ਲੁਧਿਆਣਾ :ਪੰਜਾਬੀਆਂ ਦੇ ਨੌਜਵਾਨਾਂ ਦੀ ਤੁਲਨਾ ਅਕਸਰ ਹੀ ਨਸ਼ੇੜੀਆਂ ਦੇ ਨਾਲ ਕਰ ਦਿੱਤੀ ਜਾਂਦੀ ਹੈ ਪਰ ਸੂਬੇ ਦੇ ਨੌਜਵਾਨ ਹੁਣ ਖੇਡਾਂ ਵਿੱਚ ਵੀ ਮਲ੍ਹਾ ਮਾਰ ਰਹੇ ਹਨ। ਖਾਸ ਕਰਕੇ ਲੁਧਿਆਣਾ ਦੇ ਮੁੱਲਾਂਪੁਰ ਅਤੇ ਜਗਰਾਓਂ ਦੇ ਪਿੰਡਾਂ ਨੂੰ ਨਸ਼ੇ ਨਾਲ ਜੋੜਿਆ ਜਾਂਦਾ ਰਿਹਾ। ਪਰ ਸੱਚਾਈ ਕੁੱਝ ਹੋਰ ਹੈ। ਹੁਣ ਉਨ੍ਹਾ ਪਿੰਡਾਂ ਤੋਂ ਨੈਸ਼ਨਲ ਪੱਧਰ ਦੇ ਖਿਡਾਰੀ ਨਿਕਲ ਰਹੇ ਹਨ। ਲੁਧਿਆਣਾ ਦੇ ਤਿੰਨ ਨੌਜਵਾਨ ਪਰਮਪ੍ਰੀਤ ਸਿੰਘ, ਏਕਮਜੋਤ ਸਿੰਘ ਅਤੇ ਜਸਕਰਨਦੀਪ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਜਿਨ੍ਹਾਂ ਨੇ ਲੁਧਿਆਣਾ ਦਾ ਨਾਂਅ ਕੌਮੀ ਪੱਧਰ ਉੱਤੇ ਚਮਕਇਆ ਹੈ।
ਇਹ ਖਿਡਾਰੀ ਇਲਾਕੇ ਦੀ ਸ਼ਾਨ :ਪਰਮਪ੍ਰੀਤ ਸਿੰਘ ਦੀ ਚੋਣ ਕੈਨੇਡਾ ਲਈ ਹੋਈ ਹੈ ਉਸਨੇ ਪਾਵਰ ਲਿਫਟਿੰਗ ਜੂਨੀਅਰ ਕੇਟਗਿਰੀ ਵਿੱਚ 157 ਕਿੱਲੋ ਦੀ ਪਾਵਰ ਲਿਫਟਿੰਗ ਕਰਕੇ ਨੈਸ਼ਨਲ ਦਾ ਰਿਕਾਰਡ ਤੋੜ ਦਿੱਤਾ, ਦੂਜਾ ਇਕਮਜੋਤ ਸਿੰਘ ਹੈ, ਜਿਸਨੇ ਪਾਵਰ ਲਿਫਟਿੰਗ ਵਿੱਚ ਜ਼ਿਲ੍ਹਾ ਪੱਧਰੀ ਮੈਡਲ ਹਾਸਿਲ ਕੀਤੇ ਹਨ। ਹਾਲ ਹੀ ਵਿੱਚ ਪੰਜਾਬ ਓਪਨ ਵਿੱਚ ਉਸਨੇ ਜੂਨੀਅਰ ਕੇਟਗੀਰੀ ਵਿੱਚ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ ਹੈ। ਇਸ ਤੋਂ ਇਲਾਵਾ ਜਸਕਰਨਦੀਪ ਡਬਲਿਊਪੀਸੀਏ ਵੱਲੋਂ ਸਨ ਜੂਨੀਅਰ ਪਾਵਰ ਲਿਫਟਿੰਗ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਆਇਆ ਹੈ। ਓਹ 9ਵੀਂ ਤੱਕ ਹੈਮਰ ਥਰੋ ਖੇਡਦਾ ਰਿਹਾ ਹੈ, ਨੈਸ਼ਨਲ ਤੱਕ ਜਾ ਚੁੱਕਾ ਅਤੇ ਕੁਝ ਸਮਾਂ ਪਹਿਲਾਂ ਉਸ ਨੇ ਪਾਵਰ ਲਿਫਟਿੰਗ ਚ ਹੱਥ ਅਜ਼ਮਾ ਕੇ ਗੋਲਡ ਮੈਡਲ ਜਿੱਤਿਆ, ਹਾਲ ਹੀ ਚ ਹਰਿਆਣਾ ਦੇ ਭਿਵਾਨੀਗੜ ਤੋਂ ਓਹ ਮੁਕਬਲਾ ਅੰਦਰ ਹਿੱਸਾ ਲੈਕੇ ਸੋਨੇ ਦਾ ਤਗਮਾ ਆਪਣੇ ਨਾਂਅ ਕਰਕੇ ਲੈਕੇ ਆਇਆ ਹੈ।