ਲੁਧਿਆਣਾ:ਖੰਨਾ ਦੇ ਲਾਇਨੋਪਾਰ ਇਲਾਕੇ ਦੀ ਜਨਤਾ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਨਰਕ ਜਿਹਾ ਜੀਵਨ ਗੁਜਾਰਨ ਲਈ ਮਜਬੂਰ ਹੈ।ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਅਜਿਹੇ ਹਾਲਾਤ ਕਾਰਨ ਇਸ ਪਾਸੇ ਕੋਈ ਰਿਸ਼ਤਾ ਕਰਨ ਨੂੰ ਵੀ ਤਿਆਰ ਨਹੀਂ ਅਤੇ ਸਾਡੇ ਕਾਂਗਰਸੀ ਵਿਧਾਇਕ ਸਿਰਫ਼ ਵੋਟਾਂ ਮੰਗਣ ਹੀ ਆਉਂਦੇ ਨੇ ਹਾਲਾਤ ਵੇਖਣ ਨਹੀਂ।
ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ 'ਤੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਨਾਂ ਨਾਲ ਜਾਣਿਆ ਜਾਂਦਾ ਖੰਨਾ ਸ਼ਹਿਰ ਜੋ ਕਿ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।ਸ਼ਹਿਰ ਦਾ ਸਭ ਤੋਂ ਵੱਧ ਚਰਚਾਂ ਵਿੱਚ ਰਹਿਣ ਵਾਲਾ ਇਲਾਕਾ ਹੈ ਲਾਇਨੋਪਾਰ ਦਾ ਇਲਾਕਾ ਜਿਸ ਵਿਚ ਸ਼ਹਿਰ ਦੀ ਇਕ ਤਿਹਾਈ ਆਬਾਦੀ ਹੈ ਅਤੇ ਇਸ ਇਲਾਕੇ ਵਿੱਚ ਸੁਵਿਧਾਵਾਂ ਦੀ ਘਾਟ ਹੈ।ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਸ਼ਹਿਰ ਨੂੰ ਅਮੁਰੂਤ ਸਕੀਮ ਤਹਿਤ 100 ਪ੍ਰਤੀਸ਼ਤ ਸੀਵਰੇਜ ਅਤੇ ਵਾਟਰ ਸਪਲਾਈ ਮੁਹਈਆ ਕਰਵਾਈ ਜਾਣੀ ਸੀ।ਇਸ ਦਾ ਸਭ ਤੋਂ ਵੱਧ ਫ਼ਾਇਦਾ ਲਾਇਨੋਪਾਰ ਇਲਾਕੇ ਦੀ ਜਨਤਾ ਨੂੰ ਹੀ ਮਿਲਣ ਜਾ ਰਿਹਾ ਸੀ, ਪਰ ਮੌਜੂਦਾ ਹਾਲਾਤ ਅਜਿਹੇ ਹਨ ਕਿ ਇਸ ਸਕੀਮ ਦੇ ਪਾਸ ਹੋਣ ਦੇ 5 ਸਾਲ ਬਾਅਦ ਵੀ ਇਲਾਕੇ ਦੀ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ।