ਪੰਜਾਬ

punjab

ਹੁਣ ਨਿੱਜੀ ਹਸਪਤਾਲਾਂ 'ਚ 850 ਰੁਪਏ 'ਚ ਲੱਗੇਗੀ ਵੈਕਸੀਨ

By

Published : May 25, 2021, 7:21 PM IST

ਲੁਧਿਆਣਾ ਦੇ ਡੀਸੀ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਵੈਕਸੀਨ ਲਗਾਈ ਜਾਵੇਗੀ।ਡੀਸੀ ਵਰਿੰਦਰ ਸ਼ਰਮਾ ਨੇ ਦੱਸਿਆ ਹੈ ਕਿ ਵੈਕਸੀਨ ਦੀ ਕੀਮਤ 850 ਰੁਪਏ ਨਿਰਧਾਰਿਤ ਕੀਤੀ ਗਈ ਹੈ।

ਨਿੱਜੀ ਹਸਪਤਾਲਾਂ 'ਚ ਲੱਗੇਗੀ ਵੈਕਸੀਨ, 850 ਰੁਪਏ ਹੋਵੇਗੀ ਕੀਮਤ
ਨਿੱਜੀ ਹਸਪਤਾਲਾਂ 'ਚ ਲੱਗੇਗੀ ਵੈਕਸੀਨ, 850 ਰੁਪਏ ਹੋਵੇਗੀ ਕੀਮਤ

ਲੁਧਿਆਣਾ:ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਜਾਰੀ ਹੈ।ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰੀ ਹਸਪਤਾਲਾਂ ਵਿਚ ਵੈਕਸੀਨ ਲਗਾਈ ਜਾ ਰਹੀ ਹੈ।ਹੁਣ ਲੁਧਿਆਣਾ ਦੇ ਨਿੱਜੀ ਹਸਪਤਾਲਾਂ ਵਿਚ ਵੀ ਕੋਰੋਨਾ ਵੈਕਸੀਨ ਲਗਵਾ ਸਕਦੇ ਹੋ।ਇਸ ਬਾਰੇ ਲੁਧਿਆਣਾ ਦੇ ਡੀਸੀ ਵਰਿੰਦਰ ਸ਼ਰਮਾ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਮੁਸ਼ਕਿਲ ਹੈ ਅਤੇ ਜੋ ਪੈਸੇ ਖਰਚ ਕੇ ਨਿੱਜੀ ਹਸਪਤਾਲ ਤੋਂ ਸਰਵਿਸ ਲੈਣਾ ਚਾਹੁੰਦੇ ਹਨ ਉਹ ਇੱਥੇ ਟੀਕਾਕਰਨ ਕਰਵਾ ਸਕਦੇ ਹਨ ਅਤੇ ਪ੍ਰਾਈਵੇਟ ਹਸਪਤਾਲ ਵਿਚ 850 ਰੁਪਏ ਵੈਕਸੀਨ ਦੀ ਕੀਮਤ ਦੇਣੀ ਪਵੇਗੀ।

ਨਿੱਜੀ ਹਸਪਤਾਲਾਂ 'ਚ ਲੱਗੇਗੀ ਵੈਕਸੀਨ, 850 ਰੁਪਏ ਹੋਵੇਗੀ ਕੀਮਤ

ਇਸ ਬਾਰੇ ਵਰਿੰਦਰ ਸ਼ਰਮਾ ਨੇ ਕਿਹਾ ਕਿ ਹੁਣ ਤੱਕ ਲੁਧਿਆਣਾ ਦੇ ਵਿੱਚ ਕੋਰੋਨਾ ਟੀਕਾਕਰਨ ਦੀ ਸੱਤ ਲੱਖ ਤੋਂ ਵੱਧ ਡੋਜ਼ ਲਾਈ ਜਾ ਚੁੱਕੀ ਹੈ ਅਤੇ ਹੁਣ ਲੋਕ ਵੀ ਜਾਗਰੂਕ ਹੋ ਗਏ ਹਨ ਅਤੇ ਟੀਕਾਕਰਨ ਲਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਸਮਾਂ ਵੀ ਸੀ ਜਦੋਂ ਮਿੰਨਤਾਂ ਤਰਲੇ ਕਰਕੇ ਲੋਕਾਂ ਨੂੰ ਇੰਜੈਕਸ਼ਨ ਲਗਾਉਣ ਲਈ ਕਹਿਣਾ ਪੈਂਦਾ ਸੀ ਪਰ ਹੁਣ ਹਾਲਾਤ ਕਾਫੀ ਬਦਲ ਗਏ ਹਨ। ਡੀਸੀ ਨੇ ਕਿਹਾ ਹੈ ਕਿ ਕੁੱਝ ਕੈਂਪਾਂ ਵਿਚ ਜੇਕਰ ਮੁਸ਼ਕਿਲਾਂ ਆ ਰਹੀਆ ਹਨ ਤਾਂ ਉਨ੍ਹਾਂ ਦਰੁਸਤ ਕੀਤਾ ਜਾ ਰਿਹਾ ਹੈ

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਗਾਈਡਲਾਈਨਜ਼ ਜਾਰੀ ਕੀਤੀਆ ਗਈਆ ਸਨ ਅਤੇ ਉਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।ਘਰੋਂ ਨਿਕਲਣ ਸਮੇਂ ਹਮੇਸ਼ਾ ਮਾਸਕ ਪਹਿਣ ਕੇ ਰੱਖੋ ਤਾਂ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ।

ਇਹ ਵੀ ਪੜੋ:ਰਾਜਸਥਾਨ ਦੇ ਪਾਲੀ 'ਚ ਰਾਨੀਖੇਤ ਬਿਮਾਰੀ ਨਾਲ ਹੋਈ ਸੈਕੜੇ ਮੋਰਾਂ ਦੀ ਮੌਤ, ਮਾਹਰਾਂ ਨੇ ਕੀਤੀ ਪੁਸ਼ਟੀ

ABOUT THE AUTHOR

...view details