ਲੁਧਿਆਣਾ:ਨੌਜਵਾਨ ਅਨੁਜ ਸੈਣੀ ਇਨ੍ਹੀਂ ਦਿਨੀਂ ਆਪਣੀ ਮੋਡੀਫਾਈ ਬਾਈਕਸ ਨੂੰ ਲੈ ਕੇ ਵਿਦੇਸ਼ਾਂ ਤੱਕ ਧੂਮਾ ਪਾ ਰਿਹਾ ਹੈ। ਅਨੁਜ ਵੱਲੋਂ ਮੋਡੀਫਾਈ ਕੀਤੀਆਂ ਗਈਆਂ ਬਾਈਕਸ ਦੀ ਬੌਲੀਵੁੱਡ ਅਦਾਕਾਰ, ਕ੍ਰਿਕਟਰ ਅਤੇ ਸਾਊਥ ਇੰਡੀਅਨ ਫਿਲਮ ਇੰਡਸਟਰੀ ਵੀ ਦੀਵਾਨੀ ਹੈ।
ਸਿਰਫ਼ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਅਨੁਜ ਵੱਲੋਂ ਮੋਡੀਫਾਈ ਕੀਤੀਆਂ ਬਾਈਕਸ ਧੂਮ ਮਚਾ ਰਹੀਆਂ ਹਨ ਕੈਨੇਡਾ ਅਮਰੀਕਾ ਦੁਬਈ ਤੱਕ ਇਸ ਨੌਜਵਾਨ ਦੇ ਗੈਰੇਜ 'ਚ ਬਣੀਆਂ ਬਾਈਕਾਂ ਦੇ ਲੋਕ ਦੀਵਾਨੇ ਹੋ ਚੁੱਕੇ ਹਨ। ਅਨੁਜ ਸੈਣੀ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ 11 ਸਾਲ ਪਹਿਲਾਂ ਉਸ ਨੇ ਆਪਣੇ ਇਸ ਕੰਮ ਦੀ ਸ਼ੁਰੂਆਤ ਕੀਤੀ ਸੀ। ਇੱਥੋਂ ਤੱਕ ਕਿ ਉਸਨੇ ਆਪਣੇ ਗੈਰੇਜ ਦਾ ਕੋਈ ਨਾ ਨਹੀਂ ਰੱਖਿਆ ਹੋਇਆ।
ਸੋਸ਼ਲ ਮੀਡੀਆ 'ਤੇ ਜਾਂ ਫਿਰ ਉਸ ਦੀ ਹੋਰ ਵੀਡੀਓਜ਼ ਦੇਖ ਕੇ ਉਸ ਕੋਲ ਆਪਣੇ ਆਪ ਹੀ ਆਰਡਰ ਆ ਜਾਂਦੇ ਹਨ। ਇਸ ਗੈਰੇਜ 'ਚ ਕੋਈ ਅਜਿਹੀ ਮਹਿੰਗੀ ਬਾਈਕ ਨਹੀਂ ਜੋ ਖੁੱਲ੍ਹੀ ਨਾ ਹੋਵੇ ਭਾਵੇਂ ਉਹ ਹਾਰਲੇ ਡੇਵਿਡਸਨ ਹੋਵੇ ਜਾਂ ਫਿਰ ਹੋਰ ਵਿਦੇਸ਼ੀ ਮੋਟਰਸਾਈਕਲ ਹਰ ਕਿਸੇ ਨੂੰ ਵੱਖਰਾ ਰੰਗ ਰੂਪ ਦੇਣ 'ਚ ਅਨੁਜ ਸੈਣੀ ਮਾਹਰ ਹੈ।
ਬੀ-ਫਾਰਮੇਸੀ ਤੋਂ ਬਾਈਕ ਮੋਡੀਫਾਈ ਤੱਕ ਦਾ ਸਫ਼ਰ: ਅਨੁਜ ਸੈਣੀ ਨੇ ਦੱਸਿਆ ਕਿ ਉਸ ਦੇ ਪਰਿਵਾਰ 'ਚ ਸਾਰੇ ਹੀ ਡਾਕਟਰੀ ਪੇਸ਼ੇ 'ਚ ਹਨ ਉਸ ਦੇ ਮਾਤਾ ਪਿਤਾ ਉਸ ਦੀ ਭੈਣ ਅਤੇ ਜੀਜਾ ਵੀ ਡਾਕਟਰੀ ਲਾਈਨ 'ਚ ਹਨ। ਉਨ੍ਹਾਂ ਵੀ ਬੀ-ਫਾਰਮੇਸੀ ਕੀਤੀ ਹੈ। ਇਹ ਹੀ ਨਹੀਂ ਇਸ ਖੇਤਰ ਦੇ 'ਚ ਉਸਨੇ ਕਈ ਸਾਲ ਨੌਕਰੀ ਵੀ ਕੀਤੀ ਪਰ ਉਹ ਆਪਣੇ ਸ਼ੌਕ ਨੂੰ ਨਹੀਂ ਭੁੱਲਿਆ ਜਿਸ ਨੇ ਉਸ ਨੂੰ ਹੁਣ ਨਵੀਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਹੈ।
