ਪੰਜਾਬ

punjab

ETV Bharat / state

ਟਿੱਪਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਭੜਕੇ ਲੋਕਾਂ ਟਿੱਪਰ ਨੂੰ ਅੱਗ ਲਗਾਉਣ ਦੀ ਕੀਤੀ ਕੋਸ਼ਿਸ - ਡਰਾਈਵਰ

ਰੇਤ ਦੇ ਭਰੇ ਟਿੱਪਰ ਵੱਲੋਂ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲਿਆ ਗਿਆ,ਭੜਕੇ ਲੋਕਾਂ ਵੱਲੋਂ ਇੱਟਾਂ ਚਲਾ ਕੇ ਟਿੱਪਰ ਨੂੰ ਅੱਗ ਲਗਾਉਣ ਦੀ ਕੋਸ਼ਿਸ ਕੀਤੀ ਗਈ।

ਟਿੱਪਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ,ਲੋਕਾਂ ਵੱਲੋਂ ਟਿੱਪਰ ਨੂੰ ਅੱਗ ਲਗਾਉਣ ਦੀ ਕੋਸ਼ਿਸ
ਟਿੱਪਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ,ਲੋਕਾਂ ਵੱਲੋਂ ਟਿੱਪਰ ਨੂੰ ਅੱਗ ਲਗਾਉਣ ਦੀ ਕੋਸ਼ਿਸ

By

Published : Jul 12, 2021, 4:32 PM IST

ਲੁਧਿਆਣਾ:ਲੁਧਿਆਣਾ ਦੇ ਰਾਹੋਂ ਰੋਡ ਗੇਲੇ ਮੋੜ ਤੇ ਰੇਤ ਦੇ ਭਰੇ ਟਿੱਪਰ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ,ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ,

ਟਿੱਪਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ,ਲੋਕਾਂ ਵੱਲੋਂ ਟਿੱਪਰ ਨੂੰ ਅੱਗ ਲਗਾਉਣ ਦੀ ਕੋਸ਼ਿਸ

ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਦਾ ਨਾਮ ਕੀਮਾਂ ਉਮਰ ਕਰੀਬ 22-24 ਸਾਲ ਸੀ। ਇਹ ਪਿੰਡ ਮਾਂਗਟ ਦਾ ਰਹਿਣੇ ਵਾਲਾ ਹੈ, ਤੇ ਨਾਈ ਦਾ ਕੰਮ ਸਿੱਖ ਰਿਹਾ ਸੀ।ਸੋਮਵਾਰ ਸਵੇਰੇ ਦੁਕਾਨ ਦੇ ਜਾਂਦੇ ਸਮੇਂ ਗੇਲੇ ਮੋੜ ਤੇ ਟਿੱਪਰ ਥੱਲੇ ਆ ਗਿਆ, ਗੁੱਸੇ ਹੋਏ ਲੋਕਾਂ ਵੱਲੋਂ ਟਿੱਪਰ ਨੂੰ ਰੋਕ ਕੇ ਇੱਟਾ ਮਾਰ ਤੋੜ ਫੋੜ ਸ਼ੁਰੂ ਕਰ ਦਿੱਤੀ, ਡਰਾਈਵਰ ਮੌਕੇ ਤੇ ਫਰਾਰ ਹੋ ਗਿਆ।

ਮੌਕੇ ਤੇ ਪਹੁੰਚੇ ਥਾਣਾ ਮੇਹਰਵਾਨ ਪੁਲਿਸ ਅਤੇ ACP ਦਵਿੰਦਰ ਚੌਧਰੀ ਵੱਲੋਂ ਲੋਕਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੱਥਰਾਅ ਕਰਦੇ ਲੋਕਾਂ ਵੱਲੋਂ ਇੱਟਾਂ ਚਲਾਇਆ ਜਾਂ ਰਹੀਆਂ ਸਨ, ਕਿ ਅਚਾਨਕ ਆਈ ਜੀ ਮੈਡਮ ਇੰਚਾਰਜ ਦੇ ਇੱਟ ਲੱਗਣ ਨਾਲ਼ ਬੁਰੀ ਤਰ੍ਹਾਂ ਜਖਮੀ ਹੋ ਗਈ। ਜਿਸ ਨੂੰ ਪੁਲਿਸ ਮੁਲਾਜ਼ਮ ਵੱਲੋਂ ਹਸਪਤਾਲ ਲਜਾਇਆ ਗਿਆ, ਭੜਕੇ ਹੋਏ ਲੋਕਾਂ ਵਲੋਂ ਟਿੱਪਰ ਨੂੰ ਅੱਗ ਲਗਾਈ ਗਈ, ਪੁਲਿਸ ਮੁਲਾਜ਼ਮਾਂ ਨੇ ਅੱਗ ਲੱਗਦੇ ਹੀ ਅੱਗ ਤੇ ਕਾਬੂ ਪਾ ਲਿਆ ਗਿਆ, ਤੇ ਲਾਠੀ ਚਾਰਜ ਵੀ ਕੀਤਾ ਗਿਆ,

ਮੌਕੇ ਤੇ ਪਹੁੰਚੀ ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਲੋਂ ਲੋਕਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਾਂਚ ਕਰ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ, ਲੋਕਾਂ ਵੱਲੋਂ ਰੋਡ ਜਾਮ ਕਰ ਧਰਨਾ ਦਿੱਤਾ ਗਿਆ, ਪੀੜਤ ਪਰਿਵਾਰ ਨੇ ਪੁਲਿਸ ਤੇ ਲਾਠੀ ਚਾਰਜ ਦੇ ਵੀ ਆਰੋਪ ਲਗਾਏ ਹਨ l

ਇਹ ਵੀ ਪੜ੍ਹੋ:-Red Fort Violence Case: ਦੀਪ ਸਿੱਧੂ ਸਮੇਤ ਹੋਰ ਮੁਲਜ਼ਮ ਅਦਾਲਤ ਵਿੱਚ ਹੋਏ ਪੇਸ਼

ABOUT THE AUTHOR

...view details