ਪੰਜਾਬ

punjab

ETV Bharat / state

ਹੁਣ ਇਸ ਬੱਚੇ ਦੇ ਪਰਿਵਾਰ ਲਈ ਸੋਨੂੰ ਸੂਦ ਬਣੇ ਮਸੀਹਾ - ਸੀ.ਈ.ਓ ਅਨਿਰੁੱਧ ਗੁਪਤਾ

ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਬੱਚੇ ਦੇ ਪਰਿਵਾਰ ਦੀ ਕੀਤੀ ਬੌਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਮੱਦਦ ਕੀਤੀ। ਬੱਚੇੇ ਤੇ ਭੈਣਾਂ ਸਣੇ ਸਕੂਲ 'ਚ ਦਾਖਲਾ ਕਰਵਾਇਆ ਤੇ ਮਾਂ ਦੀ ਵੀ ਨੌਕਰੀ ਲਗਵਾਈ।

ਹੁਣ ਇਸ ਬੱਚੇ ਦੇ ਪਰਿਵਾਰ ਲਈ ਸੋਨੂੰ ਸੂਦ ਬਣੇ ਮਸੀਹਾ
ਹੁਣ ਇਸ ਬੱਚੇ ਦੇ ਪਰਿਵਾਰ ਲਈ ਸੋਨੂੰ ਸੂਦ ਬਣੇ ਮਸੀਹਾ

By

Published : Jul 30, 2021, 8:46 PM IST

ਲੁਧਿਆਣਾ :ਬੀਤੇ ਦਿਨ ਸਾਡੀ ਟੀਮ ਵੱਲੋਂ ਖ਼ਬਰ ਨਸ਼ਰ ਕੀਤੀ ਗਈ ਸੀ ਕੀ ਇੱਕ 9 ਸਾਲ ਦਾ ਬੱਚਾ ਰੇਹੜੀ ਲਗਾ ਕੇ ਭੇਲਪੂਰੀ ਵੇਚ ਰਿਹਾ ਹੈ। ਸੋਸ਼ਲ ਮੀਡੀਆ ਤੇ ਇਹ ਖ਼ਬਰ ਕਾਫੀ ਤੇਜ਼ੀ ਨਾਲ ਫੈਲੀ ਜਿਸ ਤੋਂ ਬਾਅਦ ਬੌਲੀਵੁੱਡ ਅਦਾਕਾਰ ਸੋਨੂੰ ਸੂਦ ਵੱਲੋਂ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ ਅਤੇ ਉਨ੍ਹਾਂ ਨੇ ਰਣਜੋਧ ਦੇ ਪਰਿਵਾਰ ਦੀ ਬਾਂਹ ਫੜੀ ਹੈ।

ਹੁਣ ਇਸ ਬੱਚੇ ਦੇ ਪਰਿਵਾਰ ਲਈ ਸੋਨੂੰ ਸੂਦ ਬਣੇ ਮਸੀਹਾ

ਆਪਣੇ ਜਨਮਦਿਨ ਮੌਕੇ ਉਨ੍ਹਾਂ ਨੇ ਰਣਜੋਧ ਅਤੇ ਉਸਦੀ ਦੋਵੇਂ ਭੈਣਾਂ ਦਾ ਮੁੜ ਤੋਂ ਡੀ.ਸੀ.ਐਮ ਸਕੂਲ 'ਚ ਦਾਖਲਾ ਕਰਵਾਇਆ ਤੇ ਉਸ ਦੀ ਮਾਂ ਦੀ ਨੌਕਰੀ ਵੀ ਲਵਾਈ ਹੈ ਅਤੇ ਨਾਲ ਹੀ ਬੱਚਿਆਂ ਦਾ ਪੜ੍ਹਾਈ ਦਾ ਖਰਚਾ ਚੁੱਕਣ ਦੀ ਵੀ ਗੱਲ ਆਖੀ ਹੈ

ਇਹ ਵੀ ਪੜ੍ਹੋ:C.B.S.E 12th results : ਪੰਜਾਬ ਦੀ ਇਸ ਧੀ ਨੇ ਦੇਸ਼ 'ਚ ਕੀਤਾ ਟੌਪ

ਪੀੜਤ ਪਰਿਵਾਰ ਦੀ ਸੋਨੂੰ ਸੂਦ ਨੇ ਬਾਂਹ ਫੜੀ ਅਤੇ ਵੀਡਿਓ ਕਾਨਫਰੰਸ ਰਾਹੀਂ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਇਸ ਦੌਰਾਨ ਡੀ.ਸੀ.ਐਮ ਸਕੂਲ ਜਿਸ ਵਿਚ ਬੱਚਿਆਂ ਦਾ ਦਾਖਲਾ ਕਰਵਾਇਆ ਗਿਆ ਹੈ ਉਸ ਦੇ ਸੀ.ਈ.ਓ ਅਨਿਰੁੱਧ ਗੁਪਤਾ ਵੀ ਮੌਜੂਦ ਰਹੇ। ਜਿਨ੍ਹਾਂ ਨੇ ਉਨ੍ਹਾਂ ਦੱਸਿਆ ਕਿ ਸਾਰੇ ਬੱਚਿਆਂ ਦਾ ਦਾਖ਼ਲਾ ਉਨ੍ਹਾਂ ਦੇ ਸਕੂਲ 'ਚ ਕਰਵਾ ਦਿੱਤਾ ਗਿਆ ਹੈ।

ABOUT THE AUTHOR

...view details