ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਰੀਅਲ ਇਸਟੇਟ ਕਾਰੋਬਾਰੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੇ ਨੁਮਾਇੰਦਿਆਂ ਉੱਤੇ ਧੱਕੇਸ਼ਾਹੀ ਦਾ ਇਲਜ਼ਾਮ ਲਗਾਏ। ਐੱਪਲ ਵਿਲਾ ਵਿੱਚ ਲੁਧਿਆਣਾ ਦੇ ਸਾਰੇ ਹੀ ਰੀਅਲ ਇਸਟੇਟ ਨਾਲ ਜੁੜੇ ਕਾਰੋਬਾਰੀ ਇਕੱਠੇ ਹੋਏ। ਇਸ ਦੌਰਾਨ ਕਲੋਨੀ ਉੱਤੇ ਪੀਲਾ ਪੰਜ ਚਲਾਉਣ ਆਏ ਸਰਕਾਰੀ ਅਧਿਕਾਰੀਆਂ ਨੂੰ ਖ਼ਾਲੀ ਹੱਥ ਮੁੜਨਾ ਪਿਆ। ਸਰਕਾਰੀ ਅਧਿਕਾਰੀਆਂ ਨੇ ਇਸ ਮੌਕੇ ਕਿਹਾ ਕਿ ਹਾਈਕੋਰਟ ਤੋਂ ਸਟੇਅ ਮਿਲਣ ਕਰਕੇ ਕਲੌਨੀ ਦੇ ਖ਼ਿਲਾਫ਼ ਕਾਰਵਾਈ ਰੋਕ ਦਿੱਤੀ ਗਈ ਹੈ। ਇਸ ਦੌਰਾਨ ਅਕਾਲੀ ਦਲ ਦੇ ਆਗੂ ਕਮਲ ਚੇਟਲੀ ਵੀ ਮੌਕੇ ਉੱਤੇ ਪਹੁੰਚੇ। ਜਿਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਵਿਧਾਇਕਾਂ ਦੇ ਖ਼ਿਲਾਫ਼ ਵੀ ਇੱਕ ਵੱਖਰੀ ਵਿਜੀਲੈਂਸ ਦਾ ਗਠਨ ਕਰਨਾ ਚਾਹੀਦਾ ਹੈ।
'ਆਪ' ਵਰਕਰ ਕਰ ਰਹੇ ਧੱਕੇਸ਼ਾਹੀ: ਇਸ ਸਬੰਧੀ ਗੱਲਬਾਤ ਕਰਦਿਆਂ ਕਲੋਨੀ ਦੇ ਮੁੱਖ ਪ੍ਰਬੰਧਕ ਨੇ ਕਿਹਾ ਕਿ ਹੈ ਇਹ ਮਾਮਲਾ ਅੱਜ ਦਾ ਨਹੀਂ ਹੈ ਸਗੋਂ ਸਾਲ 2013 ਦਾ ਹੈ। ਪਿੰਡ ਦੀ ਪੰਚਾਇਤ ਵੱਲੋਂ ਉਹਨਾਂ ਦੀ ਕਲੋਨੀ ਵਿੱਚ ਕੁੱਝ ਪੰਚਾਇਤੀ ਜ਼ਮੀਨ ਹੋਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਸਬੰਧੀ ਕੋਰਟ ਵਿੱਚ ਕੇਸ ਚੱਲਣ ਤੋਂ ਬਾਅਦ ਉਨ੍ਹਾਂ ਨੇ ਲਿਖਤੀ ਰੂਪ ਦੇ ਵਿੱਚ ਸਮਝੌਤਾ ਕੀਤਾ ਅਤੇ ਪੰਚਾਇਤ ਨੂੰ ਉਹਨਾਂ ਦੀ ਜ਼ਮੀਨ ਵਾਪਸ ਕਰ ਦਿੱਤੀ ਗਈ, ਪਰ ਇਸ ਦੇ ਬਾਵਜੂਦ ਕੁੱਝ ਆਮ ਆਦਮੀ ਪਾਰਟੀ ਨਾਲ ਸਬੰਧਤ ਆਗੂਆਂ ਵੱਲੋਂ ਹੁਣ ਮੁੜ ਤੋਂ ਇਸ ਮੁੱਦੇ ਨੂੰ ਚੁੱਕਿਆ ਗਿਆ।
ਕਲੋਨੀ ਤੋੜਨ ਆਏ ਸਰਕਾਰੀ ਅਧਿਕਾਰੀਆਂ ਨੂੰ ਮੁੜਨਾ ਪਿਆ ਖਾਲੀ, ਹਾਈਕੋਰਟ ਦੀ ਸਟੇਅ ਕਾਰਣ ਨਹੀਂ ਚੱਲਿਆ ਪੀਲ਼ਾ ਪੰਜਾ - ਲੁਧਿਆਣਾ ਦੀ ਖ਼ਬਰ ਪੰਜਾਬੀ ਵਿੱਚ
