ਪੰਜਾਬ

punjab

ETV Bharat / state

ਸ਼ਖ਼ਸ ਨੇ ਘਰ ‘ਚ ਹੀ ਚੁੱਕਿਆ ਦਿਲ ਦਹਿਲਾ ਦੇਣ ਵਾਲਾ ਕਦਮ ! - ਬਣਦੀ ਕਾਰਵਾਈ ਕੀਤੀ

ਲੁਧਿਆਣਾ ‘ਚ ਇੱਕ ਕਾਰੋਬਾਰੀ ਦੇ ਵੱਲੋਂ ਘਰ ਵਿੱਚ ਇਕੱਲੇ ਹੋਣ ਦੇ ਚੱਲਦੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ (Suicide) ਕਰ ਲਈ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ (Police) ਵੱਲੋਂ ਮਾਮਲੇ ਜਾਂਚ ਕੀਤੀ ਜਾ ਰਹੀ ਹੈ।

ਸ਼ਖ਼ਸ ਨੇ ਘਰ ‘ਚ ਚੁੱਕਿਆ ਇਹ ਦਿਲ ਦਹਿਲਾ ਦੇਣ ਵਾਲਾ ਕਦਮ !
ਸ਼ਖ਼ਸ ਨੇ ਘਰ ‘ਚ ਚੁੱਕਿਆ ਇਹ ਦਿਲ ਦਹਿਲਾ ਦੇਣ ਵਾਲਾ ਕਦਮ !

By

Published : Aug 16, 2021, 3:16 PM IST

ਲੁਧਿਆਣਾ: ਸ਼ਹਿਰ ਵਿਚ ਹੈਬੋਵਾਲ ਇਲਾਕੇ ਦੇ ਇੱਕ ਆਟੋ ਪਾਰਟ ਕਾਰੋਬਾਰੀ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ (Suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਤਕਰੀਬਨ ਸਵੇਰੇ 9.30 ਵਜੇ ਦੀ ਹੈ।

ਜਾਣਕਾਰੀ ਅਨੁਸਾਰ ਕਾਰੋਬਾਰੀ ਵੱਲੋਂ ਖੁਦ ਨੂੰ ਦੋ ਗੋਲੀਆਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸ਼ਖ਼ਸ ਵੱਲੋਂ ਜਿਸ ਸਮੇਂ ਖੁਦਕੁਸ਼ੀ ਕੀਤੀ ਗਈ ਹੈ ਉਸ ਸਮੇਂ ਮ੍ਰਿਤਕ ਦੀ ਪਤਨੀ ਅਤੇ ਪੁੱਤ ਕਿਸੇ ਧਾਰਮਿਕ ਸਥਾਨ ਦੀ ਯਾਤਰਾ ‘ਤੇ ਗਏ ਹੋਏ ਸਨ ਅਤੇ ਮ੍ਰਿਤਕ ਘਰ ਇਕੱਲਾ ਸੀ। ਸ਼ਖ਼ਸ ਵੱਲੋਂ ਖੁਦਕੁਸ਼ੀ ਕਿਉਂ ਕੀਤੀ ਗਈ ਹੈ ਕਿ ਇਸ ਬਾਰੇ ਅਜੇ ਤੱਕ ਕੁਝ ਵੀ ਸਾਹਮਣੇ ਨਿੱਕਲਕੇ ਨਹੀਂ ਆਇਆ ਪਰ ਪੁਲਿਸ (Police) ਮਾਮਲੇ ਦੀ ਜਾਂਚ ਕਰ ਰਹੀ ਹੈ।

ਸ਼ਖ਼ਸ ਨੇ ਘਰ ‘ਚ ਚੁੱਕਿਆ ਇਹ ਦਿਲ ਦਹਿਲਾ ਦੇਣ ਵਾਲਾ ਕਦਮ !

ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸ਼ਖ਼ਸ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਦੇ ਦੇ ਪਰਿਵਾਰਕ ਮੈਂਬਰ ਬਾਲਾਜੀ ਗਏ ਹਨ ਉਨ੍ਹਾਂ ਦੇ ਵਾਰਸਾਂ ਦੇ ਬਿਆਨਾਂ ਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਹੈਲੀਕਾਪਟਰ ਕ੍ਰੈਸ਼ ਮਾਮਲਾ: ਲੈਫਟੀਨੈਂਟ ਕਰਨਲ ਬਾਠ ਦੀ ਮਿਲੀ ਲਾਸ਼

ABOUT THE AUTHOR

...view details