ਪੰਜਾਬ

punjab

ETV Bharat / state

ਬਿਜਲੀ ਨਾ ਆਉਣ ਨੂੰ ਲੈਕੇ ਅੱਕੇ ਲੋਕਾਂ ਨੇ ਸੂਬਾ ਸਰਕਾਰ ਨੂੰ ਰੱਜ ਕੇ ਪਾਈਆਂ ਲਾਹਨਤਾਂ

ਲੁਧਿਆਣਾ ਦੇ ਪੂਰਬੀ ਇਲਾਕੇ ਦੇ ਵਿੱਚ ਪਿਛਲੇ 2 ਦਿਨ੍ਹਾਂ ਤੋਂ ਬਿਜਲੀ ਨਾ ਆਉਣ ਦੇ ਕਾਰਨ ਅੱਕੇ ਲੋਕਾਂ ਵੱਲੋਂ ਸੂਬਾ ਸਰਕਾਰ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਲੋਕਾਂ ਦਾ ਕਹਿਣੈ ਬਿਜਲੀ ਨਾ ਆਉਣ ਕਾਰਨ ਉਹ ਬੂੰਦ ਬੂੰਦ ਪਾਣੀ ਲਈ ਵੀ ਤਰਸ ਰਹੇ ਹਨ।

ਬਿਜਲੀ ਨਾ ਆਉਣ ਨੂੰ ਲੈਕੇ ਅੱਕੇ ਲੋਕਾਂ ਨੇ ਸੂਬਾ ਸਰਕਾਰ ਨੂੰ ਰੱਜ ਕੇ ਪਾਈਆਂ ਲਾਹਨਤਾਂ
ਬਿਜਲੀ ਨਾ ਆਉਣ ਨੂੰ ਲੈਕੇ ਅੱਕੇ ਲੋਕਾਂ ਨੇ ਸੂਬਾ ਸਰਕਾਰ ਨੂੰ ਰੱਜ ਕੇ ਪਾਈਆਂ ਲਾਹਨਤਾਂ

By

Published : Aug 5, 2021, 1:46 PM IST

ਲੁਧਿਆਣਾ: ਸੂਬਾ ਸਰਕਾਰ ਵੱਲੋਂ ਲੋਕਾਂ ਨੂੰ 24 ਘੰਟੇ ਬਿਜਲੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਗਰਾਊਂਤ ਤੇ ਦਾਅਵਿਆਂ ਦੇ ਉਲਟ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਰਹੀਆਂ ਹਨ। ਲੁਧਿਆਣਾ ਦੇ ਪੂਰਬੀ ਇਲਾਕੇ ਦੇ ਵਿੱਚ 2 ਦਿਨ੍ਹਾਂ ਤੋਂ ਬਿਜਲੀ ਨਾ ਆਉਣ ਨੂੰ ਲੈਕੇ ਲੋਕਾਂ ਵੱਲੋਂ ਸੂਬਾ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜੰਮਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਬਿਜਲੀ ਨਾ ਆਉਣ ਨੂੰ ਲੈਕੇ ਅੱਕੇ ਲੋਕਾਂ ਨੇ ਸੂਬਾ ਸਰਕਾਰ ਨੂੰ ਰੱਜ ਕੇ ਪਾਈਆਂ ਲਾਹਨਤਾਂ

ਸਰਕਾਰ ਦੇ ਪ੍ਰਬੰਧਾਂ ਤੋਂ ਅੱਕੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਿਜਲੀ ਨਾ ਆਉਣ ਨੂੰ ਲੈਕੇ ਬਿਜਲੀ ਅਧਿਕਾਰੀਆਂ ਤੇ ਵਿਧਾਇਕ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੀ ਕਿਸੇ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ ਜਿਸ ਕਰਕੇ ਉਨ੍ਹਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ ਉਨ੍ਹਾਂ ਦੱਸਿਆ ਕਿ ਬਿਜਲੀ ਨਾ ਆਉਣ ਕਾਰਨ ਉਹ ਪੀਣ ਵਾਲੇ ਵਾਲੀ ਲਈ ਵੀ ਤਰਸ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਕਿਤੇ ਵੀ ਨਹੀਂ ਹੋ ਰਹੀ ਹੈ।

ਅੱਕੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਜਬੂਰਨ ਸਰਕਾਰ ਦਾ ਪਿੱਟ ਸਿਆਪਾ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਜਿਹੜਾ ਸੂਬਾ ਖੁਦ ਬਿਜਲੀ ਬਣਾ ਰਿਹਾ ਹੈ ਪਰ ਉਨ੍ਹਾਂ ਨੂੰ ਬਿਜਲੀ ਮਹਿੰਗੇ ਦਿੱਤੀ ਜਾ ਰਹੀ ਹੈ।

ਓਧਰ ਇਸ ਬਿਜਲੀ ਦੇ ਮੁੱਦੇ ਨੂੰ ਲੈਕੇ ਸਿਆਸੀ ਪਾਰਟੀਆਂ ਵੀ ਸੂਬਾ ਸਰਕਾਰ ਨੂੰ ਘੇਰਦੀ ਦਿਖਾਈ ਦੇ ਰਹੀ ਹੈ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੱਲੋਂ ਲਗਾਤਾਰ ਸਰਕਾਰ ਤੇ ਬਿਜਲੀ ਮੁੱਦੇ ਨੂੰ ਲੈਕੇ ਸਵਾਲ ਚੁੱਕੇ ਜਾ ਰਹੇ ਹਨ।

ਇਹ ਵੀ ਪੜ੍ਹੋ: ਦਲਜੀਤ ਚੀਮਾ ਦਾ ਨਵਜੋਤ ਸਿੱਧੂ ‘ਤੇ ਵੱਡਾ ਬਿਆਨ

ABOUT THE AUTHOR

...view details