ਪੰਜਾਬ

punjab

ETV Bharat / state

Woman thrown into well: ਪਰਿਵਾਰ ਦੀ ਆਪਸੀ ਲੜਾਈ 'ਚ 20 ਫੁੱਟ ਡੂੰਘੇ ਖੂਹ 'ਚ ਸੁੱਟੀ ਮਹਿਲਾ, ਪੁਲਿਸ ਨੇ ਹਿਰਾਸਤ 'ਚ ਲਏ ਮੁਲਜ਼ਮ - ਥਾਣਾ ਮੇਹਰਬਾਨ ਪੁਲਿਸ

ਲੁਧਿਆਣਾ ਵਿੱਚ ਪਰਿਵਾਰ ਦੀ ਆਪਸੀ ਲੜਾਈ (Family feud) ਦੌਰਾਨ ਸੀਵਰੇਜ ਲਈ ਕੱਢੇ ਜਾ ਰਹੇ ਇੱਕ 20 ਫੁੱਟ ਡੂੰਘੇ ਟੋਏ ਵਿੱਚ ਮਹਿਲਾ ਨੂੰ ਸੁੱਟ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਫਿਲਹਾਲ ਸਪੱਸ਼ਟ ਨਹੀਂ ਹੈ ਕਿ ਮਹਿਲਾ ਨੂੰ ਖੂਹ ਵਿੱਚ ਧੱਕਾ ਦਿੱਤਾ ਗਿਆ ਜਾਂ ਉਸ ਨੇ ਖੁਦ ਛਾਲ ਮਾਰੀ।

The woman was thrown into a well during a family fight In Ludhiana
Woman thrown into well: ਪਰਿਵਾਰ ਦੀ ਆਪਸੀ ਲੜਾਈ 'ਚ ਮਹਿਲਾ ਨੂੰ ਸੁੱਟਿਆ 20 ਫੁੱਟ ਡੂੰਘੇ ਸੁੱਕੇ ਖੂਹ 'ਚ, ਮੌਕੇ 'ਤੇ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ 'ਚ ਲਿਆ

By ETV Bharat Punjabi Team

Published : Oct 2, 2023, 5:41 PM IST

ਮੌਕੇ 'ਤੇ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ 'ਚ ਲਿਆ

ਲੁਧਿਆਣਾ: ਜ਼ਿਲ੍ਹੇ ਦੇ ਥਾਣਾ ਮੇਹਰਬਾਨ ਦੇ ਅਧੀਨ ਪੈਂਦੇ ਪਿੰਡ ਕਾਸਾਬਾਦ ਦੇ ਨੇੜੇ ਇੱਕ ਪਰਵਾਸੀ ਪਰਿਵਾਰ ਦੀ ਆਪਸੀ ਲੜ੍ਹਾਈ ਵਿੱਚ ਇੱਕ ਮਹਿਲਾ ਨੂੰ 20 ਫੁੱਟ ਸੀਵਰੇਜ ਦੇ ਖੂਹ ਵਿੱਚ ਸੁੱਟ ਦਿੱਤਾ (Thrown into the 20 feet sewage well) ਗਿਆ। ਜਾਣਕਾਰੀ ਦਿੰਦੇ ਹੋਏ ਫੈਕਟਰੀ ਮਲਿਕ ਨੇ ਦੱਸਿਆ ਕਿ ਇੱਕ ਪਰਵਾਸੀ ਪਰਿਵਾਰ ਵੱਲੋਂ ਨਸ਼ੇ ਦੀ ਹਾਲਾਤ ਵਿੱਚ ਲੜਾਈ ਕੀਤੀ ਜਾ ਰਹੀ ਸੀ, ਆਪਸੀ ਲੜਾਈ ਇੰਨ੍ਹੀਂ ਵਧ ਗਈ ਕਿ ਆਪਣੇ ਹੀ ਪਰਿਵਾਰ ਦੀ ਇੱਕ ਮਹਿਲਾ ਨੂੰ ਪਰਿਵਾਰਕ ਮੈਂਬਰਾਂ ਨੇ ਧੱਕਾ ਦੇ ਕੇ ਨਾਲ ਬਣ ਰਹੇ 20 ਫੁੱਟ ਸੀਵਰੇਜ ਦੇ ਖੂਹ ਵਿੱਚ ਸੁੱਟ ਦਿੱਤਾ, ਮੁਸ਼ਕਿਲ ਨਾਲ ਮਹਿਲਾ ਨੂੰ ਖੂਹ ਵਿੱਚੋਂ ਕੱਢਿਆ ਗਿਆ ਅਤੇ ਖੂਹ ਵਿੱਚ ਡਿੱਗਣ ਕਾਰਣ ਮਹਿਲਾ ਨੂੰ ਸੱਟਾਂ ਵੀ ਲੱਗੀਆਂ ਨੇ।