ਲੁਧਿਆਣਾ ਵਿੱਚ ਰੀਅਲ ਇਸਟੇਟ ਦੇ ਧੰਦੇ ਨਾਲ ਜੁੜੇ ਕਾਰੋਬਾਰੀਆਂ ਦੀਆਂ ਇਮਾਰਤਾਂ ਉੱਤੇ ਪੀਲਾ ਪੰਜਾ ਚਲਾਉਣ ਆਏ ਸਰਕਾਰੀ ਅਧਿਕਾਰੀਆਂ ਨੂੰ ਰੋਕ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਮਾਰਤਾਂ ਨਾਲ ਸਬੰਧਿਤ ਲੋਕਾਂ ਨੇ ਹਾਈਕੋਰਟ ਤੋਂ ਸਟੇਅ ਲਿਆਂਦੀ ਹੈ ਇਸ ਲਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਰੀਅਲ ਸਟੇਟ ਨਾਲ ਜੁੜੇ ਕਲੋਨਾਈਜ਼ਰ ਨੇ ਕਿਹਾ ਕਿ ਸਰਕਾਰ ਮਾਮਲੇ ਵਿੱਚ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਹਾਈਕੋਰਟ ਦਾ ਸਟੇਅ ਆਰਡਰ: ਮੁੱਖ ਪ੍ਰਬੰਧਕ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਉਨ੍ਹਾਂ ਉੱਤੇ ਦਬਾਅ ਬਣਾ ਕੇ ਪ੍ਰਸ਼ਾਸਨਿਕ ਕਾਰਵਾਈ ਕਰਵਾ ਰਹੇ ਨੇ। ਜਦੋਂ ਕਿ ਉਨ੍ਹਾਂ ਨੇ ਹਾਈਕੋਰਟ ਤੋਂ ਇਸ ਸਬੰਧੀ ਪਹਿਲਾਂ ਹੀ ਸਟੇਅ ਆਰਡਰ ਲੈ ਲਿਆ ਹੈ। ਇਸ ਦੌਰਾਨ ਅਕਾਲੀ ਦਲ ਦੇ ਆਗੂ ਨੇ ਵੀ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਮੌਕੇ ਉੱਤੇ ਪਹੁੰਚੇ ਦੀ ਬੀਡੀਪੀਓ ਨੂੰ ਖ਼ਾਲੀ ਹੱਥ ਮੁੜਨਾ ਪਿਆ। ਉਨ੍ਹਾਂ ਕਿਹਾ ਕਿ ਉਹ ਕਿਸੇ ਦੇ ਖਿਲਾਫ ਨਹੀਂ ਹੈ ਅਤੇ ਇਹ ਕੋਈ ਨਿੱਜੀ ਕਾਰਵਾਈ ਨਹੀਂ ਹੈ, ਉਨ੍ਹਾਂ ਕਿਹਾ ਸਾਡੇ ਕੋਲ ਵਿਭਾਗ ਵੱਲੋਂ ਹੁਕਮ ਆਏ ਸਨ ਜਿਸ ਤੋਂ ਬਾਅਦ ਅੱਜ 2 ਵਜੇ ਕਾਰਵਾਈ ਦਾ ਸਮਾਂ ਸੀ ਪਰ ਕੋਲੋਨਾਈਜ਼ਰ ਵੱਲੋਂ ਪਹਿਲਾਂ ਹੀ ਹਾਈ ਕੋਰਟ ਤੋਂ ਰਾਹਤ ਲੈ ਲਈ ਗਈ ਜਿਸ ਕਰਕੇ ਅਸੀ ਇੱਥੋਂ ਬਿਨਾਂ ਕਾਰਵਾਈ ਕੀਤੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਾਂ ਅਤੇ ਇਲਜ਼ਾਮ ਲਗਾਉਣ ਵਾਲਿਆਂ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ।