਧਿਆਣਾ ਦੇਸ਼ ਦਾ ਕਾਰੋਬਾਰੀ ਜ਼ਿਲ੍ਹਾ ਹੈ।