ਲੁਧਿਆਣਾ: ਕਾਂਗਰਸ ਮੋਰਚੇ ਦੇ ਆਗੂ ਗੁਰਸਿਮਰਨ ਸਿੰਘ ਮੰਡ(Leader of Congress Front Gursimran Singh Mand) ਨੂੰ ਲੁਧਿਆਣਾ ਪੁਲਿਸ ਨੇ ਬੀਤੇ ਕਈ ਦਿਨਾਂ ਤੋਂ ਨਜ਼ਰਬੰਦ ਕੀਤਾ ਹੋਇਆ ਹੈ। ਮੰਡ ਦੇ ਘਰ ਦੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ (Adequate security arrangements) ਗਏ ਨੇ ਤਿੰਨ ਲੇਆਰ ਵਿੱਚ ਸੁਰੱਖਿਆ ਲਾਈ ਗਈ ਹੈ।ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ, ਪੂਰੀ ਗਲੀਂ ਬੰਦ ਹੋਣ ਕਰਕੇ ਗੁਰਸਿਮਰਨ ਸਿੰਘ ਮੰਡ ਦੇ ਨੇੜੇ ਤੇੜੇ ਦੇ ਘਰਾਂ ਵਿੱਚ ਰਹਿਣ ਵਾਲੇ ਲੋਕ ਹੁਣ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। ਗੁਆਂਢੀਆਂ ਨੇ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਸਾਡਾ ਘਰਾਂ ਦੇ ਵਿੱਚ ਆਉਣਾ ਜਾਣਾ ਵੀ ਬੰਦ ਹੋ ਚੁੱਕਾ ਹੈ ਜਿਸ ਕਰਕੇ ਕਾਫ਼ੀ ਸਮੱਸਿਆ ਆ ਰਹੀ ਹੈ।
ਗੁਆਢੀ ਪਰੇਸ਼ਾਨ: ਨੇੜੇ ਤੇੜੇ ਦੇ ਲੋਕਾਂ ਨੇ ਕਿਹਾ ਕਿ ਜੇਕਰ ਸੁਰੱਖਿਆ ਦੇਣੀ ਹੈ ਤਾਂ ਉਸ ਨੂੰ ਘਰ ਵਿਚ ਮੁਹੱਈਆ ਕਰਵਾਈ ਜਾਵੇ ਪਰ ਪੂਰੀ ਗਲੀ ਨੂੰ ਇਸ ਤਰ੍ਹਾਂ ਬੰਦ ਕਰਨਾ ਸਹੀ ਨਹੀਂ ਹੈ ਸਥਾਨਕ ਲੋਕਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਰਹਿਣ ਸਹਿਣ ਦਾ ਵੀ ਕੋਈ ਇੱਥੇ ਪ੍ਰਬੰਧ ਨਹੀਂ ਹੈ ਜਦੋਂ ਸਥਾਨਕ ਲੋਕਾਂ ਨੇ ਕਿਹਾ ਸਾਡਾ ਇੱਥੇ ਰਹਿਣਾ ਵੀ ਮੁਹਾਲ ਹੋ ਚੁੱਕਾ ਹੈ ਉਨ੍ਹਾਂ ਨੇ ਕਿਹਾ ਕਿ ਸਾਡੇ ਘਰਾਂ ਦੀ ਕੀਮਤ ਖਤਮ ਹੋ (The value of houses has gone down) ਚੁੱਕੀ ਹੈ।