ਪੰਜਾਬ

punjab

ETV Bharat / state

ਪੀਣ ਵਾਲੇ ਪਾਣੀ ਦੀ ਕਿੱਲਤ ਨੇ ਲੋਕਾਂ ਦੇ ਸੁਕਾਏ ਸਾਹ - ਨਹਿਰੀ ਪਾਣੀ ਪ੍ਰੋਜੈਕਟ

ਲੁਧਿਆਣਾ ਅੰਦਰ ਪਾਣੀ ਦੀ ਕਿੱਲਤ ਦੀ ਵੱਡੀ ਸਮੱਸਿਆ ਭੂ-ਜਲ ਦਾ ਪੱਧਰ ਡਿੱਗ ਰਿਹਾ ਹੈ, ਜਿਸ ਕਰਕੇ ਹਰ ਸਾਲ ਕਾਰਪੋਰੇਸ਼ਨ ਦੇ 10 ਤੋਂ ਵੱਧ ਟਿਊਬਵੈੱਲ ਫੇਲ੍ਹ ਹੋ ਰਹੇ ਹਨ, ਨਹਿਰੀ ਪਾਣੀ ਪ੍ਰੋਜੈਕਟ ਦਾ ਕੰਮ ਵੀ ਲਟਕਿਆ ਹੋਇਆ ਹੈ। ਜਿਸ ਕਰਕੇ ਲੋਕ ਪ੍ਰੇਸ਼ਾਨ ਹਨ।

ਪੀਣ ਵਾਲੇ ਪਾਣੀ ਦੀ ਕਿੱਲਤ ਨੇ ਲੋਕਾਂ ਦੇ ਸੁਕਾਏ ਸਾਹ
ਪੀਣ ਵਾਲੇ ਪਾਣੀ ਦੀ ਕਿੱਲਤ ਨੇ ਲੋਕਾਂ ਦੇ ਸੁਕਾਏ ਸਾਹ

By

Published : Oct 14, 2021, 5:35 PM IST

ਲੁਧਿਆਣਾ: ਲੁਧਿਆਣਾ ਦੇ ਵਿੱਚ ਪਾਣੀ ਦੀ ਵੱਡੀ ਸਮੱਸਿਆ ਹੈ ਮੰਨਿਆ ਜਾ ਰਿਹਾ ਹੈ ਕਿ ਲੁਧਿਆਣਾ ਵਿੱਚ 2025 ਤੱਕ ਆਬਾਦੀ 30 ਲੱਖ ਤੱਕ ਪਹੁੰਚ ਜਾਵੇਗੀ। ਜਦੋਂ ਕਿ 2055 ਤੱਕ ਇਹ ਆਬਾਦੀ 40 ਲੱਖ ਤੋਂ ਪਾਰ ਹੋਣ ਦੀ ਸੰਭਾਵਨਾ ਹੈ, ਲੁਧਿਆਣਾ ਜ਼ਿਲ੍ਹੇ ਦੇ 12 ਬਲਾਕਾਂ ਵਿੱਚੋਂ 11 ਬਲਾਕਾਂ ਅੰਦਰ ਭੂ-ਜਲ ਡਾਰਕ ਜ਼ੋਨ ਵਿੱਚ ਆ ਚੁੱਕਾ ਹੈ।

ਲੁਧਿਆਣਾ ਨਗਰ ਨਿਗਮ ਦੇ ਸ਼ਹਿਰ ਵਿੱਚ ਲਗਪਗ 850 ਦੇ ਕਰੀਬ ਟਿਊਬਵੈੱਲ ਹਨ। ਸ਼ਹਿਰ ਵਿੱਚ ਰੋਜ਼ਾਨਾ 700 ਐਮ.ਐਲ.ਡੀ ਤੋਂ ਜ਼ਿਆਦਾ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ। ਜਿਸ ਦੀ ਵਜ੍ਹਾ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਲਗਪਗ ਔਸਤਨ ਇੱਕ ਮੀਟਰ ਦੇ ਕਰੀਬ ਹੇਠਾਂ ਚਲਾ ਜਾਂਦਾ ਹੈ। ਜਿਸ ਕਰਕੇ ਨਗਰ ਨਿਗਮ ਦੇ ਹਰ ਸਾਲ 10 ਤੋਂ ਲੈ ਕੇ 20 ਟਿਊਬਵੈੱਲ ਖ਼ਰਾਬ ਹੋ ਰਹੇ ਹਨ, ਇਕ ਟਿਊਬਵੈੱਲ ਦੀ ਕੀਮਤ 20 ਲੱਖ ਰੁਪਏ ਤੋਂ ਵਧੇਰੇ ਹੈ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਲਾਨਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ।

ਪੀਣ ਵਾਲੇ ਪਾਣੀ ਦੀ ਕਿੱਲਤ ਨੇ ਲੋਕਾਂ ਦੇ ਸੁਕਾਏ ਸਾਹ

ਐੱਨਜੀਟੀ ਦਾ ਫੁਰਮਾਨ

ਲੁਧਿਆਣਾ ਦੇ ਬੁੱਢੇ ਨਾਲੇ ਦੀ ਕੰਡੇ ਅਤੇ ਖਾਸ ਕਰਕੇ ਕੂੜੇ ਦੇ ਡੰਪ ਤਾਜਪੁਰ ਰੋਡ ਦੇ ਦੋ ਤੋਂ ਤਿੰਨ ਕਿਲੋਮੀਟਰ ਤੱਕ ਦੇ ਏਰੀਆ ਦਾ ਪਾਣੀ ਇੰਨਾ ਕੁ ਜ਼ਹਿਰੀਲਾ ਹੋ ਚੁੱਕਾ ਹੈ ਕਿ ਉਹ ਆਮ ਲੋਕਾਂ ਦੇ ਪੀਣ ਲਾਇਕ ਨਹੀਂ ਹੈ ਜਿਸ ਨੂੰ ਲੈ ਕੇ ਐੱਨਜੀਟੀ ਅਤੇ ਪ੍ਰਦੂਸ਼ਣ ਬੋਰਡ ਵੱਲੋਂ ਬੀਤੇ ਦਿਨੀਂ ਨਗਰ ਨਿਗਮ ਨੂੰ ਕਿਹਾ ਗਿਆ ਸੀ ਕਿ ਕੂੜੇ ਦੇ ਡੰਪ ਦੇ ਤਿੰਨ ਕਿਲੋਮੀਟਰ ਰੇਡਿਅਸ ਏਰੀਏ ਵਿੱਚ ਪਾਣੀ ਪੀਣ ਲਾਇਕ ਨਹੀਂ ਹੈ।

