ਪੰਜਾਬ

punjab

ETV Bharat / state

ਖੰਨਾ 'ਚ NH 'ਤੇ 18 ਲੱਖ ਰੁਪਏ ਦੇ ਸਰੀਏ ਨਾਲ ਭਰਿਆ ਟਰੱਕ ਚੋਰੀ, 8 ਕਿਲੋਮੀਟਰ ਦੂਰੀ ਤੋਂ ਫੜੇ ਚੋਰ, ਸੀਸੀਟੀਵੀ ਆਈ ਸਾਹਮਣੇ

ਖੰਨਾ ਵਿਖੇ ਪੈਟਰੋਲ ਪੰਪ ਨੇੜੇ ਟਰੱਕ ਚੋਰੀ ਹੋਣ ਦਾ ਮਾਮਲਾ ਸਾਹਣੇ ਆਇਆ ਹੈ। ਟਰੱਕ ਵਿੱਚ 18 ਲੱਖ ਰੁਪਏ ਦਾ ਸਰੀਆ ਲੋਡ ਸੀ। ਟਰੱਕ ਨੂੰ ਮਾਸਟਰ ਚਾਬੀ ਨਾਲ ਚੋਰੀ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ 8 ਕਿਲੋਮੀਟਰ ਦੀ ਦੂਰੀ 'ਤੇ ਟਰੱਕ ਤੇ ਸਰੀਏ ਸਮੇਤ ਮੁਲਜ਼ਮ ਕਾਬੂ ਕਰ ਲਏ।

Truck full of 18 lakh rupees stolen on NH in Khanna
ਖੰਨਾ 'ਚ NH 'ਤੇ 18 ਲੱਖ ਰੁਪਏ ਦੇ ਸਰੀਏ ਨਾਲ ਭਰਿਆ ਟਰੱਕ ਚੋਰੀ

By

Published : Jul 23, 2023, 2:18 PM IST

ਖੰਨਾ 'ਚ NH 'ਤੇ 18 ਲੱਖ ਰੁਪਏ ਦੇ ਸਰੀਏ ਨਾਲ ਭਰਿਆ ਟਰੱਕ ਚੋਰੀ

ਖੰਨਾ :ਖੰਨਾ 'ਚ ਨੈਸ਼ਨਲ ਹਾਈਵੇ 'ਤੇ ਪੈਟਰੋਲ ਪੰਪ ਨੇੜੇ ਤੋਂ ਟਰੱਕ ਚੋਰੀ ਹੋਣ ਦਾ ਮਾਮਲਾ ਸਾਹਣੇ ਆਇਆ ਹੈ। ਟਰੱਕ ਵਿੱਚ 18 ਲੱਖ ਰੁਪਏ ਦਾ ਸਰੀਆ ਲੋਡ ਸੀ। ਟਰੱਕ ਨੂੰ ਮਾਸਟਰ ਚਾਬੀ ਨਾਲ ਚੋਰੀ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ 8 ਕਿਲੋਮੀਟਰ ਦੀ ਦੂਰੀ 'ਤੇ ਟਰੱਕ ਤੇ ਸਰੀਏ ਸਮੇਤ ਮੁਲਜ਼ਮ ਕਾਬੂ ਕਰ ਲਏ। ਪੁਲਿਸ ਨੇ ਮਾਸਟਰਮਾਈਂਡ ਅਤੇ ਉਸਦੇ ਸਾਥੀ ਨੂੰ ਫੜਿਆ ਲਿਆ ਹੈ। ਇਹ ਚੋਰੀ ਦਾ ਮਾਲ ਕਿਸੇ ਗ੍ਰਾਹਕ ਨੂੰ ਵੇਚਣ ਦਾ ਇੰਤਜ਼ਾਰ ਕਰ ਰਹੇ ਸੀ।

