ਲੁਧਿਆਣਾ:ਜਮਾਲਪੁਰ ਪੁਲਿਸ ਚੌਂਕੀ ਦੇ ਅਧੀਨ ਪੈਂਦੇ ਇਲਾਕਾ 33 ਫੁੱਟ ਰੋਡ ਤੇ ਚੋਰੀ (Theft) ਦੀਆਂ ਦੋ ਵਾਰਦਾਤਾਂ ਸਾਹਮਣੇ ਆਈਆਂ ਹਨ। ਬੀਤੇ ਦਿਨ ਕਰੀਬ 1 ਵਜੇ 3 ਨੌਜਵਾਨ ਸਟੂਡੀਉ ਵਿਚ ਫੋਟੋ ਖਿਚਵਾਉਣ ਲਈ ਆਏ ਸਨ। ਉਨਾਂ ਨੇ ਦੁਕਾਨਦਾਰ ਨੂੰ ਤੇਜ਼ਧਾਰ ਹਥਿਆਰ (Sharp weapons) ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਬਾਰੇ ਸਟੂਡੀਉ ਦੇ ਮਾਲਕ ਬਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਤਿੰਨ ਨੌਜਵਾਨ ਫੋਟੋ ਖਿਚਵਾਉਣ ਲਈ ਆਏ ਸਨ ਜੋ ਤੇਜ਼ਧਾਰ ਹਥਿਆਰ ਦਿਖਾ ਕੇ ਮੇਰੇ ਤੋਂ ਕੈਮਰਾ, ਮੋਬਾਈਲ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ।
ਦੂਜੀ ਵਾਰਦਾਤ ਵਿਚ ਚੋਰਾਂ ਨੇ ਦੁਕਾਨ ਦਾ ਸ਼ਟਰ ਭੰਨ ਕੇ ਮੋਬਾਈਲ ਚੋਰੀ ਕੀਤੇ ਹਨ। ਇਸ ਬਾਰੇ ਦੁਕਾਨਦਾਰ ਤਰਲੋਕ ਸਿੰਘ ਦਾ ਕਹਿਣਾ ਹੈ ਕਿ ਚੋਰਾਂ ਨੇ ਦੁਕਾਨ ਦਾ ਸ਼ਟਰ ਭੰਨ ਕੇ ਪੁਰਾਣੇ ਅਤੇ ਨਵੇਂ ਮੋਬਾਈਲਾਂ ਦੀ ਚੋਰੀ ਕੀਤੀ ਹੈ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ ਹੈ।