ਬੁੱਢੇ ਨਾਲੇ ਦਾ ਕਹਿਰ

ਲੁਧਿਆਣਾ ਵਿੱਚ ਡਿੱਗਦਾ ਧਰਤੀ ਹੇਠਲੇ ਪਾਣੀ ਦਾ ਪੱਧਰ ਹੀ ਇੱਕ ਸਮੱਸਿਆ ਨਹੀਂ ਸਗੋਂ ਬੁੱਢਾ ਨਾਲਾ ਵੀ ਇੱਕ ਵੱਡੀ ਸਮੱਸਿਆ ਹੈ ਜੋ ਡਰੇਨ ਰਹੀ ਕੂੰਮ ਕਲਾਂ ਤੋਂ ਨਿਕਲਦਾ ਹੈ ਅਤੇ ਫਿਰ 20 ਕਿਲੋਮੀਟਰ ਦਾ ਇਲਾਕਾ ਪਾਰ ਕਰਦਾ ਹੈ ਜੋ ਕਿ ਲੁਧਿਆਣਾ ਸ਼ਹਿਰ ਚ ਹੋ ਕੇ ਜਾਂਦਾ ਹੈ ਅਤੇ ਲੁਧਿਆਣਾ ਸ਼ਹਿਰ ਚ ਹੁੰਦੇ ਹੋਏ ਇਹ ਪਾਣੀ ਇੰਨਾ ਕੁ ਪ੍ਰਦੂਸ਼ਿਤ ਹੋ ਜਾਂਦਾ ਹੈ ਕਿ ਅੱਗੇ ਜਾ ਕੇ ਪਿੰਡ ਵਲੀਪੁਰ ਕੋਲ ਸਤਲੁਜ ਦਰਿਆ ਚ ਮਿਲਦਾ ਹੈ ਜੋ ਸਤਲੁਜ ਦਰਿਆ ਨੂੰ ਵੀ ਗੰਧਲਾ ਕਰਦਾ ਹੈ ਅਤੇ ਰਾਜਸਥਾਨ ਤੱਕ ਇਹ ਪਾਣੀ ਹਰੀਕੇ ਪੱਤਣ ਰਾਹੀਂ ਹੁੰਦਾ ਹੋਇਆ ਪਹੁੰਚਦਾ ਹੈ ਜੋ ਲੋਕਾਂ ਨੂੰ ਬੀਮਾਰੀਆਂ ਵੰਡਦਾ ਜਾਂਦਾ ਹੈ ਬੁੱਢੇ ਨਾਲੇ ਦੇ ਕੰਡੇ ਵੀ ਨਗਰ ਨਿਗਮ ਦੇ ਸੈਂਕੜੇ ਟਿਊਬਵੈੱਲ ਲੱਗੇ ਹੋਏ ਨੇ ਜੋ ਬਿਮਾਰੀਆਂ ਦਾ ਵੱਡਾ ਸਬੱਬ ਨੇ ਕਿਉਂਕਿ ਧਰਤੀ ਹੇਠਲਾ ਪਾਣੀ ਤੇ ਬੁੱਢੇ ਨਾਲੇ ਦਾ ਅਸਰ ਹੋ ਰਿਹਾ ਹੈ।

ਨਹਿਰੀ ਪਾਣੀ ਪ੍ਰੋਜੈਕਟ

ਪਾਣੀ ਦੀ ਕਿੱਲਤ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਲੁਧਿਆਣਾ ਵਿੱਚ ਨਹਿਰੀ ਪਾਣੀ ਪ੍ਰੋਜੈਕਟ ਟਰੀਟ ਕਰਕੇ ਪੀਣ ਲਾਇਕ ਬਣਾ ਕੇ ਲੋਕਾਂ ਦੇ ਘਰਾਂ ਤੱਕ ਸਪਲਾਈ ਕਰਨ ਦਾ ਪ੍ਰੋਜੈਕਟ ਨੂੰ ਹਾਲਾਂਕਿ ਹਰੀ ਝੰਡੀ ਦੇ ਦਿੱਤੀ ਗਈ ਹੈ। ਪਰ ਜ਼ਮੀਨੀ ਪੱਧਰ 'ਤੇ ਇਸ ਦਾ ਕੰਮ ਫ਼ਿਲਹਾਲ ਠੰਢੇ ਬਸਤੇ ਹੈ, ਦੱਸਿਆ ਜਾ ਰਿਹਾ ਹੈ ਕਿ ਪ੍ਰਾਜੈਕਟ 'ਤੇ ਕੁੱਲ 1242 ਕਰੋੜ ਰੁਪਏ ਦੀ ਵਾਟਰ ਪਲਾਂਟ ਲਈ ਜ਼ਮੀਨ ਇਕਵਾਇਰ ਕੀਤੀ ਜਾਣੀ ਹੈ। ਇਸ ਤੋਂ ਇਲਾਵਾ 50 ਏਕੜ ਕੁੱਲ ਹੈੱਡ ਟੈਂਕ ਬਣਾਇਆ ਜਾਣਾ ਹੈ। ਇਸ ਤੋਂ ਇਲਾਵਾ ਪਾਣੀ ਦੀ ਪਾਈਪ ਲਾਈਨ ਵਿਛਾਉਣ ਲਈ ਅਤੇ ਫਿਰ ਅੱਗੇ ਸਪਲਾਈ ਲਈ ਸਭ ਹੈੱਡ ਬਣਾਉਣ ਲਈ ਕਰੋੜਾਂ ਰੁਪਏ ਦਾ ਪ੍ਰਾਜੈਕਟ ਹੈ। ਵਿਸ਼ਵ ਬੈਂਕ ਤੋਂ ਇਸ ਪ੍ਰਾਜੈਕਟ ਲਈ ਲੋਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਲੁਧਿਆਣਾ ਅੰਦਰ ਧਰਤੀ ਹੇਠਲੇ ਪਾਣੀ ਦਾ ਬੁਰਾ ਹਾਲ