ਅਨੁਜ ਨੇ ਦੱਸਿਆ ਕਿ ਕੋਰੋਨਾ ਕਾਲ ਤੋਂ ਪਹਿਲਾਂ ਉਸ ਦਾ ਕੰਮ ਵਧੀਆ ਚੱਲ ਪਿਆ ਸੀ ਪਰ ਕੋਰੋਨਾ ਦੇ ਦੌਰਾਨ ਲੋਕਾਂ ਨੇ ਆਪਣੇ ਸ਼ੌਕ ਨੂੰ ਪਿੱਛੇ ਛੱਡ ਕੇ ਮੁੱਢਲੀਆਂ ਸਹੂਲਤਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ।ਜਿਸ ਕਰਕੇ ਉਸ ਦੇ ਕੰਮ ਦੇ 'ਚ ਕਾਫੀ ਫਰਕ ਪਿਆ ਪਰ ਹੁਣ ਮੁੜ ਤੋਂ ਉਸ ਕੋਲ ਇੰਨੀ ਜ਼ਿਆਦਾ ਆਰਡਰ ਆ ਰਹੇ ਹਨ ਕਿ ਉਹ ਪੂਰੇ ਵੀ ਨਹੀਂ ਕਰ ਪਾ ਰਿਹਾ ਅਤੇ ਉਸ ਨੇ ਇਸ ਦੀ ਸਿਖਲਾਈ ਕਿਸੇ ਤੋਂ ਨਹੀਂ ਲਈ ਅਤੇ ਨਾ ਹੀ ਉਸ ਨੇ ਕੋਈ ਮਕੈਨੀਕਲ ਇੰਜਨੀਅਰਿੰਗ ਕੀਤੀ ਹੈ ਅਤੇ ਨਾ ਹੀ ਉਸ ਦੇ ਪਰਿਵਾਰ ਚੋਂ ਕਿਸੇ ਨੇ ਇਹ ਕੰਮ ਕੀਤਾ ਹੈ।
ਬਚਪਨ ਦੇ ਸ਼ੌਂਕ ਬਣਾਇਆ ਪੇਸ਼ਾ: ਅਨੁਜ ਸੈਣੀ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਬਾਈਕਸ ਵੱਲ ਵਿਸ਼ੇਸ਼ ਆਕਰਸ਼ਣ ਸੀ ਉਨ੍ਹਾਂ ਦੱਸਿਆ ਕਿ ਜਦੋਂ ਉਹ ਫਾਰਮੇਸੀ ਕਰ ਰਿਹਾ ਸੀ ਤਾਂ ਉਦੋਂ ਵੀ ਉਸ ਨੇ ਆਪਣੇ ਲਈ ਇਕ ਬਾਈਕ ਤਿਆਰ ਕੀਤੀ ਸੀ। ਉਸਦੇ ਪਰਿਵਾਰ ਨੂੰ ਲੱਗਿਆ ਕਿ ਹੁਣ ਬਸ ਇਹ ਇੱਥੇ ਹੀ ਰੁਕ ਜਾਵੇਗਾ ਪਰ ਸੋਸ਼ਲ ਮੀਡੀਆ 'ਤੇ ਉਸ ਦੀ ਬਾਈਕ ਨੂੰ ਇੰਨਾ ਜ਼ਿਆਦਾ ਪਸੰਦ ਕੀਤਾ ਗਿਆ ਕਿ ਉਸ ਨੂੰ ਆਰਡਰ ਮਿਲਣ ਲੱਗ ਪਏ।
ਅਨੁਜ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਦੀ ਭੈਣ ਨੇ ਉਸ ਦੀ ਮਦਦ ਕੀਤੀ ਸੀ ਉਹ ਸਰਕਾਰੀ ਨੌਕਰੀ ਕਰਦੀ ਹੈ ਅਤੇ ਪਰਿਵਾਰ ਵੀ ਹੁਣ ਉਸ ਨੂੰ ਸਪੋਰਟ ਕਰਨ ਲੱਗਾ ਹੈ ਪਰ ਪਹਿਲਾਂ ਜ਼ਿਆਦਾ ਸਪੋਰਟ ਨਹੀਂ ਕਰਦਾ ਸੀ।
