ਪੰਜਾਬ

punjab

ETV Bharat / state

ਤੇਜ਼ ਰਫ਼ਤਾਰ ਕਾਰ ਨੇ ਮਾਰੀ ਰਹੇੜੀ ਅਤੇ ਸਕਟੂਰੀ ਸਵਾਰ ਨੂੰ ਟੱਕਰ

ਲੁਧਿਆਣਾ ਕੋਚਰ ਮਾਰਕੀਟ (Ludhiana Kochhar Market) ਦੇ ਨੇੜੇ ਇੱਕ ਰੇਹੜੀ ਨੂੰ ਪਲਟਾਇਆ, ਜਿਸ ਤੋਂ ਬਾਅਦ ਭਾਰਤ ਨਗਰ ਚੌਂਕ ਵਿੱਚ ਆ ਕੇ ਉਸ ਨੇ ਇੱਕ ਸਕੂਟਰੀ ਸਵਾਰ ਪਿਉ-ਪੁੱਤ ਨੂੰ ਫੇਟ ਮਾਰ ਦਿੱਤੀ। ਇਸ ਵਿੱਚ ਸਕੂਟਰੀ ਸਵਾਰ ਨੂੰ ਕਾਫ਼ੀ ਗੰਭੀਰ ਸੱਟਾਂ ਵੱਜੀਆਂ, ਹਾਲਾਂਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਕੂਟਰੀ ਸਵਾਰ ਦਾ ਬਚਣਾ ਮੁਸ਼ਕਿਲ ਹੈ। ਸਥਾਨਕ ਲੋਕਾਂ ਨੇ ਮੁਲਜ਼ਮ ਨੂੰ ਫੜ ਕੇ ਉਸ ਦੀ ਕੁੱਟਮਾਰ ਵੀ ਕੀਤੀ ਅਤੇ ਗੱਡੀ ਦੀ ਵੀ ਭੰਨ ਤੋੜ ਕਰ ਦਿੱਤੀ।

ਤੇਜ਼ ਰਫ਼ਤਾਰ ਕਾਰ ਨੇ ਮਾਰੀ ਰਹੇੜੀ ਤੇ ਸਕਟੂਰੀ ਸਵਾਰ ਨੂੰ ਟੱਕਰ
ਤੇਜ਼ ਰਫ਼ਤਾਰ ਕਾਰ ਨੇ ਮਾਰੀ ਰਹੇੜੀ ਤੇ ਸਕਟੂਰੀ ਸਵਾਰ ਨੂੰ ਟੱਕਰ

By

Published : Apr 3, 2022, 12:38 PM IST

ਲੁਧਿਆਣਾ: ਸ਼ਹਿਰ ਦੇ ਕੋਚਰ ਮਾਰਕੀਟ (Kochhar Market in the city) ਦੇ ਵਿੱਚ ਬੀਤੀ ਦੇਰ ਰਾਤ ਇੱਕ ਰਹੀਸਜ਼ਾਦੇ ਆਪਣੀ ਲਗਜ਼ਰੀ ਥਾਰ ਕਾਰ (Luxury Thar car) ਦੇ ਨਾਲ ਕਈ ਲੋਕਾਂ ਨੂੰ ਦਰੜ ਦਿੱਤਾ। ਪਹਿਲਾਂ ਉਸ ਨੇ ਲੁਧਿਆਣਾ ਕੋਚਰ ਮਾਰਕੀਟ (Ludhiana Kochhar Market) ਦੇ ਨੇੜੇ ਇੱਕ ਰੇਹੜੀ ਨੂੰ ਪਲਟਾਇਆ, ਜਿਸ ਤੋਂ ਬਾਅਦ ਭਾਰਤ ਨਗਰ ਚੌਂਕ ਵਿੱਚ ਆ ਕੇ ਉਸ ਨੇ ਇੱਕ ਸਕੂਟਰੀ ਸਵਾਰ ਪਿਉ-ਪੁੱਤ ਨੂੰ ਫੇਟ ਮਾਰ ਦਿੱਤੀ। ਜਿਸ ਵਿੱਚ ਸਕੂਟਰੀ ਸਵਾਰ ਨੂੰ ਕਾਫ਼ੀ ਗੰਭੀਰ ਸੱਟਾਂ ਵੱਜੀਆਂ, ਹਾਲਾਂਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਕੂਟਰੀ ਸਵਾਰ ਦਾ ਬਚਣਾ ਮੁਸ਼ਕਿਲ ਹੈ। ਸਥਾਨਕ ਲੋਕਾਂ ਨੇ ਮੁਲਜ਼ਮ ਨੂੰ ਫੜ ਕੇ ਉਸ ਦੀ ਕੁੱਟਮਾਰ ਵੀ ਕੀਤੀ ਅਤੇ ਗੱਡੀ ਦੀ ਵੀ ਭੰਨ ਤੋੜ ਕਰ ਦਿੱਤੀ।