ਚੋਰੀ ਵਾਲੀ ਥਾਂ ਤੋਂ 8 ਕਿਲੋਮੀਟਰ ਉਤੇ ਪੁਲਿਸ ਨੇ ਟਰੱਕ ਸਮੇਤ ਮੁਲਜ਼ਮ ਕੀਤੇ ਕਾਬੂ :ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਵਾਸੀ ਭੱਟੀਆਂ, ਜੋ ਕਿ ਡਰਾਈਵਰ ਹੈ। ਉਹ ਟਰੱਕ ਵਿੱਚ ਕਰੀਬ 18 ਲੱਖ ਰੁਪਏ ਦਾ ਸਰੀਆ ਲੋਡ ਕਰ ਕੇ ਮੰਡੀ ਗੋਬਿੰਦਗੜ੍ਹ ਤੋਂ ਲੈ ਕੇ ਆਇਆ ਸੀ। ਸਰੀਆ ਲੁਧਿਆਣਾ ਛੱਡਣਾ ਸੀ। ਰਾਤ ਸਮੇਂ ਕੁਲਦੀਪ ਸਿੰਘ ਨੇ ਆਪਣੇ ਪਿੰਡ ਦੇ ਬਾਹਰ ਪੈਟਰੋਲ ਪੰਪ ਕੋਲ ਟਰੱਕ ਖੜ੍ਹਾ ਕਰ ਦਿੱਤਾ। ਉਥੋਂ ਟਰੱਕ ਚੋਰੀ ਹੋ ਗਿਆ। ਜਿਸਦੀ ਸ਼ਿਕਾਇਤ ਕੁਲਦੀਪ ਸਿੰਘ ਨੇ ਪੁਲਿਸ ਨੂੰ ਕੀਤੀ। ਪੁਲਿਸ ਨੇ ਤੁਰੰਤ ਪੂਰੇ ਜ਼ਿਲ੍ਹੇ ਨੂੰ ਸੀਲ ਕਰ ਦਿੱਤਾ ਅਤੇ ਚੋਰੀ ਵਾਲੀ ਥਾਂ ਤੋਂ ਕਰੀਬ 8 ਕਿਲੋਮੀਟਰ ਦੂਰ ਬੀਜਾ ਚੌਕ ਤੋਂ ਟਰੱਕ ਬਰਾਮਦ ਕਰ ਲਿਆ। ਫਰੀਦਾਬਾਦ ਦੇ ਰਹਿਣ ਵਾਲੇ ਤਰੁਣ ਸਿੰਘ ਅਤੇ ਉਸਦੇ ਸਾਥੀ ਅਸ਼ੋਕ ਕੁਮਾਰ ਵਾਸੀ ਬਿਹਾਰ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ।


ਮਾਸਟਰਮਾਈਂਡ ਉਤੇ ਪਹਿਲਾਂ ਵੀ ਮੁਕੱਦਮੇ ਦਰਜ :ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਤਰੁਣ ਸਿੰਘ ਇਸ ਚੋਰੀ ਦੀ ਘਟਨਾ ਦਾ ਮਾਸਟਰ ਮਾਈਂਡ ਹੈ ਜੋ ਮਾਸਟਰ ਚਾਬੀਆਂ ਆਪਣੇ ਕੋਲ ਰੱਖਦਾ ਹੈ। ਮਾਸਟਰ ਚਾਬੀ ਨਾਲ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਵਾਹਨ ਚੋਰੀ ਕਰਦਾ ਹੈ। ਤਰੁਣ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਅਜਿਹੇ ਪੰਜ ਕੇਸ ਦਰਜ ਹਨ। ਤਰੁਣ ਨੇ ਮਾਸਟਰ ਚਾਬੀ ਨਾਲ ਹੀ ਸਰੀਆ ਨਾਲ ਭਰਿਆ ਟਰੱਕ ਚੋਰੀ ਕੀਤਾ। ਉਹ 2 ਮਿੰਟਾਂ ਵਿੱਚ ਚਾਬੀ ਲਗਾ ਕੇ ਟਰੱਕ ਲੈ ਕੇ ਭੱਜ ਗਿਆ। ਪੁਲਿਸ ਨੂੰ ਇਨ੍ਹਾਂ ਪਾਸੋਂ ਹੋਰ ਸੁਰਾਗ ਮਿਲਣ ਦੀ ਉਮੀਦ ਹੈ। ਉਥੇ ਹੀ ਦੂਜੇ ਪਾਸੇ ਸ਼ਿਕਾਇਤਕਰਤਾ ਕੁਲਦੀਪ ਸਿੰਘ ਵੱਲੋਂ ਪੁਲਸ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ ਗਈ। ਜਿਸ ਕਰਕੇ ਉਸਦਾ ਟਰੱਕ ਅਤੇ ਲੱਖਾਂ ਦਾ ਮਾਲ ਦੋਵੇਂ ਬਚ ਗਏ।

ABOUT THE AUTHOR

...view details