ਧਰਤੀ ਹੇਠਲੇ ਪਾਣੀ ਦੀ ਗੱਲ ਕੀਤੀ ਜਾਵੇ ਤਾਂ 14 ਜ਼ਿਲ੍ਹੇ ਅਜਿਹੇ ਹਨ। ਜਿੱਥੇ ਪਾਣੀ ਦਾ ਪੱਧਰ ਹੇਠਾਂ ਡਿੱਗਿਆ ਹੈ। ਜਦੋਂ ਕਿ 8 ਜ਼ਿਲ੍ਹਿਆਂ ਦੇ ਵਿੱਚ ਪਾਣੀ ਦਾ ਪੱਧਰ ਉਪਰ ਆਇਆ ਹੈ। ਜਿਨ੍ਹਾਂ ਵਿੱਚੋਂ ਲੁਧਿਆਣਾ ਦਾ ਸਭ ਤੋਂ ਬੁਰਾ ਹਾਲ ਹੈ, ਬੀਤੇ 5 ਸਾਲਾਂ ਅੰਦਰ ਰੈੱਡ ਜ਼ੋਨ ਵਿੱਚ ਆਉਣ ਦੇ ਬਾਵਜੂਦ ਵੀ ਲੁਧਿਆਣਾ ਅੰਦਰ 20-40 ਟਿਊਬਵੈੱਲ ਸਾਲਾਨਾ ਨਵੇਂ ਲਗਾਏ ਜਾਂਦੇ ਰਹੇ ਹਨ। ਪੰਜਾਬ ਦੇ ਵਿੱਚ ਪੀਣ ਯੋਗ ਪਾਣੀ ਦੇ ਰੂਪ ਵਿੱਚ ਪਾਣੀ ਦੀ ਸਪਲਾਈ ਦੀ ਵਿਵਸਥਾ ਟਿਊਬਵੈੱਲਾਂ ਰਾਹੀਂ ਹੀ ਕੀਤੀ ਗਈ ਹੈ, 20 ਸਾਲ ਪਹਿਲਾਂ ਹਾਲਾਂਕਿ ਟਿਊਬਵੈੱਲਾਂ ਤੋਂ ਪਾਣੀ ਕੱਢ ਕੇ ਪਾਣੀ ਦੀਆਂ ਟੈਂਕੀਆਂ ਵਿੱਚ ਭਰਨ ਤੋਂ ਬਾਅਦ ਉਸ ਦੀ ਸਪਲਾਈ ਕੀਤੀ ਜਾਂਦੀ ਸੀ। ਪਰ ਹੁਣ 80 ਫ਼ੀਸਦੀ ਹਿੱਸੇ ਵਿੱਚ ਪਾਣੀ ਦੀਆਂ ਟੈਂਕੀਆਂ ਦਾ ਬੁਰਾ ਹਾਲ ਹੋਣ ਕਰਕੇ ਸਿੱਧਾ ਟਿਊਬਵੈੱਲ ਤੂੰ ਹੀ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ।