18 ਹਜ਼ਾਰ ਤੋਂ ਸ਼ੁਰੂ ਕੀਤਾ ਕੰਮ ਹੁਣ ਕਰੋੜਾਂ 'ਚ:ਅਨੁਜ ਸੈਣੀ ਨੇ ਦੱਸਿਆ ਕਿ ਉਸ ਨੇ 18 ਹਜ਼ਾਰ ਰੁਪਏ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਅਤੇ ਇਸ ਵਕਤ ਉਸ ਦੇ ਗੈਰੇਜ ਦੇ 'ਚ ਕਰੋੜਾਂ ਰੁਪਏ ਦੀ ਕੀਮਤ ਦੀਆਂ ਬਾਈਕਸ ਖੜ੍ਹੀਆਂ ਹਨ। ਉਨ੍ਹਾਂ ਦੱਸਿਆ ਕਿ ਉਸ ਦੀ ਭੈਣ ਦੀ ਸਰਕਾਰੀ ਨੌਕਰੀ ਲੱਗੀ ਸੀ ਅਤੇ ਉਸ ਨੇ ਆਪਣੀ ਦੂਜੀ ਸੈਲਰੀ ਉਸ ਨੂੰ ਆਪਣਾ ਗੈਰੇਜ ਖੋਲ੍ਹਣ ਲਈ ਦਿੱਤੀ। ਉਸ ਦਿਨ ਤੋਂ ਬਾਅਦ ਉਸ ਨੇ ਪਿੱਛੇ ਮੁੜਕੇ ਨਹੀਂ ਵੇਖਿਆ।
ਉਨ੍ਹਾਂ ਦੱਸਿਆ ਕਿ ਉਹ ਨੌਕਰੀ ਵੀ ਕਰਦਾ ਰਿਹਾ ਪਰ ਉਸ ਤੋਂ ਕਿਸੇ ਦੀ ਗੁਲਾਮੀ ਸਹੀ ਨਹੀਂ ਗਈ ਉਹ ਆਪਣੀਆਂ ਬਾਈਕਸ ਵਾਂਗ ਆਜ਼ਾਦ ਹੋ ਕੇ ਤੇਜ਼ ਰਫ਼ਤਾਰ ਫੜਨਾ ਚਾਹੁੰਦਾ ਸੀ। ਜੋ ਉਸ ਨੂੰ ਨੌਕਰੀ 'ਚ ਨਹੀਂ ਸਗੋਂ ਆਪਣੇ ਹੀ ਬਿਜ਼ਨੈੱਸ 'ਚ ਮਿਲੀ ਸੀ ਜਿਸ ਕਰਕੇ ਉਸ ਨੇ ਆਪਣੇ ਸ਼ੌਕ ਨੂੰ ਵੀ ਆਪਣਾ ਪੇਸ਼ਾ ਬਣਾਉਣਾ ਚੰਗਾ ਸਮਝਿਆ। ਅਜਿਹੀ ਕੋਈ ਬਾਈਕ ਨਹੀਂ ਜੋ ਉਸ ਦੇ ਗੈਰੇਜ 'ਚ ਆ ਕੇ ਮੋਡੀਫਾਈ ਨਾ ਹੋਈ ਹੋਵੇ।
ਬਾਲੀਵੁੱਡ ਪਾਲੀਵੁੱਡ ਅਤੇ ਕ੍ਰਿਕਟਰ ਵੀ ਸ਼ੌਕੀਨ: ਅਨੁਜ ਸੈਣੀ ਨੇ ਦੱਸਿਆ ਕਿ ਉਸ ਦੀ ਬਾਈਕਸ ਬਾਲੀਵੁੱਡ ਅਦਾਕਾਰ ਤੱਕ ਖਰੀਦ ਚੁੱਕੇ ਹਨ ਇਥੋਂ ਤੱਕ ਕਿ ਇਕ ਕ੍ਰਿਕਟਰ ਨੇ ਵੀ ਉਸ ਦੀ ਬਾਈਕ ਮੰਗਾਈ ਸੀ ਜਿਸ ਦੀ ਕੀਮਤ ਲਗਪਗ 20 ਲੱਖ ਰੁਪਏ ਦੇ ਕਰੀਬ ਸੀ ਉਨ੍ਹਾਂ ਦੱਸਿਆ ਕਿ ਮੀਡੀਆ ਹਾਊਸ ਦੇ ਨਾਲ ਸੰਪਰਕ ਕਰਨ ਤੋਂ ਬਾਅਦ ਉੁਨ੍ਹਾਂ ਨੂੰ ਮੈਂ ਬਾਈਕ ਭੇਜੀ ਸੀ।ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਸਿਤਾਰਿਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕਰ ਸਕਦਾ ਕਿਉਂਕਿ ਉਹ ਨਾ ਉਸ ਨੂੰ ਉਜਾਗਰ ਕਰਨ ਤੋਂ ਮਨ੍ਹਾ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਹ ਉਸ ਦੀਂ ਬਾਈਕਸ ਦੀਆਂ ਕਿੱਟਾਂ ਬਣਾ ਕੇ ਸਾਊਥ ਇੰਡੀਅਨ ਫ਼ਿਲਮਾਂ ਵਿੱਚ ਵੀ ਵਰਤਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਉਹ ਇੱਕ ਮੋਟਰਸਾਈਕਲ ਤਿਆਰ ਕਰ ਰਿਹਾ ਹੈ ਜੋ ਵਿਸ਼ੇਸ਼ ਤੌਰ ਤੇ ਈਦ ਤੇ ਮੰਗਾਇਆ ਗਿਆ ਹੈ। ਇਸ ਮੋਟਰਸਾਈਕਲ ਨੂੰ ਉਸ ਨੇ ਦੁਬਈ ਭੇਜਣਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੁਧਿਆਣਾ 'ਚ ਅਤੇ ਭਾਰਤ ਦੇ ਕੋਨੇ-ਕੋਨੇ ਤੋਂ ਹੁਣ ਉਸ ਨੂੰ ਆਰਡਰ ਆਉਦੇ ਹਨ।
ਹਾਈ ਸੈਗਮੇਂਟ ਬਾਈਕਾਂ 'ਚ ਡੀਲ: ਅਨੁਜ ਸੈਣੀ ਨੇ ਦੱਸਿਆ ਕਿ ਉਹ ਸਿਰਫ਼ ਹਾਈ ਸੈਗਮੇਂਟ ਬਾਈਕਾਂ 'ਚ ਹੀ ਬਦਲਾਵ ਕਰਦੇ ਹਨ ਉਨ੍ਹਾਂ ਕਿਹਾ ਕਿ ਉਹ ਡਿਜ਼ਾਈਨ ਤਿਆਰ ਕਰਦੇ ਹਨ ਉਸ ਕੋਲ 10 ਵਰਕਰ ਕੰਮ ਕਰਦੇ ਹਨ ਜਿਨ੍ਹਾਂ ਨੂੰ ਉਸ ਨੇ ਰੁਜ਼ਗਾਰ ਦਿੱਤਾ ਹੋਇਆ ਹੈ। ਹਰ ਕਿਸੇ ਦਾ ਵੱਖਰਾ ਕੰਮ ਹੈ ਕੋਈ ਪੇਂਟ ਕਰਦਾ ਹੈ ਕੋਈ ਬੇਸ ਤਿਆਰ ਕਰਦਾ ਹੈ।
ਕੋਈ ਟਾਇਰਾਂ ਦਾ ਕੰਮ ਕਰਦਾ ਹੈ ਕੋਈ ਰਿਮ ਬਣਾਉਂਦਾ ਹੈ,ਕੋਈ ਸੀਟ ਕਵਰ ਅਤੇ ਕੋਈ ਲਾਈਟਾਂ ਦਾ ਕੰਮ ਕਰਦਾ ਹੈ ਪਰ ਡਿਜ਼ਾਈਨ ਕੰਮ ਉਹ ਖੁਦ ਕਰਦਾ ਹੈ। ਜੇਕਰ ਕੋਈ ਵਰਕਰ ਨਹੀਂ ਆਉਂਦਾ ਤਾਂ ਉਹ ਖੁਦ ਸਾਰੇ ਕੰਮ ਕਰਦਾ ਹੈ। ਅਨੁਜ ਦੇ ਦੱਸਿਆ ਕਿ ਉਸ ਦੀ ਹਾਈ ਕਲਾਸ ਬਾਈਕ 25 ਲੱਖ ਰੁਪਏ ਤੱਕ ਦੀ ਹੈ ਹੁਣ 3 ਕੈਰਾਂਵਾਲੀ ਬਾਈਕ ਵੀ ਲੋਕ ਕਾਫੀ ਪਸੰਦ ਕਰ ਰਹੇ ਹਨ।