ਪੰਜਾਬ

punjab

ETV Bharat / state

ਕਾਰ ਦੀ ਸਾਈਡ ਲੱਗਣ ’ਤੇ ਭਿੜੇ ਦੋ ਨੌਜਵਾਨਾਂ ਦੇ ਗੁੱਟ, ਇੱਕ ਨੂੰ ਕੀਤਾ ਲਹੂ ਲੁਹਾਣ - ਜਖ਼ਮੀ ਹੋਏ ਵਿਅਕਤੀ ਨੂੰ

ਲੁਧਿਆਣਾ ਦੇ ਚੌਂਕ ’ਚ ਦੋ ਗੁੱਟ ਆਪਸ ’ਚ ਭਿੜ ਗਏ। ਜਾਣਕਾਰੀ ਮੁਤਾਬਕ ਦੋ ਕਾਰਾਂ ਦੇ ਖਹਿਣ ਨਾਲ ਵਿਵਾਦ ਇੰਨਾ ਵੱਧ ਗਿਆ ਕਿ ਇੱਕ ਨੌਜਵਾਨ ਨੂੰ ਸਰੇ ਬਜਾਰ ਦੂਜੀ ਧਿਰ ਦੇ ਨੌਜਵਾਨ ਨੇ ਲਹੂ ਲੁਹਾਨ ਕਰ ਦਿੱਤਾ।

ਜਮਾਲਪੁਰ ਚੌਂਕ ’ਚ  ਆਪਸ ’ਚ ਭਿੜੇ ਦੋ ਗੁੱਟ
ਜਮਾਲਪੁਰ ਚੌਂਕ ’ਚ ਆਪਸ ’ਚ ਭਿੜੇ ਦੋ ਗੁੱਟ

By

Published : May 21, 2021, 2:33 PM IST

ਲੁਧਿਆਣਾ: ਸ਼ਹਿਰ ਦੇ ਜਮਾਲਪੁਰ ਚੌਂਕ ’ਚ ਦੋ ਗੱਡੀਆਂ ਆਪਸ ਵਿਚ ਲੱਗਣ ਨਾਲ ਵਿਵਾਦ ਖੜਾ ਹੋ ਗਿਆ, ਜਾਣਕਾਰੀ ਮੁਤਾਬਕ ਇਕ ਕਾਰ ਵਾਲੇ ਨੇ ਅਪਣੇ ਸਾਥੀਆਂ ਨੂੰ ਬੁਲਾ ਕੇ ਦੂਸਰੀ ਕਾਰ ਵਾਲੇ ਨਾਲ ਮਾਰਕੁੱਟ ਸ਼ੁਰੂ ਕਰ ਦਿਤੀ, ਮਾਰਕੁੱਟ ਕਰਨ ਵਾਲਿਆਂ ਨੇ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ।

ਜਮਾਲਪੁਰ ਚੌਂਕ ’ਚ ਆਪਸ ’ਚ ਭਿੜੇ ਦੋ ਗੁੱਟ

ਇਹ ਗੁੰਡਾਗਰਦੀ ਕਰਦੇ ਹੋਏ ਦੀ ਵੀਡੀਓ ਕਿਸੀ ਨੌਜਵਾਨ ਵਲੋਂ ਅਪਣੇ ਮੋਬਾਈਲ ’ਤੇ ਵੀਡੀਓ ਬਣਾਈ ਗਈ, ਲੋਕਾਂ ਵਲੋਂ ਥਾਣੇ ਫ਼ੋਨ ਕਰ ਪੁਲਿਸ ਨੂੰ ਮਦਦ ਲਈ ਬੁਲਾਇਆ, ਬੜੀ ਮੁਸ਼ਕਤ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਦੋਨੋ ਧਿਰਾਂ ਨੂੰ ਛੁਡਾਇਆ।

ਤੁਸੀਂ ਆਪ ਦੇਖ ਸਕਦੇ ਹੋ ਵੀਡੀਓ ’ਚ ਕਿਸ ਤਰਾਂ ਬੇਖੌਫ਼ ਹੋਕੇ ਲੋਕਡਾਊਨ ਦੀਆਂ ਧਜ਼ੀਆਂ ਉਡਾਈਆਂ ਜਾ ਰਹੀਆਂ ਹਨ। ਮੌਕੇ ’ਤੇ ਪਹੁੰਚੀ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਲੜਾਈ ਵਿਚ ਜਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ। ਮਾਰਕੁੱਟ ਕਰਨ ਵਾਲੇ ਇਕ ਆਰੋਪੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।

ਫਿਲਹਾਲ ਪੁਲਿਸ ਨੇ ਇਸ ਘਟਨਾ ਸਬੰਧੀ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਮਨ੍ਹਾ, ਇਸ ਮੌਕੇ ਅਧਿਕਾਰੀਆਂ ਦਾ ਜਾਂਚ ਕਰ ਕਾਰਵਾਈ ਕੀਤੀ ਜਾਏਗੀ l

ਇਹ ਵੀ ਪੜ੍ਹੋ: ਪੁੱਤ ਦੀ ਮੌਤ ਲਈ ਮਾਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਠਹਿਰਾਇਆ ਜ਼ਿੰਮੇਵਾਰ

ABOUT THE AUTHOR

...view details