ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜਦੋਂ ਸਥਾਪਨਾ ਕੀਤੀ ਗਈ ਤਾਂ ਉਸ ਵੇਲੇ ਤੋਂ ਹੀ ਮਧੂ ਮੱਖੀ ਪਾਲਣ ਸਹਾਇਕ ਧੰਦੇ ਦਾ ਕੇਂਦਰ ਚਲਾਇਆ ਜਾਂਦਾ ਰਿਹਾ ਹੈ। ਕੀਟ ਵਿਗਿਆਨ ਵਿਭਾਗ ਨਾਲ ਸਬੰਧਤ ਮਾਹਿਰਾਂ ਦੀ ਮਿਹਨਤ ਸਦਕਾ ਅੱਜ ਲੁਧਿਆਣਾ ਦਾ ਪੀ ਏ ਯੂ ਮਧੂ ਮੱਖੀ ਪਾਲਣ ਕੇਂਦਰ ਭਾਰਤ (The Italian bee made Punjab a pioneer in honey production) ’ਚੋਂ ਅੱਵਲ ਰਹਿ ਚੁੱਕਾ ਹੈ, ਕੀਟ ਵਿਗਿਆਨ ਦੇ ਮਾਹਰ ਡਾਕਟਰ ਜਸਪਾਲ ਸਿੰਘ ਨੇ ਦੱਸਿਆ ਹੈ ਕਿ 1962-63 ਵਿਚ ਹੀ ਇਸ ਦੀ ਸ਼ੁਰੂਆਤ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਇਟਾਲੀਅਨ ਮਧੂਮੱਖੀ ਨੂੰ ਲਿਆਉਣ ਵਾਲਾ ਸਭ ਤੋਂ ਪਹਿਲਾਂ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦਾ ਹੀ ਹੈ ਜਿਸ ਨੇ ਪੰਜਾਬੀਆਂ ਨੂੰ ਮਧੂ ਮੱਖੀ ਪਾਲਣ ਦੇ ਸਹਾਇਕ ਧੰਦੇ ਵੱਲ ਲਗਾਇਆ ਸੀ। ਅੱਜ ਪੰਜਾਬ ਵਿੱਚ 18 ਹਜ਼ਾਰ 500 ਮੀਟ੍ਰਿਕ ਟਨ ਸ਼ਹਿਦ ਸਾਲਾਨਾ ਪੈਦਾ ਕੀਤਾ ਜਾਂਦਾ ਹੈ ਅਤੇ ਪੰਜਾਬ ਦੇ ਕਿਸਾਨ ਨਾ ਸਿਰਫ ਪੰਜਾਬ ਦੇ ਵਿੱਚ ਸਗੋਂ ਮਾਈਗ੍ਰੇਸ਼ਨ ਰਹੀ ਗੁਆਂਢੀ ਸੂਬਿਆਂ ਦੇ ਵਿਚ ਜਾ ਕੇ ਵੀ ਮਧੂ ਮੱਖੀ ਪਾਲਣ ਦਾ ਕੰਮ ਸਹਾਇਕ ਧੰਦੇ ਦੇ ਰੂਪ ਵਿੱਚ ਕਰਕੇ ਮੁਨਾਫਾ ਕਮਾ ਰਹੇ ਹਨ।
ਕਿੰਨਾਂ ਆਉਂਦਾ ਖਰਚਾ: ਕੀਟ ਵਿਗਿਆਨ ਵਿਭਾਗ (Department of Entomology) ਦੇ ਮਾਹਿਰ ਡਾਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਮਧੂ ਮੱਖੀ ਪਾਲਣ ਦੀ ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਇਸ ਤੇ ਖਰਚਾ ਸਭ ਤੋਂ ਘੱਟ ਹੁੰਦਾ ਹੈ। ਨਾ ਤਾਂ ਇਸ ਲਈ ਜ਼ਮੀਨ ਦੀ ਲੋੜ ਹੈ ਅਤੇ ਨਾ ਹੀ ਛੱਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਤੇ ਸਬਸਿਡੀ ਵੀ ਦਿੰਦੀ ਹੈ ਅਤੇ ਛੋਟੇ ਜਿਹੇ ਬਕਸੇ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਬਕਸੇ ’ਤੇ 3 ਤੋਂ 4 ਹਜ਼ਾਰ ਰੁਪਏ ਦਾ ਹੀ ਖਰਚ ਆਉਂਦਾ ਹੈ ਅਤੇ ਪਹਿਲੇ ਸਾਲ ਹੀ ਇਹ ਪੈਦਾ ਹੋਣ ਵਾਲੇ ਸ਼ਹਿਦ ਤੋਂ ਆਪਣਾ ਖਰਚਾ ਪੂਰਾ ਕਰ ਲੈਂਦਾ ਹੈ। ਉਸ ਤੋਂ ਬਾਅਦ ਜਿੰਨਾ ਵੀ ਸ਼ਹਿਦ ਮਿਲਦਾ ਹੈ ਉਹ ਸਾਰਾ ਮੁਨਾਫਾ ਹੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਬਕਸੇ ਦੇ ਵਿਚੋ ਔਸਤਨ ਇਕ ਥਾਂ ਤੇ ਰਖ ਕੇ 10 ਤੋਂ 15 ਕਿਲੋ ਸ਼ਹਿਦ ਪ੍ਰਾਪਤ ਕੀਤਾ ਜਾ ਸਕਦਾ ਹੈ ਜਦ ਕਿ ਮਾਈਗ੍ਰੇਸ਼ਨ ਰਹੀ ਯਾਨੀ ਇੱਕ ਥਾਂ ਤੋਂ ਦੂਜੀ ਥਾਂ ਤੇ ਬਕਸਾ ਲੈ ਜਾ ਕੇ ਵੱਖਰਾ ਮਹੌਲ ਤੇ ਵਾਤਾਵਰਨ ਦੇਣ ਦੇ ਨਾਲ 35 ਕਿੱਲੋ ਤੱਕ ਸ਼ਹਿਦ ਵੀ ਕੱਢਿਆ ਜਾ ਸਕਦਾ ਹੈ।
ਇਟਾਲੀਅਨ ਮਧੂ ਮੱਖੀ ਦੀ ਵਿਸ਼ੇਸ਼ਤਾ : ਇਟਾਲੀਅਨ ਮਧੂ ਮੱਖੀ ਦੀ ਵਿਸ਼ੇਸ਼ਤਾ ਬਾਰੇ ਡਾਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜੀ ਮਧੂਮੱਖੀ ਪਾਈ ਜਾਂਦੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਉਹ ਮਧੂ ਮੱਖੀ ਹੁੰਦੀ ਹੈ ਜੋ ਝਾੜੀਆਂ ਦੇ ਵਿਚ ਪਾਈ ਜਾਂਦੀ ਹੈ, ਦੂਜੀ ਮਧੂਮੱਖੀ ਉਹ ਹੁੰਦੀ ਹੈ ਜਿਸ ਨੂੰ ਡੂਮਣਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਧੂਮੱਖੀ ਦੀਆਂ ਇਹ ਦੋਵੇਂ ਕਿਸਮਾਂ ਜੰਗਲੀ ਹਨ ਇਹਨਾਂ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਜਦੋਂ ਕਿ ਇਟਾਲੀਅਨ ਮੱਖੀਆ ਨੂੰ ਕੰਟਰੋਲ ਕੀਤਾ (Italian flies can be controlled) ਜਾ ਸਕਦਾ ਹੈ।