ਤੇਜ਼ ਰਫ਼ਤਾਰ ਕਾਰ ਨੇ ਮਾਰੀ ਰਹੇੜੀ ਤੇ ਸਕਟੂਰੀ ਸਵਾਰ ਨੂੰ ਟੱਕਰ

ਸਥਾਨਕ ਲੋਕਾਂ ਨੇ ਦੱਸਿਆ ਕਿ ਨਸ਼ੇ (Drugs) ਦੇ ਵਿੱਚ ਮੁਲਜ਼ਮ ਧੁੱਤ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਇੱਕ ਮੈਡੀਕਲ ਸਟੋਰ (Medical Store) ਤੋਂ ਕੋਈ ਦਵਾਈ ਦਿੱਤੀ ਸੀ, ਜਿਸ ਤੋਂ ਬਾਅਦ ਉਸ ਦੀ ਇਹ ਹਾਲਾਤ ਹੋਈ ਅਤੇ ਉਸ ਨੂੰ ਪਤਾ ਹੀ ਨਹੀਂ ਚੱਲਿਆ। ਉੱਥੇ ਹੀ ਦੂਜੇ ਪਾਸੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਉਸ ਨੇ ਇੱਕ ਰੇਹੜੀ ਵਾਲੇ ਨੂੰ ਉਡਾਇਆ ਅਤੇ ਫਿਰ ਸਕੂਟਰੀ ਸਵਾਰ ਨੂੰ ਫੇਟ ਮਾਰ ਦਿੱਤੀ।

ਇਹ ਵੀ ਪੜ੍ਹੋ:ਲਾਪਰਵਾਹੀ ! ਪੈਸੇ ਜਮ੍ਹਾਂ ਕਰਵਾਉਣ ਆਏ ਪਿਓ-ਪੁੱਤ ਨੂੰ ਬੈਂਕ 'ਚ ਬੰਦ ਕਰ ਕੇ ਚੱਲੇ ਗਏ ਬੈਂਕ ਮੁਲਾਜ਼ਮ

ਲੋਕਾਂ ਨੇ ਦੱਸਿਆ ਕਿ ਸਕੂਟਰੀ ਚਾਲਕ ਦੀ ਹਾਲਤ ਕਾਫ਼ੀ ਗੰਭੀਰ ਹੈ, ਉੱਥੇ ਹੀ ਦੂਜੇ ਪਾਸੇ ਮੌਕੇ ‘ਤੇ ਪਹੁੰਚੀ ਪੁਲਿਸ ਰਹੀਸਜ਼ਾਦੇ ਦਾ ਬਚਾਅ ਕਰਦੀ ਵਿਖਾਈ ਦਿੱਤੀ ਅਤੇ ਕਿਹਾ ਕਿ ਉਸ ਦੀ ਹਾਲਾਤ ਨੂੰ ਦੇਖਦਿਆਂ ਉਸ ਨੂੰ ਪੁਲਿਸ ਦੀ ਦੇਖ-ਰੇਖ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ ਹੈ ਅਤੇ ਗੱਡੀ ਦੀ ਭੰਨਤੋੜ ਵੀ ਕਰ ਦਿੱਤੀ ਹੈ।ਇਹ ਵੀ ਪੜ੍ਹੋ:ਪੰਜਾਬ 'ਚ 10 IAS ਅਫ਼ਸਰਾਂ ਦੇ ਤਬਾਦਲੇ, ਕਈ ਜ਼ਿਲ੍ਹਿਆਂ ਦੇ ਬਦਲੇ DC

ABOUT THE AUTHOR

...view details