ਪੰਜਾਬ

punjab

ETV Bharat / state

ਲੁਟੇਰਿਆਂ ਨੇ ਮਹਿਲਾ ਦੀ ਚੇਨ 'ਤੇ ਕੀਤਾ ਹੱਥ ਸਾਫ, ਵਾਰਦਾਤ ਸੀਸੀਟੀਵੀ 'ਚ ਕੈਦ - Cheney snatched from the woman

ਲੁਧਿਆਣਾ ਦੇ ਹੈਬੋਵਾਲ 'ਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਮਹਿਲਾ ਦੇ ਗਲੇ ਚੋਂ ਸੋਨੇ ਦੀ ਚੇਨ ਖੋਹਕੇ ਫਰਾਰ ਹੋ ਗਏ। ਮਹਿਲਾ ਰੌਲਾ ਪਾਉਂਦੀ ਰਹੀ ਪਰ ਉਦੋਂ ਤੱਕ ਦੋਵੇਂ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ।

ਮਹਿਲਾ ਦੀ ਚੇਨੀ ਝਪਟੀ, ਵਾਰਦਾਤ ਸੀਸੀਟੀਵੀ 'ਚ ਕੈਦ
ਮਹਿਲਾ ਦੀ ਚੇਨੀ ਝਪਟੀ, ਵਾਰਦਾਤ ਸੀਸੀਟੀਵੀ 'ਚ ਕੈਦ

By

Published : Mar 3, 2021, 1:12 PM IST

ਲੁਧਿਆਣਾ : ਲੁਧਿਆਣਾ ਦੇ ਹੈਬੋਵਾਲ 'ਚ ਲੁੱਟ ਖੋਹ ਦੀਆੰ ਵਾਰਦਾਤਾਂ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਲੁਟੇਰੇ ਦਿਨ ਦਿਹਾੜੇ ਹੀ ਵਾਰਦਾਤ ਨੂੰ ਅੰਜਾਨ ਦੇ ਕੇ ਫਰਾਰ ਹੋ ਜਾਂਦੇ ਹਨ। ਤਾਜ਼ਾ ਵਾਰਦਾਤ 'ਚ ਦੋ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਮਹਿਲਾ ਦੇ ਗਲੇ ਚੋਂ ਸੋਨੇ ਲੁੱਟਕੇ ਫਰਾਰ ਹੋ ਗਏ। ਮਹਿਲਾ ਰੌਲਾ ਪਾਉਂਦੀ ਰਹੀ ਪਰ ਉਦੋਂ ਤੱਕ ਦੋਵੇਂ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕੇ ਉਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਲੁਟੇਰਿਆਂ ਨੇ ਮਹਿਲਾ ਦੀ ਚੇਨੀ ਝਪਟੀ, ਵਾਰਦਾਤ ਸੀਸੀਟੀਵੀ 'ਚ ਕੈਦ

ਪੀੜਤ ਮਹਿਲਾ ਨੇ ਦੱਸਿਆ ਕਿ ਵਾਰਦਾਤ ਉਸ ਵੇਲੇ ਹੋਈ ਜਦੋਂ ਉਹ ਗਲੀ 'ਚ ਸਬਜ਼ੀ ਲੈ ਰਹੀ ਸੀ ਤਾਂ ਅਚਾਨਕ ਇੱਕ ਵਿਅਕਤੀ ਆਇਆ ਅਤੇ ਉਸ ਨੇ ਪਹਿਲਾਂ ਸਬਜ਼ੀ ਵਾਲੇ ਤੋਂ ਰੇਟ ਪੁੱਛਿਆ ਅਤੇ ਫਿਰ ਝਪਟ ਮਾਰ ਕੇ ਉਸ ਦੇ ਗਲੇ ਵਿੱਚੋਂ ਚੇਨ ਲਾਹ ਕੇ ਲੈ ਗਿਆ। ਪੀੜਤਾ ਨੇ ਕਿਹਾ ਕਿ ਉਹ ਰੌਲਾ ਪਾਉਂਦੀ ਰਹੀ ਪਰ ਉਦੋਂ ਤੱਕ ਉਹ ਜਾ ਚੁੱਕੇ ਸਨ। ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਹੈਬੋਵਾਲ ਦੇ ਏਐਸਆਈ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀਆਂ ਦੀਆਂ ਤਸਵੀਰਾਂ ਸੀਸੀਟੀਵੀ 'ਚ ਕੈਦ ਹੋ ਗਈਆਂ ਹਨ ਜਿਨ੍ਹਾਂ ਨੂੰ ਪੁਲਿਸ ਜਲਦ ਗ੍ਰਿਫ਼ਤਾਰ ਕਰ ਲਵੇਗੀ।

ABOUT THE AUTHOR

...view details