ਲੁਧਿਆਣਾ :ਲੁਧਿਆਣਾ ਦੇ ਬੁੱਢੇ ਨਾਲੇ ਦੇ ਪ੍ਰੋਜੈਕਟ ਉੱਤੇ ਨਿਗਰਾਨ ਵਿਧਾਨ ਸਭਾ ਕਮੇਟੀ ਅੱਜ ਲੁਧਿਆਣਾ ਪਹੁੰਚੀ ਜਿੱਥੇ, ਪਹਿਲਾਂ ਜਮਾਲਪੁਰ ਵਿਖੇ 225 ਐਮਐਲਡੀ ਪਲਾਂਟ ਵਿਖੇ ਅਹਿਮ ਮੀਟਿੰਗ ਹੋਈ। ਇੱਥੇ ਡੈਰੀ ਸੰਚਾਲਕ ਵੀ ਮੌਜੂਦ ਰਹੇ। ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਨੇ ਗੱਲਬਾਤ ਦੌਰਾਨ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਲਈ ਉਸ ਵਿੱਚ ਸੁੱਟੇ ਜਾਣ ਵਾਲੇ ਡਾਇਰੀਆਂ ਦੇ ਵੇਸਟ ਦਾ ਮਸਲਾ ਹੱਲ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਜਲਦੀ ਹੀ ਬੁੱਢੇ ਨਾਲੇ ਦੀ ਹੁਣ ਹਾਲਾਤ ਠੀਕ ਹੋ ਜਾਣਗੇ।
ਲੁਧਿਆਣਾ ਬੁੱਢੇ ਨਾਲੇ 'ਚ ਗੋਹਾ ਸੁੱਟਣ ਵਾਲੀਆਂ ਡਾਇਰੀਆਂ ਨੂੰ ਅੱਠ ਮਹੀਨੇ ਦਾ ਸਮਾਂ, 300 ਟਨ ਦਾ ਲਗਾਇਆ ਜਾਏਗਾ ਬਾਇਓ ਗੈਸ ਪਲਾਂਟ - ਬਾਇਓ ਗੈਸ ਪਲਾਂਟ
ਲੁਧਿਆਣਾ ਬੁੱਢੇ ਨਾਲੇ 'ਚ ਗੋਹਾ ਸੁੱਟਣ ਵਾਲੀਆਂ ਡਾਇਰੀਆਂ ਨੂੰ ਅੱਠ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇੱਥੇ 300 ਟਨ ਦਾ ਬਾਇਓ ਗੈਸ ਪਲਾਂਟ ਲਗਾਇਆ ਜਾਵੇਗਾ। The Vidhan Sabha Committee visited Ludhiana Budhe Nala.
Published : Nov 9, 2023, 5:57 PM IST
300 ਟਨ ਦਾ ਬਾਇਓ ਗੈਸ ਪਲਾਂਟ :ਵਾਤਾਵਰਨ ਪ੍ਰੇਮੀ ਅਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਠ ਮਹੀਨੇ ਦਾ ਸਮਾਂ ਡਾਇਰੀਆਂ ਨੂੰ ਦਿੱਤਾ ਗਿਆ ਹੈ, ਜਿਸਦੇ ਤਹਿਤ ਡਾਇਰੀਆਂ ਦੇ ਵਿੱਚ 300 ਟਨ ਦਾ ਬਾਇਓ ਗੈਸ ਪਲਾਂਟ ਲਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਪਲਾਂਟ ਨਹੀਂ ਲੱਗਦਾ ਉਦੋਂ ਤੱਕ ਇਸ ਦੇ ਹੱਲ ਲਈ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਨ ਅਤੇ ਸਾਰੀਆਂ ਹੀ ਡਾਇਰੀਆਂ ਨੂੰ ਆਪਣੇ ਹੀ ਫਾਰਮ ਦੇ ਵਿੱਚ ਛੋਟੇ ਛੋਟੇ ਪਲਾਂਟ ਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ। ਉਹਨਾਂ ਕਿਹਾ ਕਿ ਜਲਦੀ ਹੀ ਅਸੀਂ ਇਹ ਮਸਲਾ ਹੱਲ ਕਰ ਦੇਵਾਂਗੇ ਕਿਉਂਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤੇ ਕਾਫੀ ਗੰਭੀਰ ਹੈ। ਸੀਚੇਵਾਲ ਨੇ ਫਿਰ ਕਿਹਾ ਕਿ ਫੈਕਟਰੀਆਂ ਦਾ ਡੈਰੀਆਂ ਦਾ ਵੇਸਟ ਜਦੋਂ ਤੱਕ ਬੁੱਢੇ ਨਾਲੇ ਵਿੱਚ ਪਾਉਣ ਤੋਂ ਨਹੀਂ ਬੰਦ ਕੀਤਾ ਜਾਂਦਾ ਉਦੋਂ ਤੱਕ ਹਾਲਾਤ ਨਹੀਂ ਬਦਲਣਗੇ। ਉਹਨਾਂ ਨੂੰ ਬਦਲਣ ਲਈ ਹੀ ਅਸੀਂ ਲਗਾਤਾਰ ਯਤਨ ਕਰ ਰਹੇ ਹਨ।
- Firing On Police Inspector Update:ਪੁਲਿਸ ਇੰਸਪੈਕਟਰ 'ਤੇ ਫਾਇਰਿੰਗ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ,ਸੀਸੀਟੀਵੀ ਖੰਗਾਲ ਰਹੀ ਪੁਲਿਸ, ਏਡੀਸੀਪੀ ਨੇ ਸਾਂਝੀ ਕੀਤੀ ਜਾਣਕਾਰੀ
- Moga Police Distribute Helmets: ਮੋਗਾ ਪੁਲਿਸ ਨੇ ਸਕੂਲੀ ਬੱਚਿਆਂ ਨੂੰ ਸੜਕ ਸੁਰੱਖਿਆ ਪ੍ਰਤੀ ਕੀਤਾ ਜਾਗਰੂਕ, ਵਿਦਿਆਰਥੀਆਂ ਤੇ ਮਾਪਿਆਂ ਨੂੰ ਵੰਡੇ ਹੈਲਮੇਟ
- Woman Escaped From Custody: ਪੋਕਸੋ ਐਕਟ ਤਹਿਤ ਜੇਲ੍ਹ ਬੰਦ ਮਹਿਲਾ ਪੁਲਿਸ ਹਿਰਾਸਤ 'ਚੋਂ ਹੋਈ ਫ਼ਰਾਰ, ਪੁਲਿਸ ਨੂੰ ਪਈਆਂ ਭਾਜੜਾਂ
ਇਸ ਦੌਰਾਨ ਵਿਧਾਨ ਸਭਾ ਦੀ ਕਮੇਟੀ ਵੱਲੋਂ ਬੁੱਢੇ ਨਾਲੇ ਦੇ ਕੰਢੇ ਦਾ ਦੌਰਾ ਵੀ ਕੀਤਾ ਗਿਆ ਅਤੇ ਉਥੋਂ ਦੇ ਹਾਲਾਤ ਵੀ ਜਾਣੇ ਗਏ ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਡਾਇਰੀਆਂ ਦਾ ਮਸਲਾ ਅੱਜ ਹੱਲ ਕਰ ਲਿਆ ਗਿਆ ਹੈ। ਉਹਨਾਂ ਨਾਲ ਅੱਜ ਸਾਡੀ ਮੀਟਿੰਗ ਵੀ ਹੋ ਗਈ। ਉਹਨਾਂ ਕਿਹਾ ਕਿ ਬੁੱਢੇ ਦਰਿਆ ਦਾ ਹੱਲ ਸਾਰੇ ਹੀ ਚਾਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਜਲਦ ਹੀ ਬੁੱਢੇ ਨਾਲੇ ਤੋਂ ਬੁੱਢਾ ਦਰਿਆ ਬਣੇ। ਉਹਨਾਂ ਕਿਹਾ ਕਿ ਜੇਕਰ ਇਸ ਦੇ ਬਾਵਜੂਦ ਵੀ ਡੈਰੀਆਂ ਵੱਲੋਂ ਮੱਝਾਂ ਦਾ ਗੋਹਾ ਅਤੇ ਹੋਰ ਵੇਸਟ ਸਮਾਨ ਜੇਕਰ ਬੁੱਢੇ ਨਾਲੇ ਦੇ ਵਿੱਚ ਸੁੱਟਿਆ ਗਿਆ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਉਹਨਾਂ ਤੇ ਸਖਤ ਕਾਰਵਾਈ ਕਰੇਗਾ ਉਹਨਾਂ ਕਿਹਾ ਕਿ ਸਾਡੇ ਤੇ ਪਹਿਲਾਂ ਹੀ ਕਰੋੜਾਂ ਦਾ ਜੁਰਮਾਨਾ ਲੱਗ ਚੁੱਕਾ ਹੈ।