ਮਹਿਲਾ ਨੂੰ ਖੂਹ ਵਿੱਚ ਸੁੱਟ ਦਿੱਤਾ: ਮੌਕੇ ਉੱਤੇ ਥਾਣਾ ਮੇਹਰਬਾਨ ਪੁਲਿਸ (Thana Meherban Police) ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਵੱਲੋਂ ਲੜਾਈ ਕਰ ਰਹੇ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਮਾਮਲੇ ਵਿੱਚ ਆਈਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੇ ਸਾਨੂੰ ਫੋਨ ਆਇਆ ਸੀ ਕਿ ਇੱਕ ਪਰਵਾਸੀ ਪਰਿਵਾਰ ਦੀ ਆਪਸੀ ਲੜਾਈ ਦੇ ਦੌਰਾਨ ਇੱਕ ਮਹਿਲਾ ਨੂੰ ਖੂਹ ਵਿੱਚ ਸੁੱਟ ਦਿੱਤਾ ਹੈ, ਲੋਕਾਂ ਦੀ ਮਦਦ ਨਾਲ ਮਹਿਲਾ ਨੂੰ ਖੂਹ ਵਿੱਚੋਂ ਕੱਢ ਲਿਆ ਗਿਆ, ਪੀੜਤਾਂ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਉਸ ਦੇ ਬਿਆਨ ਲਏ ਜਾਣਗੇ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਫਿਲਹਾਲ 3 ਨੂੰ ਕਾਬੂ ਕੀਤਾ ਗਿਆ ਹੈ।

ਪੀੜਤਾ ਨੇ ਖੁਦ ਮਾਰੀ ਛਾਲ: ਫੈਕਟਰੀ ਮਾਲਕ ਨੇ ਕਿਹਾ ਕਿ ਜਿਨ੍ਹਾਂ ਨਾਲ ਲੜਾਈ ਹੋ ਰਹੀ ਸੀ ਉਨ੍ਹਾਂ ਵਿੱਚ ਮਹਿਲਾ ਦਾ ਪਤੀ ਅਤੇ ਉਸ ਦੇ 2 ਹੋਰ ਸਾਥੀ ਸਨ, ਜਦੋਂ ਕਿ ਪੁਲਿਸ ਨੇ ਕਿਹਾ ਕਿ ਪੀੜਤ ਮਹਿਲਾ ਘਰ ਤੋਂ ਹੀ ਝਗੜਾ ਕਰਕੇ ਆਈ ਸੀ ਅਤੇ ਉਸ ਨੇ ਇੱਥੇ ਆ ਕੇ ਸੀਵਰੇਜ ਦੇ ਖੂਹ ਵਿੱਚ ਛਾਲ ਮਾਰੀ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਹਾਲਾਂਕਿ ਮਹਿਲਾ ਕੁੱਝ ਵੀ ਦੱਸਣ ਦੀ ਹਾਲਤ ਵਿੱਚ ਨਹੀਂ ਹੈ। ਫੈਕਟਰੀ ਦੇ ਮਾਲਿਕ ਨੇ ਕਿਹਾ ਕਿ ਹਾਲੇ ਖੂਹ ਪੂਰੀ ਤਰ੍ਹਾਂ ਨਹੀਂ ਪੁੱਟਿਆ ਸੀ ਅਤੇ ਮਹਿਲਾ ਦਾ ਪਤੀ ਫੈਕਟਰੀ ਵਿੱਚ ਹੀ ਕੰਮ ਕਰਦਾ ਹੈ।




ABOUT THE AUTHOR

...view details