ਜਗਰਾਉਂ: ਬੀਤੇ ਦਿਨੀਂ ਪਿੰਡ ਅਕਾਲਗੜ੍ਹ ਵਿੱਚ ਬਲਵੀਰ ਕੌਰ ਨਾਂਅ ਦੀ ਇੱਕ ਕੁੜੀ ਦਾ ਕਤਲ ਹੋਇਆ ਸੀ। ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਜਗਰਾਉਂ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਸੋਨੇ ਸਮੇਤ ਕਾਬੂ ਕੀਤਾ ਹੈ। ਪੁਲਿਸ ਅਨੁਸਾਰ ਬਲਵੀਰ ਕੌਰ ਦਾ ਕਲਤ ਉਸ ਦੀ ਭਾਬੀ ਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਕੀਤਾ ਹੈ।
ਭਾਬੀ ਨੇ ਸੋਨੇ ਦੇ ਲਾਲਚ 'ਚ ਸਾਥੀ ਨਾਲ ਮਿਲ ਕੇ ਕੀਤਾ ਨਨਾਣ ਦਾ ਕਤਲ - crime news
ਜਗਰਾਉਂ ਨੇੜੇ ਭਾਬੀ ਨੇ ਸੋਨੇ ਦੇ ਲਾਲਚ ਵਿੱਚ ਆ ਕੇ ਆਪਣੇ ਸਾਥੀ ਨਾਲ ਮਿਲਕੇ ਆਪਣੀ ਹੀ ਨਨਾਣ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਭਾਬੀ ਨੇ ਸੋਨੇ ਦੇ ਲਾਲਚ 'ਚ ਸਾਥੀ ਨਾਲ ਮਿਲਕੇ ਕੀਤਾ ਨਨਾਣ ਦਾ ਕਤਲ
ਇਸ ਮਾਮਲੇ ਬਾਰੇ ਮੀਡੀਆ ਨਾਲ ਗੱਲ ਕਰਦੇ ਹੋਏ ਸੀਨੀਅਰ ਪੁਲਿਸ ਕਪਤਾਨ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮ੍ਰਿਤਕ ਦੀ ਭਾਬੀ ਚਰਨਜੀਤ ਕੌਰ ਨੇ ਆਪਣੇ ਇੱਕ ਦੋਸਤ ਹਰਜੀਤ ਸਿੰਘ ਨਾਲ ਮਿਲ ਕੇ ਬਲਵੀਰ ਕੌਰ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਚਰਨਜੀਤ ਕੌਰ ਨੇ ਸੋਨੇ ਦੇ ਲਾਲਚ ਵਿੱਚ ਆ ਕੇ 2 ਜੁਲਾਈ ਨੂੰ ਆਪਣੇ ਸਾਥੀ ਨਾਲ ਮਿਲਕੇ ਬਲਵੀਰ ਕੌਰ ਦਾ ਉਸ ਵੇਲੇ ਕਤਲ ਕਰ ਦਿੱਤਾ ਜਦੋਂ ਉਹ ਘਰ ਵਿੱਚ ਇੱਕਲੀ ਸੀ। ਐੱਸਐੱਸਪੀ ਨੇ ਦੱਸਿਆ ਕਿ ਚਰਨਜੀਤ ਕੌਰ ਨੇ ਬਲਵੀਰ ਕੌਰ ਨੂੰ ਚੁੰਨੀ ਨਾਲ ਗਲਾ ਘੁੱਟ ਕੇ ਮਾਰਿਆ ਤੇ ਸੋਨਾ ਲੈ ਕੇ ਹਰਜੀਤ ਸਿੰਘ ਨਾਲ ਚੱਲੀ ਗਈ।