ਪੰਜਾਬ

punjab

ETV Bharat / state

ਲੁਧਿਆਣਾ ਦੇ ਦੁੱਗਰੀ ਇਲਾਕੇ 'ਚ ਚੋਰੀ ਦੀ ਵਾਰਦਾਤ, 20 ਤੋਲੇ ਸੋਨਾ ਤੇ ਨਗਦੀ ਲੈ ਗਏ ਚੋਰ - Special news from Ludhiana

ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਹੋਈ ਹੈ। ਚੋਰ ਇੱਥੋਂ 20 ਤੋਲੋ ਦੇ ਕਰੀਬ ਸੋਨਾ ਅਤੇ ਨਗਦੀ ਲੈ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Theft incident in Dugri area of Ludhiana
ਲੁਧਿਆਣਾ ਦੇ ਦੁੱਗਰੀ ਇਲਾਕੇ 'ਚ ਚੋਰੀ ਦੀ ਵਾਰਦਾਤ, 20 ਤੋਲੋ ਸੋਨਾ ਤੇ ਨਗਦੀ ਲੈ ਗਏ ਚੋਰ

By

Published : Jun 12, 2023, 4:13 PM IST

Updated : Jun 12, 2023, 4:30 PM IST

ਚੋਰੀ ਦੀ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਅਸ਼ੋਕ ਕੁਮਾਰ।

ਲੁਧਿਆਣਾ :ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਤੜਕਸਾਰ ਇਕ ਘਰ ਦੇ ਅੰਦਰ ਚੋਰੀ ਦੀ ਵਾਰਦਾਤ ਹੋਈ ਹੈ। ਇਸ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਲਗਭਗ 20 ਤੋਲੇ ਦੇ ਕਰੀਬ ਸੋਨਾ ਅਤੇ 5 ਲੱਖ ਰੁਪਏ ਨਗਦੀ ਚੋਰੀ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਕਿਸੇ ਪਲਾਟ ਦਾ ਬਿਆਨਾ ਦੇਣ ਲਈ ਉਨ੍ਹਾਂ ਵੱਲੋਂ ਇਹ ਕੈਸ਼ ਕੇ ਘਰ ਵਿੱਚ ਰੱਖਿਆ ਗਿਆ ਸੀ। ਪੀੜਤ ਪਰਿਵਾਰ ਨੇ ਇਹ ਸ਼ੱਕ ਜਾਹਿਰ ਕੀਤਾ ਹੈ ਕਿ ਘਰ ਦੇ ਲਾਗੇ ਅਤੇ ਇਲਾਕੇ ਵਿੱਚ ਹਮੇਸ਼ਾ ਹੀ ਨਸ਼ੇੜੀ ਆਮ ਘੁੰਮਦੇ ਰਹਿੰਦੇ ਹਨ। ਪੀੜਤ ਮਧੂਬਾਲਾ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਉਹ ਸੈਰ ਕਰਨ ਗਈ ਤਾਂ ਵਾਪਸ ਆ ਕੇ ਦੇਖਿਆ ਕਿ ਘਰ ਵਿੱਚ ਰੱਖੀ ਅਲਮਾਰੀ ਖੁੱਲ੍ਹੀ ਪਈ ਸੀ ਅਤੇ ਇਸਦੇ ਅੰਦਰੋਂ ਸੋਨਾ ਅਤੇ ਨਕਦੀ ਗਾਇਬ ਸੀ। ਉੱਧਰ ਦੁੱਗਰੀ ਪੁਲਿਸ ਥਾਣੇ ਵਿੱਚ ਇਸ ਘਟਨਾ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜਲਦ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

8 ਲੱਖ ਸੀ ਕੈਸ਼ :ਪੀੜਤ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਕੋਲ ਅੱਠ ਲੱਖ ਰੁਪਏ ਨਗਦੀ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇੱਕ ਰਿਸ਼ਤੇਦਾਰ ਕੋਲੋਂ 3 ਲੱਖ ਰੁਪਏ ਉਧਾਰ ਲਏ ਸਨ। ਇਸ ਦੇ ਬਦਲੇ ਉਨ੍ਹਾਂ ਸਿਕਿਓਰਿਟੀ ਦੇ ਰੂਪ ਵਿੱਚ ਉਨ੍ਹਾਂ ਨੂੰ ਸੋਨੇ ਦੇ 3 ਸੈਟ ਦਿੱਤੇ ਸਨ। ਉਹ ਵੀ ਅਲਮਾਰੀ ਵਿੱਚ ਹੀ ਰੱਖੇ ਹੋਏ ਸਨ ਅਤੇ ਚੋਰ ਉਨ੍ਹਾਂ ਉੱਤੇ ਵੀ ਹੱਥ ਸਾਫ ਕਰ ਗਏ। ਇਹ ਘਟਨਾ ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਸਥਿਤ ਐੱਮਆਈਜੀ ਫਲੈਟ ਦੇ ਗਰਾਊਂਡ ਫਲੋਰ ਉੱਤੇ ਹੋਈ ਹੈ। ਪੁਲਿਸ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਹੀ ਹੈ।

ਪੁਲਿਸ ਮੁਤਾਬਕ ਉਨ੍ਹਾਂ ਵੱਲੋਂ ਲਾਗੇ ਦੇ ਸਾਰੇ ਪਾਰਕ ਵੀ ਚੈੱਕ ਕੀਤੇ ਗਏ ਹਨ। ਇਸ ਤੋਂ ਇਲਾਵਾ ਪੀਸੀਆਰ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਬਾਰੇ ਏਸੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਚਿੱਟਾ ਪੀਣ ਵਾਲੇ ਹਨ ਜਾਂ ਫਿਰ ਚਿੱਟਾ ਵਿੱਕ ਰਿਹਾ ਹੈ, ਉਨ੍ਹਾਂ ਦੇ ਸ਼ੱਕੀਆਂ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਕੋਲੋਂ ਵੀ ਇਸ ਵਾਰਦਾਤ ਨੂੰ ਲੈ ਕੇ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਹੀ ਸੂਹ ਦੇਣ ਵਾਲੇ ਨੂੰ ਵਾਜਿਬ ਇਨਾਮ ਦਿੱਤਾ ਜਾਵੇਗਾ।

Last Updated : Jun 12, 2023, 4:30 PM IST

ABOUT THE AUTHOR

...view details