ਲੁਧਿਆਣਾ: ਜ਼ਿਲ੍ਹੇ ਦੇ ਸ਼ਿਵਪੁਰੀ ਇਲਾਕੇ ਵਿੱਚ ਹਾਈਟੈਂਸ਼ਨ ਤਾਰਾਂ ਦੇ ਸੰਪਰਕ 'ਚ ਆਉਣ ਕਾਰਨ ਇਕ ਛੋਟੇ ਬੱਚੇ ਦੀ ਮੌਤ ਹੋ ਗਈ, ਬੱਚੇ ਦੀ ਉਮਰ ਕਰੀਬ 8 ਸਾਲ ਦੱਸੀ ਜਾ ਰਹੀ ਹੈ। ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਬੱਚਾ ਆਪਣੇ ਪਿਤਾ ਨਾਲ ਛੱਤ ਉੱਤੇ ਸੀ। ਉਸ ਸਮੇਂ ਉਸ ਨੇ ਇੱਕ ਡੋਰ ਦੀ ਗੱਟੀ ਤਿਆਰ ਕਰ ਕੇ ਹਾਈਟੈਂਸ਼ਨ ਤਾਰਾਂ 'ਤੇ ਸੁੱਟ ਦਿੱਤੀ, ਜਿਸ ਕਾਰਨ ਉਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਹਾਈਟੈਂਸ਼ਨ ਤਾਰਾਂ ਕਾਰਨ ਸਪਾਰਕ ਹੋ ਗਿਆ ਅਤੇ ਘਰ ਦੀ ਛੱਤ ਨੂੰ ਅੱਗ ਲੱਗ ਗਈ। ਇਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।
ਕਰੰਟ ਲੱਗਣ ਕਾਰਣ ਸੜੇ ਬਿਜਲਈ ਉਪਕਰਣ: ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ ਹੈ। ਉਸ ਦਾ ਪੋਸਟਮਾਰਟਮ ਭਲਕੇ ਕੀਤਾ ਜਾਵੇਗਾ। ਇਸ ਹਾਦਸੇ ਤੋਂ ਬਾਅਦ ਕਈ ਘਰਾਂ ਵਿੱਚ ਬਿਜਲੀ ਗੁੱਲ ਹੋਣ ਅਤੇ ਇਲੈਕਟ੍ਰਾਨਿਕ ਉਪਕਰਨ ਸੜਨ ਕਾਰਨ ਇਲਾਕੇ ਵਿੱਚ ਹੰਗਾਮਾ ਹੋ ਗਿਆ ਅਤੇ ਇਲਾਕਾ ਵਿਧਾਇਕ ਮਦਨ ਲਾਲ ਬੱਗਾ ਵੀ ਮੌਕੇ ਉੱਤੇ ਪੁੱਜੇ। ਇੰਸਪੈਕਟਰ ਨੇ ਦੱਸਿਆ ਕਿ ਬੱਚੇ ਦੀ ਉਮਰ 8 ਸਾਲ ਦੇ ਕਰੀਬ ਸੀ, ਉਹ ਆਪਣੇ ਪਿਤਾ ਦੇ ਨਾਲ ਸੀ, ਉਸ ਦੇ ਪਿਤਾ ਘਰ ਦੀ ਛੱਤ ਉੱਤੇ ਅਗਰਬੱਤੀ ਅਤੇ ਧੂਫ ਆਦਿ ਬਣਾਉਣ ਦਾ ਕੰਮ ਕਰਦੇ ਨੇ। ਦੱਸ ਦਈਏ ਬੱਚਾ ਪ੍ਰਵਾਸੀ ਪਰਿਵਾਰ ਦੇ ਨਾਲ ਸਬੰਧਤ ਸੀ। ਬੱਚਾ 60 ਫ਼ੀਸਦੀ ਤੋਂ ਵਧੇਰੇ ਝੁਲਸ ਚੁੱਕਾ ਸੀ। ਬੱਚਾ ਤਿੰਨ ਭੇਣਾ ਦਾ ਇਕਲੌਤਾ ਭਰਾ ਸੀ ਅਤੇ ਉਸ ਦਾ ਨਾਮ ਕ੍ਰਿਸ਼ਨ ਸੀ।
- ਲਾਪਤਾ ਹੋਏ ਮਾਸੂਮ ਦੀ ਲਾਸ਼ ਪਾਣੀ ਦੇ ਸੂਏ 'ਚੋਂ ਹੋਈ ਬਰਾਮਦ, ਪਿਤਾ ਨੇ ਹੀ ਕਤਲ ਦੀ ਰਚੀ ਸੀ ਸਾਜ਼ਿਸ਼
- Independence Day 2023: ਬੀਐਸਐਫ ਦੇ ਜਵਾਨਾਂ ਨੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਉੱਤੇ ਮਨਾਇਆ ਆਜ਼ਾਦੀ ਦਿਹਾੜਾ
- ਖੰਨਾ 'ਚ CM ਮਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ, ਕਿਹਾ- ਪਹਿਲੇ CM ਦਿੰਦੇ ਰਹੇ ਲੋਕਾਂ ਦੇ ਵਿਰੋਧੀਆਂ ਦਾ ਸਾਥ, ਅਸੀਂ ਸ਼ਹੀਦਾਂ ਦੀ ਸੋਚ 'ਤੇ ਦੇ ਰਹੇ ਹਾਂ ਪਹਿਰਾ