ਪੰਜਾਬ

punjab

ETV Bharat / state

ਸਕੂਲਾਂ 'ਚ ਮੁੜ ਲੱਗੀਆਂ ਰੌਣਕਾਂ - ਪ੍ਰਿੰਸੀਪਲ

ਲੁਧਿਆਣਾ ਦੇ ਸਮਿੱਟਰੀ ਰੋਡ 'ਤੇ ਮਾਡਲ ਸੀਨੀਅਰ ਸੈਕੰਡਰੀ ਸਕੂਲ (School) ਵਿੱਚ ਵਿਦਿਆਰਥੀ ਵੱਡੀ ਤਾਦਾਦ ਵਿੱਚ ਪਹੁੰਚੇ ਅਤੇ ਇਸ ਦੌਰਾਨ ਕਈ ਮਹੀਨਿਆਂ ਬਾਅਦ ਪਹਿਲੀ ਵਾਰ ਸਕੂਲ ਵਿੱਚ ਅਸੈਂਬਲੀ ਵੀ ਹੋਈ ਅਤੇ ਵਿਦਿਆਰਥੀਆਂ (Students) ਦੇ ਮਾਪੇ ਖੁਦ ਬੱਚਿਆਂ ਨੂੰ ਸਕੂਲ ਛੱਡਣ ਲਈ ਪਹੁੰਚੇ।

ਸਕੂਲਾਂ 'ਚ ਮੁੜ ਲੱਗੀਆ ਰੌਣਕਾਂ
ਸਕੂਲਾਂ 'ਚ ਮੁੜ ਲੱਗੀਆ ਰੌਣਕਾਂ

By

Published : Aug 2, 2021, 12:04 PM IST

ਲੁਧਿਆਣਾ:ਪੰਜਾਬ ਭਰ ਦੇ ਵਿੱਚ ਸਿੱਖਿਆ ਵਿਭਾਗ ਵੱਲੋਂ ਨਿੱਜੀ ਅਤੇ ਸਰਕਾਰੀ ਸਕੂਲ (School) ਖੋਲ੍ਹਣ ਦੀਆਂ ਹਦਾਇਤਾਂ ਦਿੱਤੀਆਂ ਸਨ।ਜਿਸ ਦੇ ਚੱਲਦਿਆਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਆਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ ਅਤੇ ਇਸ ਦੇ ਤਹਿਤ ਲੁਧਿਆਣਾ ਦੇ ਸਮਿੱਟਰੀ ਰੋਡ ਤੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀ (Students) ਵੱਡੀ ਤਾਦਾਦ ਵਿੱਚ ਪਹੁੰਚੇ ਅਤੇ ਇਸ ਦੌਰਾਨ ਕਈ ਮਹੀਨਿਆਂ ਬਾਅਦ ਪਹਿਲੀ ਵਾਰ ਸਕੂਲ ਵਿੱਚ ਅਸੈਂਬਲੀ ਵੀ ਹੋਈ ਅਤੇ ਵਿਦਿਆਰਥੀਆਂ ਦੇ ਮਾਪੇ ਖੁਦ ਬੱਚਿਆਂ ਨੂੰ ਸਕੂਲ ਛੱਡਣ ਲਈ ਪਹੁੰਚੇ।

ਸਕੂਲਾਂ 'ਚ ਮੁੜ ਲੱਗੀਆ ਰੌਣਕਾਂ

ਇਸ ਮੌਕੇ ਵਿਦਿਆਰਥਣਾਂ ਨੇ ਕਿਹਾ ਕਿ ਉਹ ਸਕੂਲ ਪਹੁੰਚ ਕੇ ਕਾਫੀ ਖੁਸ਼ ਹਨ ਅਤੇ ਸਕੂਲ ਵਿਚ ਆ ਕੇ ਚੰਗੀ ਪੜ੍ਹਾਈ ਹੁੰਦੀ ਹੈ ਅਤੇ ਅਧਿਆਪਕਾਂ ਦੇ ਨਾਲ ਫੇਸ ਟੂ ਫੇਸ ਇੰਟਰੈਕਸ਼ਨ ਹੁੰਦੀ ਹੈ।ਉੱਥੇ ਹੀ ਉਨ੍ਹਾਂ ਨੇ ਵੀ ਕਿਹਾ ਕਿ ਸਕੂਲ ਵਿਚ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਦੀ ਇਮਾਰਤਾਂ ਨੂੰ ਉਹ ਪਹਿਲਾਂ ਹੀ ਸੈਨੀਟਾਈਜ਼ਰ ਕਰ ਚੁੱਕੇ ਹਨ ਕਿਉਂਕਿ ਦਸਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਖੁੱਲ੍ਹਣ ਸਮੇਂ ਉਹਨਾਂ ਨੇ ਤਿਆਰੀਆਂ ਕਰ ਲਈਆਂ ਸਨ।

ਇਹ ਵੀ ਪੜੋ:ਪ੍ਰਕਾਸ਼ ਦਿਹਾੜੇ ਮੌਕੇ ਸੰਗਤ ਸ੍ਰੀ ਦਰਬਾਰ ਸਾਹਿਬ ’ਚ ਹੋ ਰਹੀ ਹੈ ਨਤਮਸਤਕ

ABOUT THE AUTHOR

...view details