ਆਉਣ ਵਾਲੇ ਦਿਨਾਂ ਵਿੱਚ ਮੌਸਮ ਹੋ ਜਾਵੇਗਾ ਸਾਫ਼, ਮੌਸਮ ਵਿਭਾਗ ਦੀ ਭਵਿੱਖਵਾਣੀ - ਬੱਦਲਵਾਈ
ਉੱਤਰ ਭਾਰਤ ਵਿੱਚ ਲਗਾਤਾਰ ਮੌਸਮ ’ਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਸਵੇਰ ਸਮੇਂ ਪਾਰਾ ਕਾਫੀ ਹੇਠਾਂ ਹੁੰਦਾ ਹੈ ਜਦੋਂ ਕਿ ਦਿਨ ਚੜ੍ਹਦੇ ਚੜ੍ਹਦੇ ਤਪਿਸ਼ ਮਹਿਸੂਸ ਲੋਕਾਂ ਨੂੰ ਹੋਣ ਲੱਗ ਜਾਂਦੀ ਹੈ ਜਿਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਇੱਕ ਤਾਜ਼ਾ ਵੈਸਟਰਨ ਡਿਸਟਰਬੈਂਸ ਪਹਾੜੀ ਇਲਾਕਿਆਂ ਤੋਂ ਹੋ ਰਹੀ ਹੈ

ਤਸਵੀਰ
ਲੁਧਿਆਣਾ: ਉੱਤਰ ਭਾਰਤ ਵਿੱਚ ਲਗਾਤਾਰ ਮੌਸਮ ’ਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਸਵੇਰ ਸਮੇਂ ਪਾਰਾ ਕਾਫੀ ਹੇਠਾਂ ਹੁੰਦਾ ਹੈ ਜਦੋਂ ਕਿ ਦਿਨ ਚੜ੍ਹਦੇ ਚੜ੍ਹਦੇ ਤਪਿਸ਼ ਮਹਿਸੂਸ ਲੋਕਾਂ ਨੂੰ ਹੋਣ ਲੱਗ ਜਾਂਦੀ ਹੈ ਜਿਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਕ ਤਾਜ਼ਾ ਵੈਸਟਰਨ ਡਿਸਟਰਬੈਂਸ ਪਹਾੜੀ ਇਲਾਕਿਆਂ ਤੋਂ ਹੋ ਰਹੀ ਹੈ ਹਾਲਾਂਕਿ ਬਾਰਿਸ਼ ਦੀ ਸੰਭਾਵਨਾ ਤਾਂ ਪੰਜਾਬ ਵਿਚ ਨਹੀਂ ਹੈ ਪਰ ਮੌਸਮ ਜ਼ਰੂਰ ਆਉਂਦੇ ਦੋ ਤਿੰਨ ਦਿਨ ਤਕ ਬੱਦਲਵਾਈ ਵਾਲਾ ਰਹੇਗਾ। ਜਿਸ ਨਾਲ ਰਾਤ ਦੇ ਪਾਰੀ ਦੇ ਵਿਚ ਵਾਧਾ ਮਹਿਸੂਸ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਸੰਘਣੀ ਧੁੰਦ ਤੋਂ ਕੁਝ ਰਾਹਤ ਜ਼ਰੂਰ ਮਿਲੇਗੀ।
ਵੀਡੀਓ