ਲੁਧਿਆਣਾ: ਸ਼ਹਿਰ ਦੇ ਚੈਂਬਰ ਆਫ਼ ਇੰਡਸਟਰੀਅਲ ਅਤੇ ਕਮਰਸ਼ੀਅਲ ਅੰਡਰਟੇਕਿੰਗ ਸੰਸਥਾ ਦੇ ਮੈਂਬਰਾਂ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦਾ ਵਿਸ਼ਲੇਸ਼ਣ ਕੀਤਾ। ਪ੍ਰੈਸ ਕਾਨਫ਼ਰੰਸ ਦੌਰਾਨ ਸਨਅਤਕਾਰਾਂ ਨੇ ਕਿਹਾ ਕਿ ਕੁਝ ਸੈਕਟਰਾਂ ਵਿੱਚ ਸਰਕਾਰ ਵੱਲੋਂ ਕਾਫੀ ਰਿਆਇਤਾਂ ਦਿੱਤੀਆਂ ਗਈਆਂ ਨੇ ਪਰ ਕੁਝ ਸੈਕਟਰਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ।
ਸਟੀਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਦਾ ਵਧੀਆ ਉਪਰਾਲਾ
ਕੇਂਦਰੀ ਬਜਟ ’ਤੇ ਲੁਧਿਆਣਾ ਦੇ ਕਾਰੋਬਾਰੀਆਂ ਦਾ ਰਲਵਾਂ-ਮਿਲਵਾਂ ਪ੍ਰਤੀਕਰਮ ਲੁਧਿਆਣਾ ਦੇ ਮਸ਼ਹੂਰ ਇੰਪੋਰਟਰ ਜਸਪਾਲ ਸਿੰਘ ਨੇ ਕਿਹਾ ਕਿ ਸਰਕਾਰ ਦੇ ਬਜਟ ਨੂੰ ਉਹ 10 ਵਿੱਚੋਂ 5 ਨੰਬਰ ਦੇਣਗੇ, ਉਨ੍ਹਾਂ ਕਿਹਾ ਕਿ ਸਰਕਾਰ ਨੇ ਇੰਪੋਰਟ ਦੇ ਖੇਤਰ ’ਚ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕੰਟੇਨਰਾਂ ਦੀ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਪਰ ਸਟੀਲ ਦੀ ਕੀਮਤ 'ਤੇ ਠੱਲ੍ਹ ਪਾਉਣ ਦ ਜ਼ਰੂਰ ਫ਼ੈਸਲਾ ਲਿਆ ਗਿਆ ਹੈ।
ਦੇਸ਼ ਨੂੰ ਮਿਲੇ 11 ਪਾਰਕ, ਪਰ ਪੰਜਾਬ ਦੇ ਪੱਲੇ ਕੋਈ ਨਹੀਂ ਆਇਆ
ਇਸ ਮੌਕੇ ਸੀਆਈਸੀਯੂ ਦੇ ਜਨਰਲ ਸੈਕਟਰੀ ਪੰਕਜ ਸ਼ਰਮਾ ਨੇ ਕਿਹਾ ਕਿ ਕੁੱਝ ਸੈਕਟਰਾਂ ਵਿੱਚ ਸਰਕਾਰ ਵੱਲੋਂ ਰਿਆਇਤਾਂ ਦਿੱਤੀ ਗਈਆਂ ਨੇ ਜਿਵੇਂ ਕਿ ਇੰਸ਼ੋਰੈਂਸ ਸੈਕਟਰ ਦੇ ਵਿੱਚ ਐਫਡੀਆਈ ਦਾ ਨਿਵੇਸ਼ ਵਧਾਇਆ ਗਿਆ ਹੈ ਇਸਤੋਂ ਇਲਾਵਾ ਬੈਂਕਿੰਗ ਖੇਤਰ ਵਿੱਚ ਕਾਫ਼ੀ ਰਿਆਇਤਾਂ ਦੇਣ ਦਾ ਫ਼ੈਸਲਾ ਦਿੱਤਾ ਗਿਆ ਹੈ ਪਰ ਕੁਝ ਖੇਤਰਾਂ ਵਿੱਚ ਇੰਡਸਟਰੀ ਨੂੰ ਨਿਰਾਸ਼ਾ ਹੱਥ ਲੱਗੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਕੀਮਾਂ ਵਿੱਚ ਨਵੀਂਆਂ ਤਜਵੀਜ਼ਾਂ ਨਾ ਰੱਖਣ ਕਰਕੇ ਐਮਐਸਐਮਈ ਨੂੰ ਬੂਸਟ ਨਹੀਂ ਮਿਲੇਗਾ। ਉਨ੍ਹਾਂ ਕਿਹਾ ਇਸਤੋਂ ਇਲਾਵਾ ਜੋ 11 ਪਾਰਕ ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ਲਈ ਐਲਾਨੇ ਗਏ ਹਨ, ਉਨ੍ਹਾਂ ਵਿੱਚ ਪੰਜਾਬ ਦਾ ਨਾਂ ਨਹੀਂ ਹੈ ਜੋ ਕਿ ਨਿਰਾਸ਼ਾਯੋਗ ਹੈ।