ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਆਗੂ ਸਨੀ ਕੈਂਥ ਨਾਲ ਹੋਈ ਬੀਤੇ ਦਿਨੀਂ ਕੁੱਟਮਾਰ ਦੇ ਮਾਮਲੇ ਦੇ ਵਿੱਚ ਸਿਮਰਜੀਤ ਬੈਂਸ ਬਲਵਿੰਦਰ ਬੈਂਸ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣਾ ਹੁਣ ਮਹਿੰਗਾ ਪੈਂਦਾ ਵਿਖਾਈ ਦੇ ਰਿਹਾ ਹੈ, ਕਿਉਂਕਿ ਲੁਧਿਆਣਾ ਪੁਲਿਸ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ, ਉਹਨਾਂ ਦੇ ਭਰਾ ਬਲਵਿੰਦਰ ਬੈਂਸ ਅਤੇ ਸੰਨੀ ਕੈਂਥ ਸਣੇ 30 ਤੇ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਮਾਮਲੇ ਤੇ ਮਾਮਲਾ ਦਰਜ ਕਰ ਲਿਆ ਹੈ।
ਇੰਨਾ ਹੀ ਨਹੀਂ ਕਮਿਸ਼ਨਰ ਦਫ਼ਤਰ ਦੇ 6 ਪੁਲਸ ਮੁਲਾਜ਼ਮ ਉਸ ਦਿਨ ਧਰਨੇ ਦੌਰਾਨ ਡਿਊਟੀ ਦੇ ਰਹੇ ਸਨ ਉਨ੍ਹਾਂ ਦੇ ਪੌਜ਼ੀਟਿਵ ਆਉਣ ਤੋਂ ਬਾਅਦ ਹੁਣ ਐਫ਼ ਆਈ ਆਰ ਵਿੱਚ ਦਰਜ ਸਾਰੇ ਹੀ ਲੋਕਾਂ ਨੂੰ ਕੋਰੋਨਾ ਟੈਸਟ ਵੀ ਕਰਵਾਉਣਾ ਪਵੇਗਾ ਜਿਸ ਵਿੱਚ ਸਿਮਰਜੀਤ ਬੈਂਸ, ਬਲਵਿੰਦਰ ਬੈਂਸ ਸਣੇ 30 ਲੋਕ ਸਾਥ ਪਾਰਟੀ ਦੇ ਆਗੂਆਂ ਦੇ ਐਫ ਆਈ ਆਰ ਵਿੱਚ ਨਾਂ ਹਨ।