ਖੰਨਾ: ਦਿੱਲੀ ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ 'ਤੇ ਡਿਵਾਈਡਰ ਦੇ ਵਿਚਕਾਰ ਖੰਨਾ ਨੇੜੇ ਐਲ.ਈ.ਡੀ ਬੋਰਡ 'ਤੇ 'ਆਪ' ਸੁਪਰੀਮੋ ਦੇ ਹੱਕ 'ਚ ਨਾਅਰੇ ਚੱਲ ਰਹੇ ਹਨ, ਦੂਜਾ ਪੰਜਾਬ ਦੇ ਮੁੱਖ ਮੰਤਰੀ ਲਈ ਅਪਮਾਨਜਨਕ ਲਿਖੇ ਸ਼ਬਦ ਦਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਉਦੇ ਹੀ ਪੁਲਿਸ ਨੇ ਬੋਰਡ ਦੀਆਂ ਤਾਰਾਂ ਖਿੱਚ ਕੇ ਬੰਦ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।
ਕੈਪਟਨ ਨੂੰ ਸ਼ਰੇਆਮ ਕੌਣ ਕੱਢ ਗਿਆ ਗਾਲਾਂ ! ਦੇਖੋ ਇਹ ਵੀਡੀਓ - ਗੁਰਕੀਰਤ ਸਿੰਘ ਕੋਟਲੀ
ਦਿੱਲੀ ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ 'ਤੇ ਡਿਵਾਈਡਰ ਦੇ ਵਿਚਕਾਰ ਖੰਨਾ ਨੇੜੇ ਐਲ.ਈ.ਡੀ ਬੋਰਡ ਤੇ ਮੁੱਖ ਮੰਤਰੀ ਲਈ ਅਪਮਾਨਜਨਕ ਲਿਖੇ ਸ਼ਬਦ ਬਾਰੇ ਪਤਾ ਚੱਲਣ 'ਤੇ ਪੁਲਿਸ ਨੇ ਬੋਰਡ ਦੀਆਂ ਤਾਰਾਂ ਖਿੱਚ ਕੇ ਬੰਦ ਕਰਕੇ ਜਾਂਚ ਸੁਰੂ ਕਰ ਦਿੱਤੀ
ਮੁੱਖ ਮੰਤਰੀ ਦੇ LED ਬੋਰਡ ਵਾਲਾ ਮਾਮਲਾ ਗਰਮਾਇਆ
ਉੱਥੇ ਹੀ ਜਾਂਚ ਲਈ ਪਹੁੰਚੇ ਪੁਲਿਸ ਅਧਿਕਾਰੀ ਨੇ ਇਸ ਸਬੰਧ ਵਿੱਚ ਐਸ.ਆਈ ਸੁਖਵਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ, ਤਾਂ ਉਹ ਕੈਮਰੇ ਦੇ ਸਾਹਮਣੇ ਕੁੱਝ ਵੀ ਕਹਿਣ ਤੋਂ ਭੱਜਦੇ ਰਹੇ, ਜਦੋਂ ਕਿ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਇਸਨੂੰ ਆਮ ਆਦਮੀ ਪਾਰਟੀ ਅਤੇ ਚੀਫ਼ ਦੀ ਸਾਜ਼ਿਸ਼ ਕਰਾਰ ਦਿੱਤਾ। ਮੁੱਖ ਮੰਤਰੀ ਖ਼ਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ:- ਦਰਿੰਦਗੀ ਦੀਆਂ ਹੱਦਾਂ ਪਾਰ, ਦਿਲ ਦੇ ਕਮਜ਼ੋਰ ਨਾ ਦੇਖਣ ਇਹ ਵੀਡੀਓ !