ਪੰਜਾਬ

punjab

Kila Raipur Sports Fair: ਨੌਜਵਾਨ ਨੇ ਬਾਹਾਂ ਨਾਲ ਖਿੱਚੇ ਲਏ 4 ਬੁਲੇਟ, ਜਾਣੋ ਕੀ ਹੈ ਉਸਦੀ ਸਿਹਤ ਦਾ ਰਾਜ

By

Published : Feb 5, 2023, 5:28 PM IST

ਲੁਧਿਆਣਾ ਵਿੱਚ ਚੱਲ ਰਹੀਆਂ ਖੇਡਾਂ ਵਿੱਚ ਨੌਜਵਾਨ ਨੇ ਬਾਹਾਂ ਨਾਲ 4 ਬੁਲੇਟ ਮੋਟਰਸਾਇਲ ਖਿੱਚੇ। ਜਸ ਤੋਂ ਬਾਅਦ ਉਸ ਨੇ ਆਪਣੀ ਸਿਹਤ ਦਾ ਰਾਜ ਦੱਸਿਆ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

Kila Raipur Sports Fair
Kila Raipur Sports Fair

Kila Raipur Sports Fair

ਲੁਧਿਆਣਾ: ਕਿਲਾ ਰਾਏਪੁਰ ਦੀਆਂ ਖੇਡਾਂ ਦੀ ਅੱਜ ਤੀਜਾ ਦਿਨ ਹੈ। ਜਿੱਥੇ ਖਿਡਾਰੀ ਆਪਣਾ ਹੁਨਰ ਦਿਖਾ ਰਹੇ ਹਨ। ਕਿਲਾ ਰਾਏਪੁਰ ਖੇਡਾਂ ਵਿੱਚ ਪੇਂਡੂ ਖੇਡਾਂ ਦੇ ਨਾਲ ਨਾਲ ਸਰੀਰਕ ਜ਼ੋਰ ਲਾਉਣ ਵਾਲੀਆਂ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ। ਇਸ ਵਿੱਚ ਚੰਗੇ ਜੁਸ਼ੇ ਵਾਲੇ ਨੌਜਵਾਨ ਆਪਣਾ ਜੋਰ ਦਿਖਾਉਦੇ ਹਨ। 24 ਸਾਲਾਂ ਲਵਦੀਪ ਸਿੰਘ ਨੇ ਬਾਹਾਂ ਨਾਲ 4 ਬੁਲੇਟ ਮੋਟਰਸਾਇਲ ਖਿੱਚੇ।

ਲਵਦੀਪ ਸਿੰਘ ਇਸ ਤੋਂ ਪਹਿਲਾਂ ਵੀ ਭਾਰਤ ਦੇ ਹੋਰ ਸੂਬਿਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕਿਆ ਹੈ। ਲਵਦੀਪ ਸਿੰਘ ਨੇ ਕਿਹਾ ਕਿ ਉਹ ਬਹੁਤ ਸਮੇਂ ਤੋਂ ਕਿਲਾ ਰਾਏਪੁਰ ਖੇਡਾਂ ਵਿੱਚ ਹਿੱਸਾ ਲੈਣ ਆਉਦਾ ਹੈ। ਨੌਜਵਾਨ ਲਵਦੀਪ ਸਿੰਘ ਕਿਹਾ ਕਿ ਕਿਲਾ ਰਾਏਪੁਰ ਖੇਡਾਂ ਕੁਝ ਸਮੇਂ ਲੀ ਬੰਦ ਰਹੀਆਂ ਪਰ ਮਾਨ ਸਰਕਾਰ ਇਨ੍ਹਾਂ ਖੇਡਾਂ ਨੂੰ ਕਰਵਾ ਰਹੀ ਹੈ। ਜਿਸ ਦੇ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।

ਬਾਂਹਾ ਨਾਲ ਖਿੱਚੇ 4 ਬੁਲੇਟ:ਇਸ ਤਹਿਤ ਹੀ ਨੌਜਵਾਨ ਲਵਦੀਪ ਸਿੰਘ ਆਪਣੀਆਂ ਬਾਂਹਾ ਦੇ ਦਮ ਉਤੇ ਚਾਰ ਬੁਲੇਟ ਮੋਟਰਸਾਇਕਲ ਰੋਕ ਕੇ ਆਪਣਾ ਜੋਰ ਦਿਖਆਇਆ। ਨੌਜਵਾਨ ਲਵਦੀਪ ਸਿੰਘ ਨੇ ਇਕ ਬਾਹ ਨਾਲ 2 ਮੋਟਰਸਾਇਕਲ ਰੋਕੇ। ਲੋਕ ਉਨ੍ਹਾਂ ਦਾ ਇਹ ਕਰਤੱਬ ਦੇਖ ਕੇ ਬਹੁਤ ਅਨੰਦ ਲੈ ਰਹੇ ਸੀ। ਜਦੋਂ ਵੀ ਨੌਜਵਾਨ ਲਵਦੀਪ ਸਿੰਘ ਨੂੰ ਮੋਟਰਸਾਇਕਲ ਖਿੱਚਣ ਦੀ ਕੋਸ਼ਿਸ ਕਰਦੇ ਸੀ ਤਾਂ ਰੱਸੀਆਂ ਟੁੱਟ ਜਾਂਦੀਆਂ ਸਨ।

ਦੱਸਿਆ ਆਪਣੀ ਸਿਹਤ ਦਾ ਰਾਜ: ਨੌਜਵਾਨ ਲਵਦੀਪ ਸਿੰਘ ਨੇ ਦੱਸਿਆ ਕਿ ਉਹ 10 ਸਾਲ ਤੋਂ ਇਨ੍ਹਾ ਪੇਂਡੂ ਮੇਲਿਆਂ 'ਚ ਹਿੱਸਾ ਲੈਂਦਾ ਹੈ। ਉਨ੍ਹਾ ਕਿਹਾ ਕਿ ਉਹ ਖੁਰਾਕ ਵੀ ਦੇਸੀ ਖਾਂਦਾ ਹੈ। ਨੌਜਵਾਨ ਨੇ ਦੱਸਿਆ ਕੇ ਉਹ ਕਦੇ ਵੀ ਜਿੰਮ ਨਹੀਂ ਗਿਆ। ਘਰ ਵਿੱਚ ਹੀ ਕਸਰਤ ਵਰਜਸ ਕਰਦਾ ਹੈ। ਨੌਜਵਾਨ ਦੀ ਉਮਰ ਸਿਰਫ 24 ਸਾਲ ਦੀ ਹੈ। ਲਵਦੀਪ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਨਾਲ ਆਪਣੇ ਸਰੀਰ ਨੂੰ ਬਰਬਾਦ ਨਾ ਕਰੋ ਸਰੀਰ ਦੀ ਸੰਭਾਲ ਕਰਕੇ ਖੇਡਾਂ ਵੱਲ ਆਓ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕੇ ਬੁਲੇਟ ਖਿੱਚਣ ਵਰਗੀ ਖ਼ਤਰਨਾਕ ਖੇਡ ਉਹ ਘਰ ਵਿੱਚ ਨਾਂ ਕਰਨ ਜੇਕਰ ਉਹ ਇਹ ਖੇਡ ਕਰਨਾਂ ਚਾਹੁੰਦੇ ਹਨ ਤਾਂ ਪਹਿਲਾਂ ਸਰੀਰ ਬਣਾ ਕੇ ਥੋੜ੍ਹਾ- ਥੋੜ੍ਹਾ ਅਭਿਆਸ ਕਰਨਾ ਸ਼ੁਰੂ ਕਰਨ।

ਇਹ ਵੀ ਪੜ੍ਹੋ:-Kila Raipur Games: ਕਿਲ੍ਹਾ ਰਾਏਪੁਰ ਖੇਡਾਂ ਵਿੱਚ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਪਹੁੰਚੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ

ABOUT THE AUTHOR

...view details