ਆਮ ਲੋਕਾਂ ਅਤੇ ਨਗਰ ਨਿਗਮ ਦਾ ਤਰਕ

ਇਸ ਪੂਰੇ ਮਾਮਲੇ ਨੂੰ ਲੈ ਕੇ ਵਾਰਡ ਨੰਬਰ 3 ਵਾਰਡ ਨੰਬਰ 4 ਦੇ ਲੋਕਾਂ ਨੇ ਕਿਹਾ ਹੈ ਕਿ ਨਾ ਸਿਰਫ ਪਾਣੀ ਦੀ ਕਿੱਲਤ ਵੱਡੀ ਸਮੱਸਿਆ ਹੈ। ਸਗੋਂ ਟਿਊਬਵੈੱਲਾਂ ਰਾਹੀਂ ਆ ਰਿਹਾ ਗੰਦਾ ਪਾਣੀ ਵੀ ਉਨ੍ਹਾਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਹੈ। ਉਧਰ ਦੂਜੇ ਪਾਸੇ ਸਮਾਜ ਸੇਵੀ ਕੁਮਾਰ ਗੌਰਵ ਨੇ ਕਿਹਾ ਕਿ ਲੁਧਿਆਣਾ ਤਾਜਪੁਰ ਰੋਡ ਬੁੱਢੇ ਨਾਲੇ ਦੇ ਕੰਢੇ ਬਣੇ ਟਿਊਬਵੈੱਲਾਂ ਦਾ ਪਾਣੀ ਇੰਨਾ ਕੁ ਜ਼ਹਿਰੀਲਾ ਹੋ ਚੁੱਕਾ ਹੈ, ਕਿ ਉਹ ਲੋਕਾਂ ਦੇ ਪੀਣ ਲਾਇਕ ਨਹੀਂ, ਜਦੋਂ ਕਿ ਲੁਧਿਆਣਾ ਤੋਂ ਅਕਾਲੀ ਦਲ ਦੇ ਕੌਂਸਲਰ ਅਤੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਡੰਗ ਨੇ ਕਿਹਾ ਕਿ ਨਹਿਰੀ ਪਾਣੀ ਪ੍ਰੋਜੈਕਟ ਦਾ ਕੰਮ ਹਾਲੇ ਸ਼ੁਰੂਆਤੀ ਦੌਰ ਵਿੱਚ ਕੀ ਹੈ। ਇਸ ਨੂੰ ਲੰਮਾ ਸਮਾਂ ਲੱਗ ਜਾਵੇਗਾ, ਉਦੋਂ ਤੱਕ ਲੋਕਾਂ ਨੂੰ ਪਾਣੀ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦਕਿ ਲੁਧਿਆਣਾ ਦੇ ਮੌਜੂਦਾ ਮੇਅਰ ਬਲਕਾਰ ਸੰਧੂ ਨੇ ਕਿਹਾ ਕਿ ਪ੍ਰਾਜੈਕਟ ਨੂੰ ਲੈ ਕੇ ਕੰਮ ਚੱਲ ਰਿਹਾ ਹੈ। ਵਰਲਡ ਬੈਂਕ ਤੋਂ ਲੋਨ ਮਿਲ ਚੁੱਕਾ ਹੈ, ਦੇਸ਼ ਲਈ ਜ਼ਮੀਨਾਂ ਵੀ ਐਕੁਆਇਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਲਈ ਜ਼ਰੂਰ ਪਾਣੀ ਦੀ ਵਿਵਸਥਾ ਹੋਵੇਗੀ।

ਇਹ ਵੀ ਪੜ੍ਹੋ:- ਸ਼ਹੀਦ ਗੱਜਣ ਸਿੰਘ ਦਾ ਆਖ਼ਿਰੀ VIDEO ਆਇਆ ਸਾਹਮਣੇ

ABOUT THE AUTHOR

...view details